ਹੱਥਾਂ ‘ਚ ਗੰਨ ਫੜ੍ਹ ਕੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਕੀਤੀਆਂ ਸੀ ਵਾਇਰਲ, ਹੁਣ ਹੋਇਆ ਮਾਮਲਾ ਦਰਜ

 ਹੱਥਾਂ ‘ਚ ਗੰਨ ਫੜ੍ਹ ਕੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਕੀਤੀਆਂ ਸੀ ਵਾਇਰਲ, ਹੁਣ ਹੋਇਆ ਮਾਮਲਾ ਦਰਜ

ਮਾਨ ਸਰਕਾਰ ਨੇ ਗੰਨ ਕਲਚਰ ਖਤਮ ਕਰਨ ਲਈ ਮੁਹਿੰਮ ਵਿੱਢ ਦਿੱਤੀ ਹੈ। ਇਸ ਦੇ ਚਲਦੇ ਗੁਰਦਾਸਪੁਰ ਪੁਲਿਸ ਨੇ ਸੋਸ਼ਲ ਮੀਡੀਆ ਤੇ ਹੱਥਾਂ ਵਿੱਚ ਗੰਨ ਫੜ੍ਹ ਕੇ ਹਥਿਆਰਾਂ ਦੀ ਸ਼ਰੇਆਮ ਪ੍ਰਦਰਸ਼ਨੀ ਕਰਨ ਵਾਲੇ ਤਿੰਨ ਨੌਜਵਾਨਾਂ ਖਿਲਾਫ਼ ਧਾਰਾ-188,506 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪਰ ਇਹ ਮੁਲਜ਼ਮ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗੇ।

Punjab tightens gun regulations; ban on public display of firearms, songs  glorifying weapons

ਇਸ ਸਬੰਧੀ 2 ਮਾਮਲੇ ਸਿਟੀ ਪੁਲਿਸ ਥਾਣੇ ਵਿੱਚ ਦਰਜ ਕੀਤੇ ਗਏ ਹਨ ਜਦਕਿ ਇੱਕ ਤਿੱਬੜ ਪੁਲਿਸ ਵੱਲੋਂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਬ ਇੰਸਪੈਕਟਰ ਬਨਾਰਸੀ ਦਾਸ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਜਹਾਜ਼ ਚੌਂਕ ਮੌਜੂਦ ਸੀ ਕਿ ਸੋਸ਼ਲ ਮੀਡੀਆ ਤੇ ਕੁਝ ਫੋਟੋਆਂ ਵਾਇਰਲ ਹੋਈਆਂ।

ਇਹਨਾਂ ਵਿੱਚ ਇੱਕ ਮੋਨਾ ਨੌਜਵਾਨ ਆਪਣੇ ਹੱਥ ਵਿੱਚ ਗੰਨ ਫੜ੍ਹ ਕੇ ਹਥਿਆਰਾਂ ਦੀ ਸ਼ਰੇਆਮ ਪ੍ਰਦਰਸ਼ਨੀ ਕਰ ਰਿਹਾ ਸੀ। ਇਸ ਨਾਲ ਆਮ ਜਨਤਾ ਦੇ ਮਨ ਵਿੱਚ ਡਰ ਦਾ ਮਾਹੌਲ ਪੈਦਾ ਕਰ ਰਿਹਾ ਹੈ। ਇਸ ਦੀ ਪੜਤਾਲ ਕੀਤੀ ਗਈ ਤਾਂ ਉਕਤ ਨੌਜਵਾਨ ਅਮਨਦੀਪ ਪੁੱਤਰ ਹੰਸ ਰਾਜ ਵਾਸੀ ਮਕਾਨ ਨੰਬਰ 39 ਅੰਬੇਦਕਰ ਨਗਰ ਸਿਟੀ ਗੁਰਦਾਸਪੁਰ ਪਾਇਆ ਗਿਆ।

ਜਿਸ ਨੇ ਜਿਹਾ ਕਰਕੇ ਡੀਸੀ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਿਸ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਇਸ ਤਰ੍ਹਾਂ ਸਹਾਇਕ ਸਬ ਇੰਸਪੈਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਕਾਹਨੂੰਵਾਨ ਚੌਂਕ ਵਿੱਚ ਮੌਜੂਦ ਸੀ ਕਿ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਿੱਚ ਇੱਕ ਨੌਜਵਾਨ ਆਪਣੇ ਹੱਥਾਂ ਵਿੱਚ ਗੰਨ ਫੜ੍ਹ ਕੇ ਹਥਿਆਰਾਂ ਦੀ ਸ਼ਰੇਆਮ ਪ੍ਰਦਰਸ਼ਨੀ ਕਰ ਰਿਹਾ ਸੀ।

ਜਿਸ ਦੇ ਖ਼ਿਲਾਫ਼ ਡੀ. ਸੀ. ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਗਿਆ। ਪੁਲਸ ਅਧਿਕਾਰੀਆਂ ਅਨੁਸਾਰ ਇਨ੍ਹਾਂ ਦੋਸ਼ੀਆਂ ਨੂੰ ਫੜ੍ਹਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਰ੍ਹਾਂ ਤਿੱਬੜ ਪੁਲਸ ਸਟੇਸਨ ’ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲ ਨਹਿਰ ਬੱਬੇਹਾਲੀ ਮੌਜੂਦ ਸੀ ਕਿ ਸ਼ੋਸਲ ਮੀਡੀਆਂ ’ਤੇ ਇਕ ਨੌਜਵਾਨ ਵੱਲੋਂ ਹੱਥ ’ਚ ਗੰਨ ਫੜ੍ਹ ਕੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਦੀ ਵੀਡਿਓ ਵਾਇਰਲ ਹੋ ਰਹੀ ਸੀ।

Leave a Reply

Your email address will not be published.