News

ਹੁਣ ਮਹਾਰਾਸ਼ਟਰ ਦੇ ਹਜ਼ਾਰਾਂ ਕਿਸਾਨਾਂ ਨੇ ਵੀ ਕੀਤਾ ਦਿੱਲੀ ਵੱਲ ਕੂਚ

ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਮਗਰੋਂ ਹੁਣ ਮਹਾਰਾਸ਼ਟਰ ਦੇ ਕਿਸਾਨਾਂ ਨੇ ਵੀ ਦਿੱਲੀ ਵੱਲ ਧਾਵਾ ਬੋਲ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕਿਸਾਨ 1300 ਕਿਲੋਮੀਟਰ ਸਫ਼ਰ ਕਰ ਕੇ ਦਿੱਲੀ ਵਿੱਲ ਕੂਚ ਕਰਨਗੇ। ਮਹਾਰਾਸ਼ਟਰ ਦੇ ਕਿਸਾਨ ਆਲ ਇੰਡੀਆ ਕਿਸਾਨ ਸਭਾ ਦੀ ਅਗਵਾਈ ਹੇਠ ਦਿੱਲੀ ਵੱਲ ਕੂਚ ਕਰ ਰਹੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਸਾਥ ਦੇਣ ਲਈ ਆ ਰਹੇ ਹਨ। ਜੱਥੇਬੰਦੀ ਦੇ ਬੁਲਾਰੇ ਪੀਐਸ ਪ੍ਰਸਾਦ ਨੇ ਦਸਿਆ ਕਿ ਸੋਮਵਾਰ ਸ਼ਾਮ ਸਮੇਂ 2,000 ਤੋਂ ਵੱਧ ਕਿਸਾਨ ਨਾਸਿਕ ਤੋਂ ਅਪਣੇ ਵਾਹਨਾਂ ਰਾਹੀਂ ਰਵਾਨਾ ਹੋਏ ਜਦਕਿ ਮਾਲੇਗਾਓਂ ’ਚ 1,000 ਕਿਸਾਨ ਇਸ ਮਾਰਚ ਵਿੱਚ ਸ਼ਾਮਲ ਹੋ ਗਏ।

ਇਹ ਕਾਫ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਵਿੱਚ ਕਿਸਾਨ ਅੰਦੋਲਨ ਜ਼ੋਰ ਫੜ ਗਿਆ ਹੈ। ਮੁੰਬਈ ਵਿੱਚ ਕਾਰਪੋਰੇਟ ਘਰਾਣਿਆਂ ਦੇ ਦਫ਼ਤਰਾਂ ਬਾਹਰ ਵੱਡੀ ਗਿਣਤੀ ’ਚ ਕਿਸਾਨਾਂ ਨੇ ਧਰਨੇ ਦਿੱਤੇ। ਹੁਣ ਸਥਾਨਕ ਪੱਧਰ ‘ਤੇ ਸੰਘਰਸ਼ ਤਿੱਖਾ ਕੀਤਾ ਜਾਏਗਾ।

ਇਸ ਦੇ ਨਾਲ ਹੀ ਹਜ਼ਾਰਾਂ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਗੱਲਬਾਤ ਲਈ ਭੇਜੀ ਗਈ ਚਿੱਠੀ ਤੇ ਕਿਸਾਨ ਜੱਥੇਬੰਦੀਆਂ ਅੱਜ ਫ਼ੈਸਲਾ ਲੈਣਗੀਆਂ। ਮੰਗਲਵਾਰ ਸਹਿਮਤੀ ਨਾ ਹੋਣ ਕਾਰਨ ਅੱਜ ਸਵੇਰੇ 11 ਵਜੇ ਸਿੰਘੂ ਬਾਰਡਰ ਤੇ ਇਕ ਵਾਰ ਫਿਰ ਤੋਂ ਬੈਠਕ ਹੋਵੇਗੀ।

ਇਸ ਦਰਮਿਆਨ ਕਿਸਾਨ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਤੇ ਅੜੇ ਹੋਏ ਹਨ। ਵੱਖ ਵੱਖ ਸਰਹੱਦਾਂ ਤੇ ਕਿਸਾਨਾਂ ਦੀ ਭੁੱਖ ਹੜਤਾਲ ਜਾਰੀ ਹੈ। ਭੁੱਖ ਹੜਤਾਲ ਦਾ ਅੱਜ ਤੀਜਾ ਦਿਨ ਹੈ। ਕਿਸਾਨ ਜੱਥੇਬੰਦੀਆਂ ਨੇ ਦੇਸ਼ ਦੇ ਕਿਸਾਨਾਂ ਤੋਂ ਅੱਜ ਇਕ ਵਕਤ ਭੋਜਨ ਨਾ ਖਾਣ ਦੀ ਅਪੀਲ ਕੀਤੀ ਹੈ।

Click to comment

Leave a Reply

Your email address will not be published. Required fields are marked *

Most Popular

To Top