News

‘ਹੱਲਾ ਬੋਲ’ ਪ੍ਰੋਗਰਾਮ ਸਮੇਂ ਪੁਲਿਸ ਅਤੇ ਸਿੱਖ ਸੰਗਤ ‘ਚ ਹੋਈ ਝੜਪ

ਸ੍ਰੀ ਅਨੰਦਪੁਰ ਸਾਹਿਬ ‘ਚ ਜਿੱਥੇ ਹੋਲਾ ਮਹੱਲਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਪਰ ਉੱਥੇ ਹੀ ਸ੍ਰੀ ਹਜ਼ੂਰ ਸਾਹਿਬ ਨਾਂਦੇੜ ‘ਚ ਹੋਲੇ ਮੁਹੱਲੇ ਮੌਕੇ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ। ਜਾਣਕਾਰੀ ਮੁਤਾਬਿਕ ਹੋਲੇ ਮੁਹੱਲੇ ਮੌਕੇ ‘ਹੱਲਾ ਬੋਲ’ ਪ੍ਰੋਗਰਾਮ ਵੇਲੇ ਪੁਲਿਸ ਤੇ ਸਿੱਖ ਸੰਗਤ ਦੀਆਂ ਆਪਸੀ ਧਿਰਾਂ ਭਿੜ ਗਈਆਂ।

ਪੁਲਿਸ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਹੱਲਾ ਬੋਲ ਪ੍ਰੋਗਰਾਮ ਬਾਹਰ ਕਰਨ ’ਤੇ ਰੋਕ ਲਾਈ ਹੋਈ ਸੀ ਜਦਕਿ ਗੁਰੂ ਘਰ ਦੇ ਇੱਕ ਧਿਰ ਸਰਕਾਰੀ ਮਹਿਕਮੇ ਨਾਲ ਸਹਿਮਤ ਹੁੰਦੀ ਆਖ ਰਹੀ ਸੀ ਕਿ ਹੱਲਾ ਬੋਲ ਪ੍ਰੋਗਰਾਮ ਗੁਰੂ ਘਰ ਅੰਦਰ ਹੀ ਕੀਤਾ ਜਾਵੇ ਪਰ ਉੱਥੇ ਹੀ ਨੌਜਵਾਨ ਆਖ ਰਹੇ ਸੀ ਕਿ ਜੋ ਮਰਿਆਦਾ ਤਹਿਤ ਪਹਿਲਾਂ ਹੁੰਦਾ ਆਇਆ ਓਦਾਂ ਹੀ ਹੋਣਾ ਚਾਹੀਦਾ ਹੈ।

ਜਾਣਕਾਰੀ ਮੁਤਾਬਿਕ ਆਪਸੀ ਝੜਪ ਦੌਰਾਨ ਪੁਲਿਸ ਮੁਲਾਜ਼ਮ ਤੇ ਕਈ ਨੌਜਵਾਨ ਜਖ਼ਮੀ ਹੋਏ। ਜਾਣਕਾਰੀ ਮੁਤਾਬਿਕ ‘ਹੱਲਾ ਬੋਲ’ ਪ੍ਰੋਗਰਾਮ ਵੇਲੇ ਪੁਲਿਸ ਤੇ ਸਿੱਖ ਸੰਗਤ ਦੀਆਂ ਆਪਸੀ ਝੜਪ ਨੂੰ ਲੈ ਕੇ ਹੁਣ ਗੁਰੂ ਘਰ ਕਮੇਟੀ ਬੋਰਡ ਦੇ ਮੈਂਬਰ ਗੁਰਮੀਤ ਸਿੰਘ ਮਹਾਜਨ ਵੱਲੋਂ ਭੰਨਤੋੜ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਦੀ ਗੱਲ ਆਖੀ ਜਾ ਰਹੀ ਹੈ।

ਨਿਸਾਰ ਤੰਬੋਲੀ ਨੇ ਦੱਸਿਆ ਕਿ ਜ਼ਖ਼ਮੀ ਮੁਲਾਜ਼ਮਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਡੀਆਈਜੀ ਮੁਤਾਬਕ ਪੁਲਿਸ ਨੇ 200 ਤੋਂ ਵੱਧ ਲੋਕਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 307,324, 188, 269 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ 16 ਲੋਕਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

Click to comment

Leave a Reply

Your email address will not be published. Required fields are marked *

Most Popular

To Top