ਹੱਥ ’ਚ ਪੈਟਰੋਲ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜਿਆ ਕੰਡਕਟਰ, ਕਹਿੰਦਾ ਮੈਨੂੰ ਭੇਜੋ ਡਿਊਟੀ ’ਤੇ ਨਹੀਂ ਤਾਂ…

 ਹੱਥ ’ਚ ਪੈਟਰੋਲ ਲੈ ਕੇ ਪਾਣੀ ਵਾਲੀ ਟੈਂਕੀ ’ਤੇ ਚੜਿਆ ਕੰਡਕਟਰ, ਕਹਿੰਦਾ ਮੈਨੂੰ ਭੇਜੋ ਡਿਊਟੀ ’ਤੇ ਨਹੀਂ ਤਾਂ…

ਮਾਮਲਾ ਗੁਰਦਾਸਪੁਰ ਦੇ ਬਟਾਲਾ ਰੋਡਵੇਜ਼ ਡਿਪੂ ਤੋਂ ਸਾਹਮਣੇ ਆਇਆ ਜਿੱਥੇ ਇਕ ਬੱਸ ਕੰਡਕਟਰ ਪੈਟਰੋਲ ਦੀ ਬੋਤਲ ਹੱਥ ਵਿਚ ਲੈ ਕੇ ਪਾਣੀ ਵਾਲੀ ਟੈਂਕੀ ਤੇ ਚੜ ਗਿਆ ਅਤੇ ਉਸ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਸ ਨੇ ਮੰਗ ਕੀਤੀ ਕਿ ਉਸ ਨੂੰ ਫਿਰ ਤੋਂ ਡਿਊਟੀ ਤੇ ਭੇਜਿਆ ਜਾਵੇ। ਦਰਅਸਲ ਜਦੋਂ ਚੈਕਰ ਬੱਸ ਵਿੱਚ ਚੜਿਆ ਤੇ ਉਸ ਨੇ ਬਿਨਾਂ ਟਿਕਟ ਯਾਤਰੀ ਨੂੰ ਫੜ ਲਿਆ।

ਇਸ ਤੋਂ ਬਾਅਦ ਕੰਡਕਟਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਹੁਣ ਉਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਫਿਰ ਤੋਂ ਡਿਊਟੀ ਤੇ ਭੇਜਿਆ ਜਾਵੇ। ਕੰਡਕਟਰ ਜੋ ਕਿ ਵਾਸੀ ਭਾਗੋਵਾਲ ਦਾ ਹੈ, ਨੇ ਇਲਜ਼ਾਮ ਲਾਇਆ ਕਿ 1 ਨਵੰਬਰ ਨੂੰ ਚੰਡੀਗੜ੍ਹ ਤੋਂ ਬਟਾਲਾ ਆ ਰਹੀ ਪੀ.ਐਨ.ਬੀ. ਕਾਠਗੜ੍ਹ ਟੋਲ ਪਲਾਜ਼ਾ ਤੋਂ ਰੋਪੜ ਦੇ ਡੀਪੂ ਇੰਸਪੈਕਟਰ ਚੈਕਿੰਗ ਲਈ ਬੱਸ ਵਿੱਚ ਸਵਾਰ ਹੋਏ।

ਇਸ ਦੌਰਾਨ ਇੰਸਪੈਕਟਰ ਨੇ ਬਿਨਾਂ ਟਿਕਟ ਦੇ ਇੱਕ ਸਵਾਰੀ ਨੂੰ ਫੜ ਲਿਆ। ਇਸ ਮਾਮਲੇ ਵਿੱਚ ਇੰਸਪੈਕਟਰ ਨੇ ਉਸ ਦੀ ਰਿਪੋਰਟ ਬਣਾ ਕੇ ਵਿਭਾਗ ਨੂੰ ਭੇਜ ਦਿੱਤੀ ਹੈ ਜਿਸ ਤੋਂ ਬਾਅਦ ਵਿਭਾਗ ਨੇ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਉਸ ਨੇ ਕਿਹਾ ਕਿ ਮੈਨੂੰ ਜੇ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਵਾਂਗਾ ਜਿਸ ਦੇ ਜ਼ਿੰਮੇਵਾਰ ਉਹਨਾਂ ਦਾ ਵਿਭਾਗ ਦਚੰਡੀਗੜ੍ਹ ਅਤੇ ਬਟਾਲਾ ਦੇ ਅਧਿਕਾਰੀ ਹੋਣਗੇ।

ਦੂਜੇ ਪਾਸੇ ਬਟਾਲਾ ਡਿਪੂ ਦੇ ਜਰਨਲ ਮੈਨੇਜਰ ਨੇ ਦੱਸਿਆ ਕਿ ਇਸ ਵੱਲੋਂ ਬੱਸ ਵਿੱਚ ਟਿਕਟਾਂ ਪੂਰੀਆਂ ਨਹੀਂ ਸੀ ਦਿੱਤੀਆਂ ਗਈਆਂ ਜੋ ਕਿ ਮੌਕੇ ਉੱਤੇ ਇਸ ਨੂੰ ਫੜਿਆ ਗਿਆ ਅਤੇ ਵਿਭਾਗ ਨੇ ਇਸ ਨੂੰ ਨੌਕਰੀ ਤੋਂ ਕੱਢ ਦਿੱਤਾ ਪਰ ਹੁਣ ਇਸ ਵਲੋਂ ਵਿਭਾਗ ਨੂੰ ਟੈਂਕੀ ਉਤੇ ਚੜ ਕੇ ਬਲੈਕਮੇਲ ਕੀਤਾ ਜਾ ਰਿਹਾ ਹੈ।

ਜਾਣਕਾਰੀ ਦਿੰਦਿਆਂ ਰੋਡਵੇਜ਼ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੇ ਸਾਥੀ ਵੱਲੋਂ ਟਿਕਟਾਂ ਪੂਰੀਆਂ ਬੱਸ ਵਿੱਚ ਦਿਤੀਆਂ ਗਈਆਂ ਸੀ ਪਰ ਇਕ ਪਰਵਾਸੀ ਵਿਅਕਤੀ ਸੀ ਜਿਸ ਨੇ ਖੁਦ ਟਿਕਟ ਨਹੀਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਚੈਕਰ ਵੱਲੋਂ ਬੱਸ ਵਿੱਚ ਟਿਕਟਾਂ ਚੈੱਕ ਕੀਤੀਆਂ ਗਈਆਂ ਤਾਂ ਉਸ ਕੋਲੋਂ ਟਿਕਟ ਨਾ ਮਿਲਣ ਤੇ ਉਸ ਨੂੰ 1800 ਰੁਪਏ ਜ਼ੁਰਮਾਨਾ ਵੀ ਕਰ ਦਿੱਤਾ ਗਿਆ ਪਰ ਨਾਲ ਹੀ ਉਹਨਾਂ ਦੇ ਸਾਥੀ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਗਿਆ।

Leave a Reply

Your email address will not be published.