ਹੱਡੀਆਂ ਮਜ਼ਬੂਤ ਰੱਖਣ ਲਈ ਇਹਨਾਂ ਚੀਜ਼ਾਂ ਤੋਂ ਕਰੋ ਪਰਹੇਜ਼, ਹੱਡੀਆਂ ਨਹੀਂ ਹੋਣਗੀਆਂ ਕਮਜ਼ੋਰ

 ਹੱਡੀਆਂ ਮਜ਼ਬੂਤ ਰੱਖਣ ਲਈ ਇਹਨਾਂ ਚੀਜ਼ਾਂ ਤੋਂ ਕਰੋ ਪਰਹੇਜ਼, ਹੱਡੀਆਂ ਨਹੀਂ ਹੋਣਗੀਆਂ ਕਮਜ਼ੋਰ

ਹੱਡੀਆਂ ਨੂੰ ਮਜ਼ਬੂਤ ਰੱਖਣ ਦੇ ਲਈ ਕੈਲਸ਼ੀਅਮ ਅਤੇ ਵਿਟਾਮਿਨ-ਡੀ ਤੋਂ ਭਰਪੂਰ ਖ਼ੁਰਾਕ ਦਾ ਸੇਵਨ ਕਰਨਾ ਚਾਹੀਦਾ ਹੈ। ਰੁਝੇਵਿਆਂ ਭਰੀ ਜ਼ਿੰਦਗੀ ਕਾਰਨ ਲੋਕ ਆਪਣੇ ਖਾਣ-ਪੀਣ ਦਾ ਧਿਆਨ ਨਹੀਂ ਰੱਖ ਰਹੇ ਹਨ। ਜ਼ਿਆਦਾਤਰ ਲੋਕ ਓਹੀ ਚੀਜ਼ਾਂ ਖਾਂਦੇ ਹਨ, ਜੋ ਆਸਾਨੀ ਨਾਲ ਮਿਲ ਜਾਂਦੀਆਂ ਹਨ ਜਿਵੇਂ ਕਿ- ਫਾਸਟ ਫੂਡ, ਜੰਕ ਫੂਡ, ਕੈਫੀਨ ਵਰਗੀਆਂ ਚੀਜ਼ਾਂ। ਪਰ ਇਹ ਚੀਜ਼ਾਂ ਤੁਹਾਡੀਆਂ ਹੱਡੀਆਂ ਨੂੰ ਵੀ ਕਮਜ਼ੋਰ ਕਰ ਸਕਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਭੋਜਨਾਂ ਬਾਰੇ ਦੱਸਾਂਗੇ, ਜੋ ਹੱਡੀਆਂ ਨੂੰ ਕਮਜ਼ੋਰ ਕਰ ਸਕਦੇ ਹਨ।

ਮਿੱਠੀਆਂ ਚੀਜ਼ਾਂ


ਮਿੱਠੀਆਂ ਚੀਜ਼ਾਂ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕਰਨ ਨਾਲ ਹੱਡੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਬਹੁਤ ਜ਼ਿਆਦਾ ਖੰਡ ਤੁਹਾਡੀਆਂ ਹੱਡੀਆਂ ’ਚ ਤੇ ਕੈਲਸ਼ੀਅਮ ਨੂੰ ਸੋਖ ਲੈਂਦੀ ਹੈ ਜਿਸ ਕਰ ਕੇ ਤੁਹਾਡੀ ਬੋਨ ਹੈਲਥ ਕਮਜ਼ੋਰ ਹੋ ਸਕਦੀ ਹੈ।

ਜ਼ਿਆਦਾ ਨਮਕ


ਜ਼ਿਆਦਾ ਨਮਕ ਦਾ ਸੇਵਨ ਵੀ ਤੁਹਾਡੇ ਸਰੀਰ ’ਚ ਕੈਲਸ਼ੀਅਮ ਦੇ ਪੱਧਰ ਨੂੰ ਘੱਟ ਕਰ ਸਕਦਾ ਹੈ। ਜ਼ਿਆਦਾ ਨਮਕ ਖਾਣ ਨਾਲ ਓਸਟੀਓਪੋਰੋਸਿਸ ਨਾਂ ਦੀ ਬੀਮਾਰੀ ਹੋ ਸਕਦੀ ਹੈ। ਇਹ ਇੱਕ ਅਜਿਹੀ ਬੀਮਾਰੀ ਹੈ, ਜਿਸ ’ਚ ਹੱਡੀਆਂ ਕਮਜ਼ੋਰ ਹੋ ਕੇ ਆਸਾਨੀ ਨਾਲ ਟੁੱਟਣ ਲੱਗ ਜਾਦੀਆਂ ਹਨ।

ਸੋਡਾ

ਜ਼ਿਆਦਾ ਸੋਡਾ ਪੀਣਾ ਵੀ ਹੱਡੀਆਂ ਦੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਇਸ ਤੋਂ ਇਲਾਵਾ ਸੋਡੇ ਦਾ ਸੇਵਨ ਕਰਨ ਨਾਲ ਔਰਤਾਂ ’ਚ ਹਿਪ ਫ੍ਰੈਕਚਰ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਸਕਦਾ ਹੈ। ਜਾਣਕਾਰੀ ਅਨੁਸਾਰ ਸੋਡਾ ਪੀਣ ਨਾਲ ਸਰੀਰ ਕੈਲਸ਼ੀਅਮ ਸੋਖ ਲੈਂਦਾ ਹੈ ਅਤੇ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ।
ਚਿਕਨ
ਚਿਕਨ ਖਾਣ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਰਿਸਰਚ ਮੁਤਾਬਕ ਜਾਨਵਰਾਂ ਤੋਂ ਪ੍ਰਾਪਤ ਪ੍ਰੋਟੀਨ ਤੁਹਾਡੇ ਖੂਨ ਨੂੰ ਤੇਜ਼ਾਬ ਬਣਾ ਦਿੰਦਾ ਹੈ ਜਿਸ ਨਾਲ ਤੁਹਾਡਾ ਸਰੀਰ ਬਲੱਡ ਪੀਐੱਚ ’ਚ ਬਦਲਾਅ ਦੇ ਖ਼ਿਲਾਫ ਕੰਮ ਕਰਦਾ ਹੈ। ਇਸ ਪ੍ਰਕਿਰਿਆ ਦੌਰਾਨ ਹੱਡੀਆਂ ਕੈਲਸ਼ੀਅਮ ਸੋਖ ਲੈਦੀਆਂ ਹਨ।
ਸ਼ਰਾਬ

ਸ਼ਰਾਬ ਦਾ ਸੇਵਨ ਕਰਨ ਨਾਲ ਹੱਡੀਆਂ ਦੀ ਮਜ਼ਬੂਤੀ ਘੱਟ ਹੋ ਜਾਂਦੀ ਹੈ। ਮਾਹਿਰਾਂ ਅਨੁਸਾਰ ਜੇ ਤੁਸੀਂ ਦਿਨ ’ਚ 2-3 ਗਲਾਸ ਤੋਂ ਵੱਧ ਸ਼ਰਾਬ ਪੀਂਦੇ ਹੋ ਤਾਂ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ।
ਕੈਫਿਨ
ਕੈਫਿਨ ਹੱਡੀਆਂ ’ਚੋਂ ਕੈਲਸ਼ੀਅਮ ਨੂੰ ਬਾਹਰ ਕੱਢਦਾ ਹੈ, ਜਿਸ ਕਾਰਨ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ। ਜ਼ਿਆਦਾ ਕਾਫੀ ਪੀਣਾ ਵੀ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

Leave a Reply

Your email address will not be published.