ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਪੁਲਿਸ ਨੇ ਡਰੱਗ ਮਨੀ ਸਮੇਤ ਕੀਤਾ ਕਾਬੂ

 ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਗਿਰੋਹ ਦੇ ਇਕ ਮੈਂਬਰ ਨੂੰ ਪੁਲਿਸ ਨੇ ਡਰੱਗ ਮਨੀ ਸਮੇਤ ਕੀਤਾ ਕਾਬੂ

ਗੁਰਦਾਸਪੁਰ ਪੁਲਿਸ ਦੇ ਸੀਆਈਏ ਸਟਾਫ ਦੇ ਇੰਚਾਰਜ ਕਪਿਲ ਕੌਸ਼ਿਲ ਦੀ ਟੀਮ ਅਤੇ ਗੁਰਦਾਸਪੁਰ ਬੀਐਸਐਫ ਦੀ ਟੀਮ ਨੂੰ ਉਸੇ ਵੇਲੇ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਪਾਕਿਸਤਾਨ ਗਿਰੋਹ ਦੇ ਇੱਕ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਤਸਕਰ ਗਿਰੋਹ ਦੇ ਇੱਕ ਮੈਂਬਰ ਨੂੰ 5 ਲੱਖ 54 ਹਜ਼ਾਰ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ।

ਪ੍ਰੈਸ ਵਾਰਤਾ ਦੌਰਾਨ ਐਸਐਸਪੀ ਗੁਰਦਾਸਪੁਰ ਦੀਪਕ ਹਿਲੋਰੀ ਨੇ ਦੱਸਿਆ ਕਿ ਗੁਰਵਿੰਦਰ ਚੰਦ, ਅਜੇ ਮਸੀਹ ਪੁੱਤਰ ਲਿਆਕਤ ਮਸੀਹ ਵਾਸੀ ਲੰਘਾ ਪਕੀਵਾ ਅਤੇ ਮਲਕੀਤ ਸਿੰਘ ਪੁੱਤਰ ਤਰਸੇਮ ਚੌਂਕੀਦਾਰ ਵਾਸੀ ਨਾਹਰ ਬਾਣਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਤਿੰਨਾ ਦੇ ਪਾਕਿਸਤਾਨ ਸਮੱਗਲਰਾਂ ਨਾਲ ਸਬੰਧ ਹਨ ਤੇ ਇਹ ਪਾਕਿਸਤਾਨ ਤੋਂ ਡਰੋਨ ਰਾਹੀਂ ਹੋਰੋਇਨ ਮੰਗਵਾਉਂਦੇ ਸਨ।

ਇਹਨਾਂ ਨੇ ਬੀਤੀ 17 ਦਿਸੰਬਰ ਦੀ ਰਾਤ ਨੂੰ ਕੁੱਲ 08 ਕਿੱਲੋਗ੍ਰਾਮ ਹੈਰੋਇਨ ਪਾਕਿਸਤਾਨ ਤੋਂ ਬਿੱਟੂ ਨਾਮ ਦੇ ਸਮੱਗਲਰ ਕੋਲੋਂ ਪਿੰਡ ਲਾਲਪੁਰ ਦੀ ਬੰਬੀ ਤੇ ਡਰੋਨ ਰਾਹੀਂ ਸੁਟਵਾ ਕੇ ਕਿਸੇ ਨਾਮਾਲੂਮ ਵਿਅਕਤੀ ਨੂੰ ਦਿੱਤੀ ਹੈ। ਜਿਨ੍ਹਾਂ ਨੂੰ ਇਸ ਕੰਮ ਦੇ ਬਦਲੇ ਪਰ ਪੈਕਟ 2 ਲੱਖ ਰੁਪਏ ਦੇ ਹਿਸਾਬ ਨਾਲ 16 ਲੱਖ ਰੁਪਏ ਮਿਲਨੇ ਸਨ। ਜਿਸ ਵਿਚੋਂ 06 ਲੱਖ ਰੁਪਏ ਮਿਲ ਚੁੱਕੇ ਹਨ।

