News

ਹੋਲੀ ਖੇਡਣ ਤੋਂ ਪਹਿਲਾਂ ਜਾਣ ਲਓ ਸਰਕਾਰ ਦੇ ਨਿਯਮ, ਕਈ ਥਾਵਾਂ ’ਤੇ ਹੈ ਰੋਕ

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੇਸ ਵਧਣ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਹੋਰ ਸਾਵਧਾਨੀ ਅਤੇ ਸਖ਼ਤਾਈ ਵਰਤੀ ਜਾ ਰਹੀ ਹੈ। ਇਸ ਕੜੀ ਤਹਿਤ ਹੋਲੀ ਦੇ ਤਿਉਹਾਰ ਨੂੰ ਲੈ ਕੇ ਕਈ ਸੂਬਿਆਂ ਵਿੱਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਦਿੱਲੀ, ਮੁੰਬਈ, ਉੱਤਰ ਪ੍ਰਦੇਸ਼ ਸਮੇਤ ਹੋਰ ਕਈ ਸੂਬਿਆਂ ਵਿੱਚ ਹੋਲੀ ਖੇਡਣ ਨੂੰ ਲੈ ਕੇ ਨਿਯਮ ਜਾਰੀ ਕੀਤੇ ਗਏ ਹਨ।

Holi 2021: 5 things you need to organize a perfect Holi party - Information  News

ਦਿੱਲੀ ਸਰਕਾਰ ਨੇ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਮੁਤਾਬਕ ਸਰਵਜਨਿਕ ਸਥਾਨਾਂ ’ਤੇ ਹੋਲੀ ਖੇਡਣ ਅਤੇ ਸਮੂਹਿਕ ਪ੍ਰੋਗਰਾਮਾਂ ਤੇ ਰੋਕ ਰਹੇਗੀ। ਲੋਕਾਂ ਨੂੰ ਘਰ ਵਿੱਚ  ਹੀ ਹੋਲੀ ਖੇਡਣ ਨੂੰ ਕਿਹਾ ਗਿਆ ਹੈ। ਡੀਡੀਐਮਏ ਨੇ ਭੀੜ ਲਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ।

ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਖਿਲਾਫ਼ ਦਿੱਲੀ ਪੁਲਿਸ ਸਖ਼ਤ ਕਾਰਵਾਈ ਕਰੇਗੀ। ਲੋਕ ਪਾਰਕ ਜਾਂ ਸਰਵਜਨਿਕ ਸਥਾਨਾਂ ’ਤੇ ਇਕੱਠੇ ਵੀ ਨਹੀਂ ਹੋ ਸਕਦੇ। ਮਹਾਰਾਸ਼ਟਰ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਾਫ਼ੀ  ਵਾਧਾ ਦੇਖਣ ਨੂੰ ਮਿਲਿਆ ਹੈ। ਅਜਿਹੇ ਡੀਡੀਐਮਏ ਨੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਅਤੇ ਸੰਬੰਧਿਥ ਅਥਾਰਿਟੀ ਨੂੰ ਨਿਰਦੇਸ਼ਾਂ ਦਾ ਪਾਲਣ ਕਰਨ ਅਤੇ ਲੋਕਾਂ ਨੂੰ ਸਰਵਜਨਿਕ ਸਥਾਨਾਂ ’ਤੇ ਤਿਉਹਾਰ ਲਈ ਇਕੱਠੇ ਨਾ ਹੋਣ ਲਈ ਕਿਹਾ ਗਿਆ ਹੈ।

9 Holi Celebration Places in Kolkata by Road in 2021 - Top Destinations,  and Things To Do

ਨਾਲ ਹੀ ਸ਼ਹਿਰ ਵਿੱਚ  ਸਕ੍ਰੀਨਿੰਗ, ਟੇਸਟਿੰਗ, ਆਈਸੋਲੇਸ਼ਨ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਬੀਐਮਸੀ ਨੇ ਮੁੰਬਈ ਵਿੱਚ ਹੋਲੀ ਮਨਾਉਣ ’ਤੇ ਰੋਕ ਲਾ ਦਿੱਤੀ ਹੈ। ਉੱਥੇ ਹੀ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੂਬੇ ਵਿੱਚ ਹੋਲੀ ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕੀਤੀਆਂ ਹਨ।

ਹੋਰਨਾਂ ਸੂਬਿਆਂ ਵਾਂਗ ਇੱਥੇ ਹੀ ਹੋਲੀ ਮਨਾਉਣ ’ਤੇ ਮਨਾਹੀ ਕੀਤੀ ਗਈ ਹੈ ਤੇ ਘਰ ਵਿੱਚ ਹੀ ਹੋਲੀ ਮਨਾਈ ਜਾ ਸਕਦੀ ਹੈ। ਉੱਥੇ ਹੀ ਬਿਹਾਰ ਵਿੱਚ ਵੀ ਜਨਤਕ ਥਾਵਾਂ ’ਤੇ ਹੋਲੀ ਖੇਡਣ ਨੂੰ ਲੈ ਕੇ ਰੋਕ ਲਾਈ ਗਈ ਹੈ।    

Click to comment

Leave a Reply

Your email address will not be published. Required fields are marked *

Most Popular

To Top