ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੇ 6 ਸਾਲ ਦੇ ਬੱਚੇ ਨੇ ਅੱਖਾਂ ਤੇ ਪੱਟੀ ਬੰਨ੍ਹ ਕੇ ਇਕ ਘੰਟਾ 16 ਮਿੰਟ ਵਿਚ 16 ਕਿਮੀ ਸਕੇਟਿੰਗ ਦਾ ਰਿਕਾਰਡ ਬਣਾਇਆ ਹੈ। ਬੱਚੇ ਦੇ ਪਿਤਾ ਸੁਰਿੰਦਰ ਦਾ ਕਹਿਣਾ ਹੈ ਕਿ ਵਰਤਮਾਨ ਵਿਚ ਵਿਸ਼ਵ ਰਿਕਾਰਡ ਇਸ ਸ਼੍ਰੇਣੀ ਵਿਚ 14 ਕਿਲੋਮੀਟਰ ਸਕੇਟਿੰਗ ਦਾ ਹੈ। ਉਹ ਨਵੇਂ ਰਿਕਾਰਡ ਦੇ ਵੇਰਵੇ ਗਿਨੀਜ਼ ਬੁੱਕ ਆਫ਼ ਰਿਕਾਰਡਸ ਲਈ ਭੇਜਣਗੇ। ਛੇ ਸਾਲ ਦਾ ਪ੍ਰਣਵ ਪਹਿਲਾਂ ਵੀ ਸਕੇਟਿੰਗ ਵਿੱਚ ਹਿੱਸਾ ਲੈਂਦਾ ਰਿਹਾ ਹੈ। ਉਸ ਦੀ ਕਾਰਗੁਜ਼ਾਰੀ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਖੇਡ ਦੀ ਦੁਨੀਆ ਵਿਚ ਛੋਟੀ ਉਮਰ ਵਿੱਚ ਨਵੇਂ ਰਿਕਾਰਡ ਕਾਇਮ ਕਰਨਾ ਉਸ ਦਾ ਉਦੇਸ਼ ਹੈ।
ਸਰਾਭਾ ਨਗਰ ਦੇ ਲਾਇਰ ਵੈਲੀ ਵਿੱਚ ਪ੍ਰਣਵ ਨੇ ਸ਼ੁੱਕਰਵਾਰ ਸਵੇਰੇ ਬਲਾਇੰਡ ਫਾਲਡ ਸਕੇਟਿੰਗ ਕੀਤੀ। ਕਲਬ 21 ਵੱਲੋਂ ਇਹ ਪ੍ਰੋਗਰਾਮ ਕਰਵਾਇਆ ਗਿਆ ਸੀ। ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਇੰਟਰਨੈਸ਼ਨਲ ਬੁੱਕਸ ਆਫ ਰਿਕਾਰਡ, ਏਸ਼ੀਆ ਬੁੱਕਸ ਆਫ ਵਰਲਡ ਰਿਕਾਰਡ ਅਤੇ ਇੰਡੀਆ ਬੁੱਕਸ ਆਫ ਅਤੇ ਵਰਲਡ ਰਿਕਾਰਡ ਲਈ ਪ੍ਰਣਵ ਦਾ ਨਾਮ ਭੇਜਣ ਵਾਲੇ ਹਨ। ਇਸ ਤੋਂ ਪਹਿਲਾਂ ਤਕ ਇਸ ਸ਼੍ਰੇਣੀ ਵਿੱਚ ਵਰਲਡ ਰਿਕਾਰਡ 14 ਕਿਮੀ ਦਾ ਹੈ। ਪ੍ਰਣਵ ਦੇ ਇਸ ਕਮਾਲ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।

