News

ਹੰਸ ਰਾਜ ਹੰਸ ਨੂੰ ਕਿਸਾਨਾਂ ਨੇ ਘੇਰਿਆ, ਮੰਗੇ ਸਵਾਲਾਂ ਦੇ ਜਵਾਬ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਤੇ ਹੋਰਨਾਂ ਸੂਬਿਆਂ ਦੇ ਕਿਸਾਨ ਦਿੱਲੀ ਵਿੱਚ ਧਰਨੇ ਤੇ ਬੈਠੇ ਹੋਏ ਹਨ। ਉੱਥੇ ਹੀ ਪੰਜਾਬ ਵਿੱਚ ਵੀ ਭਾਜਪਾ ਲੀਡਰਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਅੱਜ ਮੋਗਾ ਵਿੱਚ ਦਿੱਲੀ ਤੋਂ ਭਾਜਪਾ ਦੇ ਸੰਸਦ ਹੰਸ ਰਾਜ ਹੰਸ ਸਥਾਨਕ ਸ਼ਹੀਦੀ ਪਾਰਕ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਸਮਰਪਿਤ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ।

ਇਸ ਦੌਰਾਨ ਉਹਨਾਂ ਦਾ ਕਿਸਾਨ ਜੱਥੇਬੰਦੀਆਂ ਵੱਲੋਂ ਘਿਰਾਓ ਕੀਤਾ ਗਿਆ। ਹੰਸ ਰਾਜ ਹੰਸ ਨੇ ਬਿਆਨ ਦਿੱਤਾ ਕਿ ਉਹ ਕਿਸਾਨਾਂ ਦੇ ਨਾਲ ਹਨ ਪਰ ਕਿਸਾਨਾਂ ਨੇ ਉਹਨਾਂ ਦਾ ਜਮ ਕੇ ਵਿਰੋਧ ਕੀਤਾ। ਕਿਸਾਨਾਂ ਦਾ ਕਹਿਣਾ ਹੈ ਕਿ ਹੰਸ ਰਾਜ ਹੰਸ ਜੇ ਸਚਮੁੱਚ ਹੀ ਕਿਸਾਨਾਂ ਦੇ ਨਾਲ ਹੁੰਦੇ ਤਾਂ ਭਾਜਪਾ ਨਾਲ ਨਾਤਾ ਤੋੜਨ ਅਤੇ ਅਪਣੀ ਸਮੁੱਚੀ ਲੀਡਰਸ਼ਿਪ ਤੋਂ ਅਸਤੀਫ਼ਾ ਦੇਣ।

ਦਸ ਦਈਏ ਕਿ ਦਿੱਲੀ ਦੇ ਬਾਰਡਰਾਂ ‘ਤੇ ਡੱਟੇ ਕਿਸਾਨ ਲਗਾਤਰ ਸੰਘਰਸ਼ ਨੂੰ ਤਿੱਖਾ ਕਰ ਰਹੇ ਹਨ। ਕਿਸਾਨ ਅੰਦੋਲਨ ਦਾ ਹਰ ਵਰਗ ਸਾਥ ਦੇ ਰਿਹਾ ਹੈ। ਇੱਥੋਂ ਤੱਕ ਪੰਜਾਬੀ ਗੀਤਕਾਰ ਸਮਾਜ ਸੇਵੀ ਲੱਖਾ ਸਿਧਾਣਾ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਏ ਹਨ।

ਲੰਬੇ ਸਮੇਂ ਤੋਂ ਕਿਸਾਨਾਂ ਦੇ ਹੱਕ ‘ਚ ਡੱਟੇ ਲੱਖਾ ਸਿਧਾਣਾ ਨੇ ਕਿਸਾਨ ਜੱਥਬੰਦੀਆਂ ਦੇ ਇੱਕਜੁੱਟਤਾ ਨੂੰ ਸਲਾਮ ਕੀਤੀ, ਅਤੇ ਨਾਲ ਹੀ ਲੱਖਾ ਸਿਧਾਣਾ ਨੇ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਨਾਲ ਹੋਈ ਮੀਟਿੰਗ ਦਾ ਸਾਰਾ ਹਾਲ ਬਿਆਨ ਕੀਤਾ।

ਲੱਖਾ ਸਿਧਾਣਾ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਭਾਵੇਂ ਕਿ ਕਿਸਾਨਾਂ ਦੀ ਕੇਂਦਰ ਨਾਲ ਮੀਟਿੰਗ ਬੇਸਿੱਟਾ ਰਹੀ ਹੈ ਪਰ ਕਿਸਾਨਾਂ ਦੇ ਇਸ ਅੰਦੋਲਨ ਦਾ ਮੋਦੀ ਸਰਕਾਰ ‘ਤੇ ਕਾਫੀ ਦਬਾਅ ਪੈ ਰਿਹਾ ਹੈ ਅਤੇ ਬਹੁਤ ਜਲਦ ਕੇਂਦਰ ਖੇਤੀ ਕਾਨੂੰਨਾਂ ਨੂੰ ਰੱਦ ਕਰੇਗੀ।
 

Click to comment

Leave a Reply

Your email address will not be published.

Most Popular

To Top