Business

ਹੋ ਗਿਆ ਅਨਲੌਕ-3 ਦਾ ਐਲਾਨ! ਸਕੂਲਾਂ, ਕਾਲਜਾਂ ਅਤੇ ਜਿੰਮ ਬਾਰੇ ਵੱਡਾ ਐਲਾਨ

ਗ੍ਰਹਿ ਮੰਤਰਾਲੇ ਵੱਲੋਂ ਅਨਲੌਕ 3.0 ਦੀਆਂ ਗਾਈਡ ਲਾਈਨਾਂ ਜਾਰੀ ਕਰ ਦਿੱਤੀਆਂ ਗਈਆਂ ਨੇ, ਨਵੀਂ ਗਾਈਡ ਲਾਈਨਾਂ ਮੁਤਾਬਿਕ 5 ਅਗਸਤ ਤੋਂ ਜਿੰਮ ਅਤੇ ਯੋਗਾ ਸੈਂਟਰ ਵੀ ਖੁੱਲ੍ਹਣਗੇ। ਸਕੂਲ,ਕਾਲਜ 31 ਅਗਸਤ ਤੱਕ ਬੰਦ ਰਹਿਣਗੇ, ਸਿਨੇਮਾ ਅਤੇ ਮੈਟਰੋ ਸੇਵਾ ਵੀ ਬੰਦ ਰਹੇਗੀ,31 ਅਗਸਤ ਤੱਕ ਕੰਟੇਨਮੈਂਟ ਜ਼ੋਨ ਵਿੱਚ ਲੌਕਡਾਊਨ ਰਹੇਗਾ।1 ਅਗਰਤ ਤੋਂ ਅਨਲੌਕ 3.0 ਦੀਆਂ ਗਾਈਡ ਲਾਈਨਾਂ ਜਾਰੀ ਲਾਗੂ ਹੋਣਗੀਆਂ, ਵਿਆਹ ‘ਤੇ 50 ਲੋਕ ਹੀ ਸ਼ਾਮਲ ਹੋ ਸਕਣਗੇ, ਨਵੀਂ ਗਾਈਡ ਲਾਈਨਾਂ ਮੁਤਾਬਿਕ ਨਾਈਟ ਕ-ਰ-ਫ਼ਿ-ਊ ਹਟਾ ਦਿੱਤਾ ਗਿਆ ਹੈ।

ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਵਿਚਾਰ ਕਰਨ ਤੋਂ ਬਾਅਦ ਹੀ ਸਕੂਲ ਅਤੇ ਕਾਲਜ 31 ਅਗਸਤ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ। ਕੌਮਾਂਤਰੀ ਉਡਾਨਾਂ ਸਿਰਫ਼ ਤੇ ਸਿਰਫ਼ ਸਰਕਾਰ ਦੇ ਵੰਦੇ ਮਾਤਰਮ ਮਿਸ਼ਨ ਦੇ ਤਹਿਤ ਹੀ ਉਡਾਨ ਭਰਨਗੀਆਂ, ਜਦਕਿ ਸਰਕਾਰ ਹੋਲੀ-ਹੋਲੀ ਕੌਮਾਂਤਰੀ ਉਡਾਨਾਂ ਸ਼ੁਰੂ ਕਰੇਗੀ। ਅਜ਼ਾਦੀ ਦਿਹਾੜੇ ਦੇ ਸਮਾਗਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਪਰ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਨ ਕਰਨਾ ਹੋਵੇਗਾ,ਮਾਸਕ ਪਾਉਣਾ ਜ਼ਰੂਰੀ ਹੋਵੇਗਾ।

ਮੈਟਰੋ ਰੇਲ ਨਹੀਂ ਚੱਲੇਗੀ, ਸਿਨੇਮਾ ਹਾਲ, ਸਵਿਮਿੰਗ ਪੂਲ ਨਹੀਂ ਖੁੱਲ੍ਹਣਗੇ, ਮਨੋਰੰਜਨ ਪਾਰਕ ਵੀ ਨਹੀਂ ਖੁੱਲ੍ਹਣਗੇ, ਥੀਏਟਰ ਅਤੇ ਆਡੀਟੋਰੀਅਮ ਵੀ ਬੰਦ ਰਹਿਣਗੇ, ਬਾਰ ਅਤੇ ਅਸੈਂਬਲੀ ਹਾਲ ਬੰਦ ਰਹਿਣਗੇ ,ਸੋਸ਼ਲ, ਸਿਆਸੀ, ਸਪੋਰਟ, ਅਤੇ ਧਾਰਮਿਕ ਇਕੱਠ ‘ਤੇ ਰੋਕ ਜਾਰੀ ਰਹੇਗੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ ਇੰਨਾ ਸਾਰੀਆਂ ਬਾਰੇ ਹਾਲਾਤ ਵੇਖਣ ਤੋਂ ਬਾਅਦ ਹੀ ਫ਼ੈਸਲਾ ਲਇਆ ਜਾਵੇਗਾ।

Click to comment

Leave a Reply

Your email address will not be published.

Most Popular

To Top