ਹੈਲੀਕਾਪਟਰ ਹਾਦਸੇ ‘ਚ ਜ਼ਿੰਦਾ ਬਚਿਆ ਸੀ ਵਰੁਣ ਸਿੰਘ, ਅੱਜ ਹਾਰਿਆ ਜ਼ਿੰਦਗੀ ਦੀ ਜੰਗ

ਥੋੜੇ ਦਿਨ ਪਹਿਲਾਂ ਤਾਮਿਲਨਾਡੂ ਦੇ ਕੰਨੂਰ ਵਿੱਚ ਹੈਲੀਕਾਪਟਰ ਕਰੈਸ਼ ਹੋ ਗਿਆ ਸੀ। ਇਸ ਵਿੱਚ ਕੁੱਲ 13 ਲੋਕਾਂ ਦੀ ਮੌਤ ਹੋ ਗਈ ਸੀ। ਇਸ ਘਟਨਾ ਦੌਰਾਨ ਇੱਕ ਵਿਅਕਤੀ ਗਰੁੱਪ ਕੈਪਟਨ ਵਰੁਣ ਸਿੰਘ ਬਚਿਆ ਸੀ। ਪਰ ਬੁੱਧਵਾਰ ਯਾਨੀ ਕਿ ਅੱਜ ਉਹਨਾਂ ਦੀ ਵੀ ਮੌਤ ਹੋ ਗਈ ਹੈ। 8 ਦਸੰਬਰ ਨੂੰ ਚੀਫ਼ ਆਫ਼ ਡਿਫ਼ੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।

ਇਸ ਹਾਦਸੇ ਵਿੱਚ ਰਾਵਤ, ਉਹਨਾਂ ਦੀ ਪਤਨੀ ਮਧੁਲਿਕਾ ਸਮੇਤ 13 ਲੋਕਾਂ ਦੀ ਮੌਤ ਹੋ ਗਈ ਸੀ। ਹਾਦਸੇ ਵਿੱਚ ਸਿਰਫ਼ ਵਰੁਣ ਸਿੰਘ ਹੀ ਜ਼ਿੰਦਾ ਬਚੇ ਸਨ, ਜੋ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ। ਭਾਰਤੀ ਹਵਾਈ ਫ਼ੌਜ ਨੇ ਇਸ ਦੁਖ਼ਦਾਈ ਖ਼ਬਰ ਦੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।

ਹਵਾਈ ਫ਼ੌਜ ਨੇ ਟਵੀਟ ਕੀਤਾ ਕਿ, “ਭਾਰਤੀ ਏਅਰ ਫੋਰਸ ਨੂੰ ਇਹ ਦੱਸਦੇ ਹੋਏ ਦੱਖ ਹੋ ਰਿਹਾ ਹੈ ਕਿ ਗਰੁੱਪ ਕੈਪਟਨ ਦਾ ਇਲਾਜ ਦੌਰਾਨ ਅੱਜ ਦਿਹਾਂਤ ਹੋ ਗਿਆ। ਉਹ 8 ਦਸੰਬਰ 2021 ਨੂੰ ਹੋਏ ਹਾਦਸੇ ਵਿੱਚ ਇਕੱਲੇ ਜ਼ਿੰਦਾ ਬਚੇ ਸਨ। ਏਅਰ ਫੋਰਸ ਦੇ ਅਫ਼ਸਰਾਂ ਨੇ ਉਹਨਾਂ ਦੇ ਦਿਹਾਂਤ ਤੇ ਹਮਦਰਦੀ ਜ਼ਾਹਰ ਕਰਦੇ ਹੋਏ ਕਿਹਾ ਕਿ ਅਸੀਂ ਉਹਨਾਂ ਦੇ ਪਰਿਵਾਰਾਂ ਨਾਲ ਖੜ੍ਹੇ ਹਾਂ।
