News

ਹੁਣ ਯੂਪੀ-ਰਾਜਸਥਾਨ ਤੋਂ ਵੀ ਦਿੱਲੀ ਪੁੱਜ ਰਹੇ ਕਿਸਾਨ, ਪੁਲਿਸ ਅਲਰਟ

ਇਸ ਸਥਿਤੀ ਨੂੰ ਵੇਖਦਿਆਂ ਹੋਇਆ ਪੁਲਸ ਨੇ ਆਪਣੇ ਸਾਰੇ ਜ਼ਿਲ੍ਹਿਆਂ ਦੀ ਯੂਨਿਟ ਨੂੰ ਖ਼ਾਸ ਅਲਰਟ ‘ਤੇ ਰੱਖਿਆ ਹੈ। ਸੂਤਰਾਂ ਮੁਤਾਬਕ ਲੋਕਲ ਇੰਟੈਲੀਜੈਂਸ ਯੂਨਿਟ ਦੇ ਵੀ ਕਈ ਦਰਜਨ ਅਧਿਕਾਰੀ ਦਿੱਲੀ ਦੇ ਸਾਰੇ ਬਾਰਡਰਾਂ ‘ਤੇ ਪਹਿਲਾਂ ਤੋਂ ਤਾਇਨਾਤ ਹਨ।

ਗਾਜ਼ੀਪੁਰ ਬਾਰਡਰ ਤੋਂ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਅਗਵਾਈ ‘ਚ ਕਿਸਾਨ ਸਹਾਰਨਪੁਰ, ਮੇਰਠ ਹੁੰਦੇ ਹੋਏ ਦਿੱਲੀ ਵੱਲ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਟਿਕਰੀ ਅਤੇ ਸਿੰਧੂ ਬਾਰਡਰ ‘ਤੇ ਕਿਸਾਨ ਦਿੱਲੀ ਪਹੁੰਚਣਗੇ। ਪੁਲਸ ਸੂਤਰਾਂ ਮੁਤਾਬਕ ਸਿੰਘੂ ਬਾਰਡਰ ਦੇ ਕਿਸਾਨ ਫ਼ਿਲਹਾਲ ਨਿਰੰਕਾਰੀ ਗਰਾਊਂਡ ਜਾਣ ਨੂੰ ਤਿਆਰ ਨਹੀਂ ਹੋ ਰਹੇ ਹਨ। ਉੱਥੇ ਹੀ ਪਾਨੀਪਤ, ਸਮਾਲਖਾ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਹਨ।

ਕਿਸਾਨਾਂ ਨੇ ਦਿੱਲੀ ਕੂਚ ਕਰ ਲਿਆ ਹੈ। 27 ਨਵੰਬਰ ਯਾਨੀ ਕਿ ਕੱਲ੍ਹ ਦਿੱਲੀ ਪੁਲਿਸ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੂੰ ਪ੍ਰਦਰਸ਼ਨ ਲਈ ਦਿੱਲੀ ਵਿੱਚ ਐਂਟਰੀ ਦਿੱਤੀ ਹੈ। ਹਰਿਆਣਾ ਮਗਰੋਂ ਯੂਪੀ ਬਾਰਡਰ ਤੇ ਵੀ ਕਿਸਾਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ।

ਕਿਸਾਨ ਦਿੱਲੀ ਦੇ ਟਿਕਰੀ ਬਾਰਡਰ ਤੇ ਇਕੱਠੇ ਹੋਏ ਹਨ ਤੇ ਇੱਥੇ ਹੀ ਡੇਰੇ ਲਾਏ ਹਨ। ਦਸ ਦਈਏ ਕਿ ਦੇਰ ਰਾਤ ਤੋਂ ਹੀ ਕਿਸਾਨ ਇੱਥੇ ਧਰਨੇ ਤੇ ਬੈਠੇ ਰਹੇ ਹਨ। ਕਿਸਾਨਾਂ ਦੀ ਮੰਗ ਹੈ ਕਿ ਦਿੱਲੀ ਦੀਆਂ ਸੜਕਾਂ ਤੇ ਹੀ ਉਹਨਾਂ ਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤਕ ਉਹ ਉੱਥੇ ਹੀ ਬੈਠੇ ਰਹਿਣਗੇ।

Click to comment

Leave a Reply

Your email address will not be published.

Most Popular

To Top