ਪਿਤਾ ਸੁਰਿੰਦਰ ਕੁਮਾਰ ਨੇ ਦਸਿਆ ਕਿ ਪ੍ਰਣਵ ਸਾਢੇ ਤਿੰਨ ਸਾਲ ਦੀ ਉਮਰ ਤੋਂ ਸਕੇਟਿੰਗ ਕਰਦਾ ਆ ਰਿਹਾ ਹੈ ਅਤੇ ਕੋਚ ਮਨੀਸ਼ ਪਾਠਕ ਤੋਂ ਸਕੇਟਿੰਗ ਗਾਈਡੇਂਸ ਲੈ ਰਿਹਾ ਹੈ। ਅਬਦੁੱਲਾਪੁਰਾ ਬਸਤੀ ਦੇ ਰਹਿਣ ਵਾਲੇ ਪ੍ਰਣਵ ਦੀ ਸਕੇਟਿੰਗ ਦਾ ਸਾਰਾ ਖਰਚ ਕਲੱਬ-21 ਚੁੱਕ ਰਿਹਾ ਹੈ। ਪਿਤਾ ਸੁਰਿੰਦਰ ਨੇ ਦਸਿਆ ਕਿ ਸਕੇਟਿੰਗ ਕਾਫੀ ਮਹਿੰਗੀ ਖੇਡ ਹੈ ਅਤੇ ਪ੍ਰਣਵ ਦੇ ਹੁਨਰ ਨੂੰ ਦੇਖਦੇ ਹੋਏ ਕਲੱਬ-21 ਹੀ ਸਾਰਾ ਖਰਚ ਚੁੱਕ ਰਿਹਾ ਹੈ। ਪ੍ਰਣਵ ਬੀਸੀਐਮ ਬਸੰਤ ਐਵੈਨਿਊ ਵਿੱਚ ਪਹਿਲੀ ਜਮਾਤ ਦਾ ਵਿਦਿਆਰਥੀ ਹੈ।
ਚੰਡੀਗੜ੍ਹ ਤੋਂ 16 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ ਅੰਤਰਰਾਜੀ ਬੱਸ ਸੇਵਾ!
ਪ੍ਰਣਵ ਦਾ ਉਦੇਸ਼ ਵੀ ਸਕੇਟਿੰਗ ਦੇ ਨਵੇਂ ਤੋਂ ਨਵੇਂ ਰਿਕਾਰਡ ਸਥਾਪਿਤ ਕਰਨਾ ਹੈ। ਇੰਨੀ ਛੋਟੀ ਉਮਰ ਵਿੱਚ ਪ੍ਰਣਵ ਹੁਣ ਤਕ ਲਿੰਬੋ ਸਕੇਟਿੰਗ, ਮੈਰਾਥਨ ਅਤੇ ਸਟੇਜ ਸਕੇਟਿੰਗ ਵਿੱਚ ਹਿੱਸਾ ਲੈ ਚੁੱਕਾ ਹੈ। ਨਵੰਬਰ 2019 ਵਿਚ 29 ਮਿੰਟ, 42 ਸੈਕਿੰਡ ਦੇ ਸਮੇਂ ਵਿੱਚ 61 ਵਾਰ ਲਿੰਬੋ ਸਕੇਟਿੰਗ ਕਰ ਚੁੱਕਾ ਹੈ। ਉੱਥੇ ਹੀ ਇੰਟਰਨੈਸ਼ਨਲ ਬੁੱਕ ਆਫ ਵਰਲਡ ਰਿਕਾਰਡ ਵਿੱਚ ਨਾਮ ਦਰਜ ਕਰਵਾਉਣ ਲਈ ਇਸੇ ਸਾਲ ਫਰਵਰੀ ਵਿੱਚ 30.4 ਕਿਮੀ ਮੈਰਾਥਨ ਦੋ ਘੰਟੇ 13 ਮਿੰਟ ਵਿੱਚ ਪੂਰੀ ਕਰ ਚੁੱਕਾ ਹੈ। ਇਸੇ ਸਾਲ 2019 ਵਿੱਚ ਨੇਪਾਲ ਵਿੱਚ ਹੋਏ ਓਏਪਨ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ 500 ਅਤੇ 1000 ਮੀਟਰ ਰੇਸ ਵਿੱਚ ਦੋ ਗੋਲਡ ਮੈਡਲ ਅਪਣੇ ਨਾਮ ਕਰ ਚੁੱਕਾ ਹੈ।
