ਹੁਣ ਸਮਾਰਟ ਮੀਟਰਾਂ ਤੋਂ ਵੀ ਹੋ ਰਹੀ ਬਿਜਲੀ ਚੋਰੀ, ਚੋਰਾਂ ਨੇ ਲੱਭਿਆ ਨਵਾਂ ਤਰੀਕਾ

 ਹੁਣ ਸਮਾਰਟ ਮੀਟਰਾਂ ਤੋਂ ਵੀ ਹੋ ਰਹੀ ਬਿਜਲੀ ਚੋਰੀ, ਚੋਰਾਂ ਨੇ ਲੱਭਿਆ ਨਵਾਂ ਤਰੀਕਾ

ਪੰਜਾਬ ਵਿੱਚ ਬਿਜਲੀ ਚੋਰੀ ਦੀਆਂ ਵਾਰਦਾਤਾਂ ਨੂੰ ਘਟਾਉਣ ਲਈ ਸਮਾਰਟ ਮੀਟਰ ਲਿਆਂਦੇ ਗਏ ਹਨ। ਪਰ ਇਹਨਾਂ ਮੀਟਰਾਂ ਵਿੱਚੋਂ ਵੀ ਬਿਜਲੀ ਚੋਰੀ ਕੀਤੀ ਜਾ ਰਹੀ ਹੈ। ਲੁਧਿਆਣਾ ਵਿੱਚ ਆਏ ਪਹਿਲੇ ਮਾਮਲੇ ਦੀ ਜਾਂਚ ਜਲੰਧਰ ਦੀ ਰੀਸਰਚ ਲੈਬੋਰੇਟ੍ਰੀ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

Eirgrid: Irish electricity operator warns of 'challenging' winter - BBC News

ਜਾਣਕਾਰੀ ਮੁਤਾਬਕ ਬਿਜਲੀ ਚੋਰਾਂ ਵੱਲੋਂ ਸਮਾਰਟ ਮੀਟਰ ਦੇ ਫਰਾਕਊਂਸੀ ਸਰਕਿਟ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਜਿਸ ਕਾਰਨ ਮੀਟਰ ਦੀ ਗਤੀ 33 ਫ਼ੀਸਦੀ ਘੱਟ ਹੋ ਜਾਂਦੀ ਹੈ। ਚੈਕਿੰਗ ਤੋਂ ਪਤਾ ਚੱਲਿਆ ਕਿ ਇਨਫੋਰਸਮੈਂਟ ਵਿੰਗ ਦੀ ਟੀਮ ਨੇ ਜਦੋਂ ਮੀਟਰ ਦੀ ਤਾਰ ਨਾਲ ਕਲਿਪ ਆਨ ਮੀਟਰ ਲਾਇਆ ਤਾਂ ਇਹ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਡਿਪਟੀ ਚੀਫ਼ ਇੰਜੀਨੀਅਰ ਇਨਫੋਰਸਮੈਂਟ ਵਿੰਗ ਲੁਧਿਆਣਾ ਨੇ ਦੱਸਿਆ ਕਿ ਖ਼ਪਤਕਾਰ ਨੂੰ ਬਿਜਲੀ ਚੋਰੀ ਦੇ ਮਾਮਲੇ ਵਿੱਚ 2.50 ਲੱਖ ਰੁਪਏ ਦਾ ਜੁਰਮਾਨਾ ਲਿਆ ਜਾਂਦਾ ਹੈ।

Leave a Reply

Your email address will not be published.