ਸੀਆਈਏ ਸਟਾਫ ਗੁਰਦਾਸਪੁਰ ਅਤੇ ਥਾਣਾ ਕਲਾਨੌਰ ਦੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਕਟਲੀ ਰੋਡ ਕਲਾਨੌਰ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ ਮੁਲਜ਼ਮ ਗੁਰਵਿੰਦਰ ਚੰਦ ਉਰਫ ਕੇਵਰਾ ਪੁੱਤਰ ਸੁੱਚਾ ਚੰਦ ਵਾਸੀ ਸਰਦੇਚੱਕ ਨੂੰ ਮੋਟਰਸਾਈਕਲ ਸਪਲੈਂਡਰ ਬਿਨਾਂ ਨੰਬਰੀ ਸਮੇਤ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਮੌਕੇ ਤੇ 3 ਲੱਖ ਰੁਪਏ ਭਾਰਤੀ ਕਰੰਸੀ, ਇੱਕ ਮੋਟਰਸਾਈਕਲ ਫੋਨ ਅਤੇ 2 ਰਸਾਇਣਿਕ ਸਕਿੰਟ ਬਰਾਮਦ ਕੀਤੀਆਂ ਗਈਆਂ।

ਇਹ ਰਸਾਇਣਿਕ ਸਟਿੰਕਾ ਦੇਰ ਰਾਤ ਰੋਸ਼ਨੀ ਦਾ ਕੰਮ ਕਰਦੀਆਂ ਹਨ। ਫੜੇ ਗਏ ਗੁਰਵਿੰਦਰ ਚੰਦ ਤੇ ਮੁਕੱਦਮਾ ਨੰਬ 121 ਮਿਤੀ 25.12.2022 ਜੁਰਮ 21,23,27-ਏ.29/61/85 ਐਨ.ਡੀ.ਪੀ.ਐਸ ਐਕਟ ਥਾਣਾ ਕਲਾਨੌਰ ਵਿਖੇ ਦਰਜ ਰਜਿਸਟਰ ਕੀਤਾ ਗਿਆ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਿਆ ਹੈ ਕਿ ਉਹਨਾਂ ਤਿੰਨਾਂ ਨੇ ਪਾਕਿਸਤਾਨ ਤੋਂ ਹੁਣ ਤੱਕ 14 ਕਿਲੋਗ੍ਰਾਮ ਹੈਰੋਇਨ ਤੇ 12 ਪਿਸਟਲ ਮੰਗਵਾਏ ਸਨ।

ਜਿਸ ਸਬੰਧੀ ਉਹਨਾਂ ਘਰ ਮੁਕੱਦਮਾ ਨੰਬਰ 188 ਮਿਤੀ 25.11.2020 ਜੁਰਮ 25/54/59 ਅਸਲਾ ਐਕਟ ਥਾਣਾ ਡੇਰਾ ਬਾਬਾ ਨਾਨਕ ਪੁਲਿਸ ਜ਼ਿਲ੍ਹਾ ਬਟਾਲਾ ਵਿਖੇ ਦਰਜ ਹੋਇਆ ਸੀ। ਪਿਸਟਲ ਦੀ ਬ੍ਰਾਮਦਗੀ ਹੋਈ ਸੀ ਪਰ 14 ਕਿਲੋਗ੍ਰਾਮ ਹੈਰੋਇਨ ਇਹਨਾਂ ਨੇ ਪਾਕਿਸਤਾਨ ਸਮੱਗਲਰ ਬਿੱਟੂ ਦੇ ਕਹਿਣ ਤੇ ਕਿਸੇ ਅਣਪਛਾਤੇ ਵਿਅਕਤੀ ਨੂੰ ਦੇ ਦਿੱਤੀ ਸੀ।

Leave a Reply

Your email address will not be published. Required fields are marked *