ਹੈਰੋਇਨ ਅਤੇ ਸ਼ਰਾਬ ਦੇ ਨਜਾਇਜ਼ ਵਪਾਰ ‘ਚ ਮੋਗਾ ਪੁਲਿਸ ਨੇ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

 ਹੈਰੋਇਨ ਅਤੇ ਸ਼ਰਾਬ ਦੇ ਨਜਾਇਜ਼ ਵਪਾਰ ‘ਚ ਮੋਗਾ ਪੁਲਿਸ ਨੇ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਮੋਗਾ ਪੁਲਿਸ ਨੇ ਨਸ਼ੇ ਖਿਲਾਫ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਹੈਰੋਇਨ ਅਤੇ ਸ਼ਰਾਬ ਦੇ ਨਾਜਾਇਜ਼ ਵਪਾਰ ‘ਚ ਸ਼ਾਮਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਹਾਇਕ ਥਾਣਾ ਸਦਰ ਮੋਗਾ ਸੁਖਮੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਜਦੋਂ ਉਹ ਪੁਲਿਸ ਨਾਲ ਡਗਰੂ ਰੇਲਵੇ ਫਾਟਕਾਂ ਕੋਲ ਮੌਜੂਦ ਸੀ ਤੇ ਸ਼ੱਕ ਦੇ ਆਧਾਰ ‘ਤੇ ਉਨ੍ਹਾਂ ਨੇ ਸਵਿਫਟ ਕਾਰ ਨੂੰ ਰੋਕਿਆ, ਜਿਸ ਨੂੰ ਡਰਾਈਵਰ ਬਲਦੇਵ ਸਿੰਘ ਵਾਸੀ ਪਿੰਡ ਲੁਹਾਮ ਚਲਾ ਰਿਹਾ ਸੀ।

ਜਿਸ ਦੀ ਤਲਾਸ਼ੀ ਲੈਣ ‘ਤੇ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਐਂਟੀ ਨਾਰਕੋਟਿਕ ਡਰੱਗ ਸੈੱਲ ਮੋਗਾ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ, “ਦੇਰ ਸ਼ਾਮ ਜਦੋਂ ਸਹਾਇਕ ਥਾਣੇਦਾਰ ਹਰਬੰਸ ਸਿੰਘ ਪੁਲਿਸ ਦਲ ਦੇ ਨਾਲ ਇਲਾਕੇ ਵਿੱਚ ਗਸ਼ਤ ਕਰ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਲਵਪ੍ਰੀਤ ਸਿੰਘ ਉਰਫ ਨਿਵਾਸੀ ਪਿੰਡ ਸੈਦ ਜਲਾਲਪੁਰ ਨੂੰ ਸ਼ੱਕ ਦੇ ਆਧਾਰ ਤੇ ਰੋਕਿਆ ਅਤੇ ਉਸ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।

ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਸਲਾਮਸਰ ਦੇ ਮੁੱਖ ਅਧਿਕਾਰੀ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਜਦੋਂ ਸਹਾਇਕ ਥਾਣਾ ਪੁਲਿਸ ਨਾਲ ਵੈਰੋਕੇ ਪਿੰਡ ਜਾ ਰਹੇ ਸੀ ਤਾਂ ਗੁਰਚਰਣ ਸਿੰਘ ਨਿਵਾਸੀ ਪਿੰਡ ਵੈਰੋਕੇ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਕੋਲੋਂ ਇੱਕ ਲੀਟਰ ਸ਼ਰਾਬ ਅਤੇ ਭੱਠੀ ਬਰਾਮਦ ਕੀਤੀ ਗਈ।

ਅਜੀਤਵਾਲ ਥਾਣਾ ਦੇ ਹਵਲਦਾਰ ਨੇ ਦੱਸਿਆ ਕਿ ਦੇਰ ਰਾਤ ਜਦੋਂ ਉਹ ਪੁਲਿਸ ਨਾਲ ਇਲਾਕੇ ‘ਚ ਗਸ਼ਤ ਕਰ ਰਹੇ ਸੀ ਤਾਂ ਸ਼ੱਕ ਦੇ ਆਧਾਰ ਤੇ ਮਨਜੋਤ ਸਿੰਘ ਜੋਤੀ ਨਿਵਾਸੀ ਪਿੰਡ ਮੱਦੋਕੇ ਤੋਂ ਗ੍ਰਿਫਤਾਰ ਕਰ 50 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ। ਇਸ ਮੁਲਜ਼ਮ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published.