Business

ਹੁਣ ਸੁਖਦੇਵ ਢੀਂਡਸਾ ਦਾ ਇੱਕ ਹੋਰ ਨਵਾਂ ਧਮਾਕਾ, ਪਾਈ ਨਵੀਂ ਗੇਮ

ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੇ ਸਾਬਕਾ ਪ੍ਰਧਾਨ ਅਤੇ ਕੌਮੀ ਮੀਤ ਪ੍ਰਧਾਨ ਮਨਜੀਤ ਸਿੰਘ ਦਸੂਹਾ ਨੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਵੱਡਾ ਝੱ ਟ ਕਾ ਲੱਗਾ ਹੈ। ਸ. ਦਸੂਹਾ ਦਾ ਦੋਆਬੇ ਅੰਦਰ ਵੱਡਾ ਅਧਾਰ ਹੈ ਜੋ ਕਿ ਟਕਸਾਲੀ ਲੀਡਰ ਵਜੋਂ ਜਾਣੇ ਜਾਂਦੇ ਹਨ। ਮਨਜੀਤ ਦਸੂਹਾ ਨੇ ਪ੍ਰੈੱਸ ਮੀਟਿੰਗ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ ਅ ਦ ਬੀ ਦੇ ਮਾਮਲੇ ‘ਚ ਅਕਾਲੀ ਦਲ ਦੀ ਸ਼ਮੂਲੀਅਤ ਦੇ ਦੋ ਸ਼ ਲੱਗਣੇ ਬਹੁਤ ਹੀ ਮੰ ਦ ਭਾ ਗੀ ਗੱਲ ਹੈ

ਅਤੇ ਡੇਰਾ ਸੱ ਚਾ ਸੌ ਦਾ ਸਾ ਧ ਨੂੰ ਪੋਸ਼ਾਕ ਭੇਟ ਕਰਨ ਦਾ ਜੋ ਮਾਮਲਾ ਮੀਡੀਆ ਚ ਚੱਲ ਰਿਹਾ ਹੈ, ਉਨੇ ਮੈਨੂੰ ਝੰ ਜੋ ੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਦੀ ਹੋਂਦ ਬਚਾਉਣ ਅਤੇ ਸਿੱਖਾਂ ਦੇ ਧਾਰਮਿਕ ਮ ਸ ਲਿ ਆਂ ਨੂੰ ਸੁਲਝਾਉਣ ਲਈ ਜੋ ਕ ਦ ਮ ਚੁੱਕਿਆ ਹੈ, ਇਸ ਲਈ ਮੈਂ ਉਨ੍ਹਾਂ ਦੇ ਨਾਲ ਖ ੜ੍ਹਾ ਹੋਇਆ ਹਾਂ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਦੀ ਆਨ ਅਤੇ ਸ਼ਾਨ ਬਹਾਲ ਕਰਨਗੇ। ਇਹ ਸ਼ ਹੀ ਦਾਂ ਦੀ ਜਥੇਬੰਦੀ ਹੈ ਅਤੇ ਉਸੇ ਮਾਰਗ ‘ਤੇ ਚੱਲਣਗੇ। ਜਦਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਆਪਣੀ ਜਗੀਰ ਬਣਾ ਲਿਆ ਹੈ।

ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅੱਜ ਕੁਰਸੀਆਂ ਦੀ ਲ ੜਾ ਈ ਨਹੀਂ ਹੈ ਸਗੋਂ ਧਰਮ ਦੀ ਲ ੜਾ ਈ ਹੈ। ਇਕ ਪਾਸੇ ਧਰਮ ਨੂੰ ਮੰਨਣ ਵਾਲੇ ਲੋਕ ਹਨ ਅਤੇ ਦੂਜੇ ਪਾਸੇ ਧਰਮ ਨੂੰ ਲੁੱ ਟ ਣ ਵਾਲੇ ਲੋਕ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ ਅ ਦ ਬੀ ਆਂ ਦੇ ਹਿੱਸੇਦਾਰ ਹਨ, ਲੋਕ ਉਨ੍ਹਾਂ ਨੂੰ ਸ ਜ਼ਾ ਜਰੂਰ ਦੇਣਗੇ। ਢੀਂਡਸਾ ਨੇ ਕਿਹਾ ਕਿ ਸਾਡਾ ਕਾਫਲਾ ਦਿਨੋਂ-ਦਿਨ ਵਧ ਰਿਹਾ ਹੈ। ਲੋਕ ਆਪ-ਮੁਹਾਰੇ ਸਾਡੇ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਦਸੂਹਾ ਦੇ ਪਾਰਟੀ ‘ਚ ਆਉਣ ਨਾਲ ਸਾਨੂੰ ਦੋਆਬੇ ‘ਚ ਹੋਰ ਵੀ ਬਲ ਮਿਲਿਆ ਹੈ। ਕੈਪਟਨ ਨੂੰ ਵੀ ਲਾਏ ਰ ਗ ੜ੍ਹੇ ਇਕ ਸਵਾਲ ਦੇ ਜਵਾਬ ‘ਚ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕੋਈ ਕਾਰਗੁਜ਼ਾਰੀ ਨਹੀਂ ਹੈ। ਜਿਨ੍ਹੇ ਵੀ ਵਾਅਦੇ ਕੀਤੇ, ਸਭ ਝੂਠੇ ਸਾਬਤ ਹੋਏ। ਸਿਰਫ ਕੋਰੋਨਾ ਦੇ ਸਹਾਰੇ ਟਾਈਮ ਪਾਸ ਕੀਤਾ ਜਾ ਰਿਹਾ ਹੈ। ਇਸ ਮੌਕੇ ਦੇਸ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਨੇ ਕਿਹਾ ਕਿ ਜਿਹੜਾ ਹੱਕ ਤੇ ਸੱਚ ਦੀ ਗੱਲ ਕਰੇ ਉਸਨੂੰ ਬਾਦਲ ਪਰਿਵਾਰ ਕਾਂਗਰਸੀ ਕਹਿੰਦਾ ਹੈ ਜਦਕਿ ਕਾਂਗਰਸ ਨਾਲ ਆਪਣੀਆਂ ਸਾਂਝਾ ਨਿਭਾਅ ਰਿਹਾ ਹੈ। ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਸੁਖਦੇਵ ਸਿੰਘ ਢੀਂਡਸਾ ਨੂੰ

ਜੀ ਆਇਆਂ ਨੂੰ ਆਖਿਆ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੇਵਾ ਸਿੰਘ ਸੇਖਵਾਂ ਸਾਬਕਾ ਕੈਬਨਿਟ ਮੰਤਰੀ, ਨਿਧੜਕ ਸਿੰਘ ਬਰਾੜ, ਦੇਸ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ, ਪਰਮਜੀਤ ਸਿੰਘ ਖਾਲਸਾ, ਤਜਿੰਦਰ ਸਿੰਘ ਸੰਧੂ, ਹਰਬੰਸ ਸਿੰਘ ਮੰਝਪੁਰ, ਅਵਤਾਰ ਸਿੰਘ ਜੌਹਲ, ਗੁਰਚਰਨ ਸਿੰਘ ਚੰਨੀ, ਸਤਵਿੰਦਰਪਾਲ ਸਿੰਘ ਢੱਟ, ਕੁਲਵਿੰਦਰ ਸਿੰਘ ਜੰਡਾ ਆਦਿ ਸਮੇਤ ਹੋਰ ਆਗੂ ਵੀ ਮੌਜੂਦ ਸਨ।

Click to comment

Leave a Reply

Your email address will not be published. Required fields are marked *

Most Popular

To Top