News

ਹੋਰਾਂ ਸੂਬਿਆਂ ਤੋਂ ਟਰਾਲੀਆਂ, ਗੱਡੀਆਂ ਭਰ-ਭਰ ਦਿੱਲੀ ਆ ਰਹੇ ਨੇ ਹਜ਼ਾਰਾਂ ਲੋਕ, ਕੇਂਦਰ ਸਰਕਾਰ ਨੂੰ ਪਈਆਂ ਭਾਜੜਾਂ

ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਲਗਾਤਾਰ ਚੌਥੇ ਦਿਨ ਡਟੇ ਹੋਏ ਹਨ। ਕਿਸਾਨ ਪੰਜ ਤੋਂ ਛੇ ਹੋਰ ਰਸਤਿਆਂ ਤੋਂ ਦਿੱਲੀ ਵਿੱਚ ਦਾਖਲ ਹੋ ਕੇ ਇੰਡੀਆ ਗੇਟ ਸੀ ਹੈਕਸਾਗਨ ਤੱਕ ਜਾ ਪੁੱਜੇ ਹਨ। ਕਿਸਾਨਾਂ ਦੇ ਇੰਡੀਆ ਗੇਟ ਪੁੱਜਣ ਦੀ ਖਬਰ ਨਾਲ ਪ੍ਰਸ਼ਾਸਨ ਵਿੱਚ ਭਾਜੜ ਮਚ ਗਈ ਹੈ।

ਪੁਲਿਸ ਨੇ ਉਹਨਾਂ ਕਿਸਾਨਾਂ ਹਿਰਾਸਤ ਵਿੱਚ ਲੈ ਕੇ ਨਿਰੰਕਾਰੀ ਭਵਨ ਛੱਡ ਦਿੱਤਾ। ਦਿੱਲੀ ਆਉਣ ਵਾਲੇ ਸਾਰੇ ਰਸਤਿਆਂ ਤੇ ਨਾਕੇ ਲਾ ਕੇ ਚੈਕਿੰਗ ਕੀਤੀ ਗਈ। ਦਿੱਲੀ ਵਿੱਚ ਹੁਣ ਜਿਹੜਾ ਵੀ ਕਿਸਾਨ ਵਿਖਾਈ ਦੇਵੇਗਾ ਸ ਨੂੰ ਨਿਰੰਕਾਰੀ ਭਵਨ ਛੱਡ ਦਿੱਤਾ ਜਾਵੇਗਾ। ਬਿਨਾਂ ਜਾਂਚ ਦੇ ਕਿਸੇ ਨੂੰ ਵੀ ਨਵੀਂ ਦਿੱਲੀ ਇਕਾਲੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ।

ਖਾਸ ਕਰ ਕੇ ਜੰਤਰ-ਮੰਤਰ, ਇੰਡੀਆ ਗੇਟ, ਵਿਜੇ ਚੌਕ, ਸੰਸਦ ਭਵਨ ਦੇ ਆਲੇ-ਦੁਆਲੇ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਸਿੰਘੂ ਬਾਰਡਰ ’ਤੇ ਕੁਝ ਕਿਸਾਨਾਂ ਨੇ ਨਰੇਲਾ ਵਾਲੇ ਪਾਸਿਓਂ ਦਿੱਲੀ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਉੱਥੇ ਹੀ ਰੋਕ ਦਿੱਤਾ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲ ਰਹੀ ਹੈ ਕਿ ਹੁਣ ਕਿਸਾਨ ਨਿੱਕੀਆਂ-ਨਿੱਕੀਆਂ ਟੋਲੀਆਂ ਬਣਾ ਕੇ ਰਾਜਧਾਨੀ ਅੰਦਰ ਦਾਖ਼ਲ ਹੋ ਕੇ ਇਕੱਠੇ ਹੋਣ ਦੀ ਕੋਸ਼ਿਸ਼ ਕਰਨਗੇ। ਅਜਿਹੇ ਖ਼ਦਸ਼ੇ ਕਾਰਣ ਹੀ ਪੁਲਿਸ ਨੂੰ ਹਾਈ ਅਲਰਟ ਕਰ ਦਿੱਤਾ ਗਿਆ ਹੈ।

ਗੁਰਦੁਆਰਾ ਸਾਹਿਬਾਨ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਤੇ ਉੱਥੇ ਕਿਸਾਨਾਂ ਨੇ ਪਨਾਹ ਨਾ ਲਈ ਹੋਵੇ। ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ਤੋਂ ਇਲਾਵਾ ਪੁਲਿਸ ਨੇ ਦਿੱਲੀ-ਗੁਰੂਗ੍ਰਾਮ, ਦਿੱਲੀ-ਫ਼ਰੀਦਬਾਦ, ਕਾਪਸਹੇੜਾ, ਢਾਂਸਾ, ਕਾਲਿੰਦੀਕੁੰਜ, ਮਿਯੂਰ ਵਿਹਾਰ-ਚਿੱਲਾ, ਡੀਐਨਡੀ, ਆਨੰਦ ਵਿਹਾਰ, ਨੌਇਡਾ-ਮਿਯੂਰ ਵਿਹਾਰ ਬਾਰਡਰ, ਸੀਮਾਪੁਰੀ, ਭੋਪੁਰਾ, ਲੋਨੀ ਸਮੇਤ ਦਿੱਲੀ ਦੇ ਬਾਕੀ ਬਾਰਡਰਾਂ ਤੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।  
  

Click to comment

Leave a Reply

Your email address will not be published. Required fields are marked *

Most Popular

To Top