ਹੋਲੀ ਦੇ ਰੰਗ ਵਿੱਚ ਰੰਗੇ ਸੁਰੱਖਿਆ ਬਲ ਭੰਗੜਾ ਪਾ ਜਵਾਨਾਂ ਨੇ ਮਨਾਈ ਖੁਸ਼ੀ

ਦੇਸ਼ ਦੇ ਨੌਜਵਾਨਾਂ ਨੇ ਨੇ ਅੰਮ੍ਰਿਤਸਰ, ਪੰਜਾਬ ਵਿੱਚ 73 ਬਟਾਲੀਅਨ ਦੇ ਅਜਨਾਲਾ ਹੈਡਕੁਆਰਟਰ ਵਿਖੇ ਹੋਲੀ ਮਨਾਉਂਦੇ ਹੋਏ ਨਜ਼ਰ ਆਏ। ਬੀਐਸਐਫ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਹਰ ਤਿਉਹਾਰ ਇੱਕ ਪਰਿਵਾਰ ਵਾਂਗ ਮਨਾਉਂਦੇ ਹਾਂ। ਇਸ ਮੌਕੇ ਜਵਾਨਾਂ ਦੇ ਵੱਲੋਂ ਭੰਗੜੇ ਪਾਏ ਗਏ। ਦੱਸ ਦਈਏ ਕਿ ਅੱਜ ਪੂਰੇ ਭਾਰਤ ਵਿੱਚ ਹੌਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।

ਹੋਲੀ ਦਾ ਤਿਉਹਾਰ ਲੋਕ ਬਿਨਾਂ ਭੇਦਭਾਵ ਤੋਂ ਮਨਾਉਂਦੇ ਹਨ। ਰੰਗਾਂ ਦਾ ਤਿਉਹਾਰ ਹੋਣ ਕਾਰਨ ਇਹ ਮਨੁੱਖੀ ਹਿਰਦੇ ਵਿੱਚ ਖੁਸ਼ੀ ਦੇ ਰੰਗ ਭਰਦਾ ਹੈ। ਇਹ ਤਿਉਹਾਰ ਸਾਡੇ ਆਪਸੀ ਝਗੜੇ, ਗੁੱਸੇ-ਗਿਲੇ ਆਦਿ ਭੁਲਾ, ਵਿਛੜੇ ਮਿਲਾਉਣ ਅਤੇ ਸਾਰਿਆਂ ਨੂੰ ਇਕਮਿਕ ਕਰਨ ਦਾ ਤਿਉਹਾਰ ਹੈ।
ਇਹ ਤਿਉਹਾਰ ਫੱਗਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਇੱਕ-ਦੂਜੇ ਤੇ ਰੰਗ ਲਾ ਕੇ ਹੋਲੀ ਦਾ ਤਿਉਹਾਰ ਮਨਾਉਂਦੇ ਹਨ। ਲੋਕ ਆਪਣੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੇ ਘਰ ਮਠਿਆਈ ਲੈ ਕੇ ਜਾਂਦੇ ਹਨ। ਹੋਲੀ ਦਾ ਤਿਉਹਾਰ ਬਸੰਤ ਪੰਚਮੀ ਦੇ ਨਾਲ ਹੀ ਇਹ ਤਿਉਹਾਰ ਸ਼ੁਰੂ ਹੋ ਜਾਂਦਾ ਹੈ।
