News

ਭਾਜਪਾ ਵਿਧਾਇਕ ਦੀ ਕੁੱਟਮਾਰ ਮਗਰੋਂ ਪੰਜਾਬ ਸਰਕਾਰ ਨੇ ਲਿਆ ਵੱਡਾ ਐਕਸ਼ਨ

ਮਲੋਟ ਵਿੱਚ ਹੋਈ ਭਾਜਪਾ ਵਿਧਾਇਕ ਦੀ ਕੁੱਟਮਾਰ ਤੋਂ ਬਾਅਦ ਪੰਜਾਬ ਸਰਕਾਰ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਕਪਤਾਨਾਂ ਨੂੰ ਪਾਰਟੀ ਦੇ ਲੀਡਰਾਂ ਦੀ ਹਿਫ਼ਾਜ਼ਤ ਕਰਨ ਦੀ ਉਚੇਚੀ ਹਦਾਇਤ ਜਾਰੀ ਕੀਤੀ ਹੈ। ਸਰਕਾਰ ਨੇ ਹੁਕਮ ਦਿੱਤੇ ਹਨ ਕਿ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਤੈਅ ਪ੍ਰੋਗਰਾਮਾਂ ਸਮੇਂ ਮੁਸਤੈਦ ਰਹਿਣ ਅਤੇ ਸੁਰੱਖਿਆ ਵਿੱਚ ਕਮੀ ਨਾ ਆਉਣ ਦੇਣ।

Muktsar BKU chief among 27 booked, 4 arrested for murder bid on BJP MLA |  Hindustan Times

ਪੰਜਾਬ ਸਰਕਾਰ ਨੇ ਇਹ ਹੁਕਮ ਉਸ ਸਮੇਂ ਜਾਰੀ ਕੀਤੇ ਹਨ ਜਦੋਂ ਬੀਤੇ ਦਿਨੀਂ ਅਬੋਹਰ ਤੋਂ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਨਾਲ ਮਲੋਟ ਵਿੱਚ ਕਿਸਾਨਾਂ ਵੱਲੋਂ ਖਿੱਚ-ਧੂਹ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਉਸ ਨੂੰ ਪੁਲਿਸ ਦੀ ਸੁਰੱਖਿਆ ਹੇਠ ਕਿਸਾਨਾਂ ਤੋਂ ਬਚਾਇਆ ਗਿਆ।

ਭਾਜਪਾ ਨੇ ਅਪਣੇ ਵਿਧਾਇਕ ’ਤੇ ਹੋਏ ਹਮਲੇ ਦੀ ਨਿਖੇਧੀ ਕੀਤੀ ਤੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ। ਉੱਧਰ ਵਿਧਾਇਕ ਨਾਰੰਗ ਦਾ ਕਹਿਣਾ ਹੈ ਕਿ ਲੋਕਾਂ ਨੇ ਉਸ ਨੂੰ ਘਸੁੰਨ ਮੁੱਕੀਆਂ ਨਾਲ ਕੁੱਟਿਆ ਹੈ ਅਤੇ ਖਿੱਚ-ਧੂਹ ਵਿੱਚ ਉਸ ਦੇ ਕੱਪੜੇ ਵੀ ਪਾੜੇ।

ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਵਿਧਾਇਕ ਨਾਰੰਗ ਨਾਲ ਹੋਈ ਘਟਨਾ ਦੀ ਨਿੰਦਾ ਕੀਤੀ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਧਰਨਾ ਪ੍ਰਦਰਸ਼ਨ ਕਰਨ। ਅਜਿਹਾ ਕਰਨ ਨਾਲ ਹਿੰਸਕ ਘਟਨਾਵਾਂ ਨੂੰ ਵਧਾਵਾ ਮਿਲਦਾ ਹੈ ਤੇ ਇਸ ਦੇ ਗਲਤ ਨਤੀਜੇ ਵੀ ਨਿਕਲ ਸਕਦੇ ਹਨ।   

Click to comment

Leave a Reply

Your email address will not be published. Required fields are marked *

Most Popular

To Top