ਹੁਣ E20 ਪੈਟਰੋਲ ’ਤੇ ਚੱਲਣਗੀਆਂ ਗੱਡੀਆਂ, ਖਰਚਾ ਤੇ ਪ੍ਰਦੂਸ਼ਣ ਤੋਂ ਮਿਲੇਗੀ ਰਾਹਤ

ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਹਰ ਕੋਈ ਪਰੇਸ਼ਾਨ ਹੈ। ਕੰਮ-ਕਾਜ ਤੇ ਜਾਣ ਲਈ ਸਾਧਨਾਂ ਦੀ ਜ਼ਰੂਰਤ ਤਾਂ ਪੈਂਦੀ ਹੀ ਹੈ। ਅੱਜ ਕੱਲ੍ਹ ਤਾਂ ਹਰ ਕੋਈ ਸਾਧਨ ਦਾ ਇਸਤੇਮਾਲ ਕਰਦਾ ਹੈ। ਜਿਸ ਨਾਲ ਤੇਲ ਦੀ ਖਪਤ ਵੀ ਜ਼ਿਆਦਾ ਹੁੰਦੀ ਹੈ। ਇਸ ਨੂੰ ਦੇਖਦੇ ਹੋਏ ਸਰਕਾਰ E20 ਪੈਟਰੋਲ ਨੂੰ ਮਨਜ਼ੂਰੀ ਦੇ ਦਿੱਤੀ ਹੈ। E20 ਪੈਟਰੋਲ ਅਜਿਹਾ ਪੈਟਰੋਲ ਹੈ ਜਿਸ ਵਿੱਚ 20 ਪ੍ਰਤੀਸ਼ਤ ਐਥਨਾਲ ਮਿਲਿਆ ਹੋਵੇਗਾ।

ਸੜਕ ਅਤੇ ਵਾਹਨ ਵਿਭਾਗ ਨੇ E20 ਨੂੰ ਇਸਤੇਮਾਲ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਵਿਭਾਗ ਨੇ ਦਸਿਆ ਕਿ E20 ਅਜਿਹਾ ਪੈਟਰੋਲ ਹੈ ਜਿਹੜਾ ਕਿ ਵਾਤਾਵਾਰਨ ਲਈ ਬਹੁਤ ਉਤਮ ਹੈ ਕਿਉਂ ਕਿ ਇਸ ਨਾਲ ਕਾਰਬਨ ਮੋਨੋਆਕਸਾਈਡ ਅਤੇ ਹਾਈਡ੍ਰੋਕਾਰਬਨ ਆਮ ਦੇ ਮੁਕਾਬਲੇ ਘੱਟ ਨਿਕਲਦੀ ਹੈ। ਇਹ ਤੇਲ ਇਸਤੇਮਾਲ ਕਰਨ ਲਈ ਵਾਹਨ ਵਿੱਚ ਸਟਿਕਰ ਵੀ ਲਗਾਇਆ ਜਾਵੇਗਾ।
ਇਸ ਤੇਲ ਲਈ ਬਾਈਕ ਅਤੇ ਕਾਰ ਮੈਨਿਊਫੈਕਚਰਸ ਬਾਰੇ ਅਲੱਗ ਤੋਂ ਦੱਸਣਾ ਪਵੇਗਾ। 2014 ਵਿੱਚ ਪੈਟਰੋਲ ਵਿੱਚ 1 ਪ੍ਰਤੀਸ਼ਤ ਤੋਂ ਵੀ ਘੱਟ ਐਥਨਾਲ ਬਲੇਂਡ ਕੀਤਾ ਜਾਂਦਾ ਸੀ। ਫਿਰ ਇਸ ਨੂੰ ਵਧਾ ਕੇ 8.5 ਪ੍ਰਤੀਸ਼ਤ ਕਰ ਦਿੱਤਾ ਗਿਆ, ਹੁਣ 10 ਪ੍ਰਤੀਸ਼ਤ ਐਥਨਾਲ ਮਿਲਾਉਣ ਦਾ ਉਦੇਸ਼ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ 2030 ਤਕ 20 ਪ੍ਰਤੀਸ਼ਤ ਐਥਨਾਲ ਬਲੇਂਡਿੰਗ ਪੋਟਰੋਲ ਦਾ ਉਦੇਸ਼ ਰੱਖਿਆ ਸੀ ਪਰ ਹੁਣ ਇਸ ਵਿੱਚ 2025 ਵਿੱਚ ਹੀ ਵਾਧਾ ਕਰਨ ਦੀ ਯੋਜਨਾ ਹੈ।
