ਹੜਤਾਲ ਖ਼ਤਮ ਕਰ ਪਾਣੀ ਦੀ ਟੈਂਕੀ ਤੋਂ ਉਤਰਿਆ ਕੰਡਕਟਰ, ਮੁੜ ਚੱਲਣੀਆਂ ਸਰਕਾਰੀ ਬੱਸਾਂ

 ਹੜਤਾਲ ਖ਼ਤਮ ਕਰ ਪਾਣੀ ਦੀ ਟੈਂਕੀ ਤੋਂ ਉਤਰਿਆ ਕੰਡਕਟਰ, ਮੁੜ ਚੱਲਣੀਆਂ ਸਰਕਾਰੀ ਬੱਸਾਂ

ਪਨਬਸ ਮੁਲਾਜ਼ਮਾਂ ਨੇ ਪਿਛਲੇ ਕਈ ਦਿਨਾਂ ਤੋਂ ਹੜਤਾਲ ਕੀਤੀ ਹੋਈ ਸੀ ਜੋ ਕਿ ਅੱਜ ਖ਼ਤਮ ਕਰ ਦਿੱਤੀ ਗਈ ਹੈ। ਹੜਤਾਲ ਤੋਂ ਬਾਅਦ ਹੁਣ ਫਿਰ ਤੋਂ ਸਰਕਾਰੀ ਬੱਸਾਂ ਚੱਲਣਗੀਆਂ। ਦਰਅਸਲ ਪਿਛਲੇ ਦਿਨੀਂ ਇੱਕ ਕੰਡਕਟਰ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ।

ਉਸ ਦੇ ਹੱਕ ਵਿੱਚ ਡਟੇ ਮੁਲਜ਼ਮਾਂ ਨੇ ਹੜਤਾਲ ਕਰ ਦਿੱਤੀ ਸੀ ਅਤੇ ਅੱਜ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਕੋਠੀ ਦਾ ਘੇਰਾਓ ਕਰਨ ਦਾ ਐਲਾਨ ਸੀ ਪਰ ਬੀਤੀ ਦੇਰ ਰਾਤ ਬਟਾਲਾ ‘ਚ ਇੱਕ ਟੈਂਕੀ ‘ਤੇ ਚੜ ਕੇ ਇਨਸਾਫ਼ ਮੰਗ ਰਹੇ ਕੰਡਕਟਰ ਨੂੰ ਕੁੱਝ ਅਧਿਕਾਰੀਆਂ ਨੇ ਇਨਸਾਫ਼ ਦਾ ਭਰੋਸਾ ਦਿੱਤਾ ਅਤੇ ਉਸਨੂੰ ਟੈਂਕੀ ਤੋਂ ਥੱਲੇ ਉਤਾਰ ਲਿਆ ਗਿਆ।

ਇਸ ਸਬੰਧੀ ਕੰਡਕਟਰ ਪ੍ਰਿਥੀਪਾਲ ਸਿੰਘ ਨੇ ਕਿਹਾ ਕਿ ਅੱਜ ਮੁੜ ਡਿਊਟੀ ਤੇ ਵਾਪਿਸ ਆ ਚੁਕਾ ਹੈ ਅਤੇ ਉਸ ਨੂੰ ਬਿਨਾਂ ਕਿਸੇ ਗ਼ਲਤੀ ਦੇ ਚੈਕਿੰਗ ਸਟਾਫ ਵਲੋਂ ਰਿਪੋਰਟ ਕਰ ਕੇ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਸੀ ਅਤੇ ਉਹ ਆਪਣੇ ਇਨਸਾਫ਼ ਲੈਣ ਲਈ ਪਾਣੀ ਦੀ ਟੈਂਕੀ ਤੇ ਮਜ਼ਬੂਰ ਹੋ ਕੇ ਚੜਿਆ ਸੀ।

ਦੂਜੇ ਪਾਸੇ ਕੰਡਕਟਰ ਦੇ ਸਮਰਥਨ ’ ਚ ਹੜਤਾਲ ‘ਤੇ ਬੈਠੇ ਕੱਚੇ ਮੁਲਾਜ਼ਮਾਂ ਨੇ ਕਿਹੈ ਕਿ ਉਹਨਾਂ ਨੇ ਹੁਣ ਹੜਤਾਲ ਖ਼ਤਮ ਕਰ ਦਿੱਤੀ ਹੈ। ਦੱਸ ਦਈਏ ਕਿ ਕੰਡਕਟਰ ਦਾ ਕਹਿਣਾ ਸੀ ਕਿ ਇੱਕ ਸਵਾਰੀ ਨੇ ਉਸ ਕੋਲੋ ਟਿਕਟ ਨਹੀਂ ਲਈ ਅਤੇ ਉਸ ਸਮੇਂ ਕੁੱਝ ਅਧਿਕਾਰੀ ਚੈਕਿੰਗ ਕਰਨ ਲਈ ਬੱਸ ‘ਚ ਚੜੇ ਪਰ ਉਹਨਾਂ ਸਵਾਰੀ ਵੱਲੋਂ ਗਲਤੀ ਮੰਨਣ ਦੇ ਬਾਵਜੂਦ ਕੰਡਕਟਰ ਨੂੰ ਹੀ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਇਨਸਾਫ਼ ਲੈਣ ਲਈ ਪਾਣੀ ਦੀ ਟੈਂਕੀ ‘ਤੇ ਚੜ ਗਿਆ।

Leave a Reply

Your email address will not be published.