ਪਿਛਲੇ ਸਾਲ ਸਰਕਾਰ ਨੇ 2022 ਤਕ ਪੈਟਰੋਲ ਵਿੱਚ 10 ਪ੍ਰਤੀਸ਼ਤ ਐਥਨਾਲ ਬਲੇਂਡਿੰਗ ਦਾ ਉਦੇਸ਼ ਰੱਖਿਆ ਸੀ। ਕੇਂਦਰ ਸਰਕਾਰ ਨੇ ਇਕ ਬਿਆਨ ਜਾਰੀ ਕਰ ਦਸਿਆ ਕਿ 2025 ਤਕ 20 ਪ੍ਰਤੀਸ਼ਤ ਐਥਨਾਲ ਮਿਲਾਉਣ ਲਈ 1200 ਕਰੋੜ ਐਲਕੋਹਲ/ਐਥਨਾਲ ਦੀ ਜ਼ਰੂਰਤ ਹੋਵੇਗੀ। 700 ਕਰੋੜ ਲੀਟਰ ਐਥਨਾਲ ਬਣਾਉਣ ਲਈ ਸ਼ੂਗਰ ਇੰਡਸਟਰੀ ਨੂੰ 60 ਲੱਖ ਟਨ ਸਰਪਲੱਸ ਖੰਡ ਦਾ ਇਸਤੇਮਾਲ ਕਰਨਾ ਪਵੇਗਾ। 500 ਕਰੋੜ ਲੀਟਰ ਐਥਨਾਲ ਫਸਲਾਂ ਤੋਂ ਤਿਆਰ ਕੀਤਾ ਜਾਵੇਗਾ।
ਇਸ ਦੇ ਕਈ ਫ਼ਾਇਦੇ ਵੀ ਹਨ-
ਐਥਨਾਲ ਦਾ ਇਸਤੇਮਾਲ ਵਧਣ ਨਾਲ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ, ਉਹਨਾਂ ਦੀ ਆਮਦਨ ਵਧੇਗੀ, ਕਿਉਂ ਕਿ ਐਥਨਾਲ ਗੰਨੇ, ਮੱਕੀ ਅਤੇ ਦੂਜੀਆਂ ਫ਼ਸਲਾਂ ਤੋਂ ਤਿਆਰ ਕੀਤਾ ਜਾਂਦਾ ਹੈ।
ਖੰਡ ਵਾਲੀਆਂ ਮਿੱਲਾਂ ਦੀ ਕਮਾਈ ਹੋਰ ਵਧੇਗੀ।
ਪੈਟਰੋਲੀਅਮ ਤੇ ਭਾਰਤ ਦੀ ਨਿਰਭਰਤਾ ਕਾਫੀ ਹੱਦ ਤਕ ਘਟ ਹੋ ਜਾਵੇਗੀ। ਮੌਜੂਦਾ ਸਮੇਂ ਵਿੱਚ ਭਾਰਤ ਅਪਣੀ ਜ਼ਰੂਰਤ ਦਾ 83 ਪ੍ਰਤੀਸ਼ਤ ਤੇਲ ਇੰਪੋਰਟ ਕਰਦਾ ਹੈ।
ਕਾਰਬਨਡਾਈਆਕਸਾਈਡ ਘਟ ਨਿਕਲੇਗੀ ਅਤੇ ਇਸ ਨਾਲ ਵਾਤਾਵਾਰਨ ਦੇ ਪ੍ਰਦੂਸ਼ਣ ਵਿੱਚ ਵੀ ਕਮੀ ਆਵੇਗੀ।
ਐਥਨਾਲ ਕਾਫੀ ਫ਼ਾਇਦੇਮੰਦ ਹੈ ਇਸ ਲਈ ਉਪਭੋਗਤਾਵਾਂ ਨੂੰ ਵੀ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਤੋਂ ਥੋੜੀ ਰਾਹਤ ਮਿਲਣ ਦੀ ਉਮੀਦ ਹੈ।
