News

ਹੁਣ ਬਾਘਾ ਪੁਰਾਣਾ ਦੀ ਤਹਿਸੀਲ ਵਿੱਚ ਲਹਿਰਾਇਆ ਖਾਲਿਸਤਾਨੀ ਝੰਡਾ, ਪੁਲਿਸ ਨੂੰ ਪਈਆਂ ਭਾਜੜਾਂ

ਮੋਗਾ: 14 ਅਗਸਤ ਨੂੰ ਮੋਗਾ ਦੇ ਡੀਸੀ ਕੰਪਲੈਕਸ ਉੱਪਰ ਖਾਲਿਸਤਾਨੀ ਝੰਡਾ ਲਹਿਰਾਏ ਜਾਣ ਦੇ ਮਾਮਲੇ ਨੂੰ ਪੁਲਿਸ ਨੇ ਅਜੇ ਬੀਤੇ ਕੱਲ੍ਹ ਹੀ ਗ੍ਰਿਫਤਾਰੀਆਂ ਕਰਕੇ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਸੀ ਅਤੇ ਇਸ ਦੇ ਨਾਲ ਹੀ ਅੱਜ ਤਹਿਸੀਲ ਬਾਘਾ ਪੁਰਾਣਾ ਦੇ ਕੰਪਲੈਕਸ ਵਿਖੇ ਜਿੱਥੇ 15 ਅਗਸਤ ਨੂੰ ਤਿਰੰਗਾ ਝੰਡਾ ਲਹਿਰਾਇਆ ਗਿਆ ਸੀ ਦੀ ਥਾਂ ਤੇ ਅਗਿਆਨ ਤੋਂ ਵਿਅਕਤੀਆਂ ਵੱਲੋਂ ਮੁੜ ਖਾਲਿਸਤਾਨੀ ਝੰਡਾ ਲਹਿਰਾ ਦਿੱਤਾ ਗਿਆ ਜਿਸ ਨਾਲ ਪੁਲੀਸ ਪ੍ਰਸ਼ਾਸਨ ਵਿੱਚ ਹਫੜਾ ਦਫੜੀ ਮੱਚ ਗਈ।

ਉਸੇ ਹੀ ਪੁਆਇੰਟ ਤੇ ਬਾਘਾ ਪੁਰਾਣਾ ਵਿਚ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ। ਖਾਲਿਸਤਾਨੀ ਝੰਡਾ ਲਹਿਰਾਏ ਜਾਣ ਦੀ ਸੂਚਨਾ ਮਿਲਣ ਤੇ ਬਾਘਾ ਪੁਰਾਣਾ ਪੁਲਿਸ ਵੱਲੋਂ ਸਬ ਇੰਸਪੈਕਟਰ ਗੁਰਤੇਜ ਸਿੰਘ ਪੁਲਿਸ ਪਾਰਟੀ ਨਾਲ ਉਕਤ ਝੰਡੇ ਵਾਲੀ ਥਾਂ ਤੇ ਪੁੱਜੇ ਅਤੇ ਉਨ੍ਹਾਂ ਤੁਰੰਤ ਖਾਲਿਸਤਾਨ ਨੇ ਝੰਡਾ ਲੁਹਾ ਦਿੱਤਾ ਅਤੇ ਇਸ ਮਾਮਲੇ ਦੀ ਜਾਂਚ ਅਰੰਭ ਕਰਦਿਆਂ ਸ਼ਹਿਰ ਵਿੱਚ ਥਾਂ ਥਾਂ ਨਾਕਾਬੰਦੀ ਕਰਵਾ ਦਿੱਤੀ। ਮੋਗਾ ਦੇ ਡੀਸੀ ਦਫਤਰ ‘ਤੇ ਲਗਾਏ ਗਏ ਖਾਲਿਸਤਾਨੀ ਝੰਡੇ ਦੇ ਮਾਮਲੇ ‘ਚ ਬੀਤੇ ਦਿਨੀਂ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਖਾਲਿਸਤਾਨੀ ਸਮਰਥਕਾਂ ਨੂੰ ਮੋਗਾ ਅਦਾਲਤ ‘ਚ ਪੇਸ਼ ਕਰ 5 ਸਤੰਬਰ ਤੱਕ ਰਿਮਾਂਡ ਹਾਸਲ ਕੀਤਾ ਗਿਆ ਸੀ।

ਪੰਜਾਬ ਸਰਕਾਰ ਨੇ ਕਰਤਾ ਐਲਾਨ ਹੋਸਟਲਾਂ, ਪੀਜੀ ਨੂੰ ਲੱਗੇਗਾ ਵੱਡਾ ਝਟਕਾ, ਨੋਟੀਫਿਕੇਸ਼ਨ ਜਾਰੀ 

ਇਸ ਦੌਰਾਨ ਪੁਲਿਸ ਨੇ ਇਹਨਾਂ ਕੋਲੋਂ ਪੁੱਛਗਿਛ ਕੀਤੀ, ਜਿਸ ਤੋਂ ਬਾਅਦ ਵੱਡਾ ਖੁਲਾਸਾ ਹੋਇਆ। ਮੋਗਾ ਦੇ ਐੱਸ.ਪੀ.ਡੀ ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਵਿਦੇਸ਼ ‘ਚ ਇਹਨਾਂ ਨੂੰ ਲਗਭਗ $267.64 ਦੀ ਰਾਸ਼ੀ ਆਈ ਸੀ, ਜਿਸ ਨੂੰ ਫੜ੍ਹੇ ਖਾਲਿਸਤਾਨੀ ਸਮਰਥਕ ਇੰਦਰਜੀਤ ਵੱਲੋਂ ਅੰਮ੍ਰਿਤਸਰ ਤੋਂ ਲਿਆਇਆ ਗਿਆ ਸੀ ਤੇ ਨਾਲ ਪੁਲਿਸ ਨੇ ਇਸ ਮਾਮਲੇ ‘ਚ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ। 

ਥਾਣਾ ਸਦਰ ਦੇ ਨਰਿੰਦਰ ਕੁਮਾਰ ਨੇ ਦਸਿਆ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਜਾ ਰਹੀ ਹੈ। ਖਾਲਿਸਤਾਨੀ ਲਹਿਰ ਚਲਾ ਰਹੇ ਵਿਦੇਸ਼ਾਂ ਵਿਚ ਬੈਠੇ ਗੁਰਪਤਵੰਤ ਸਿੰਘ ਪੰਨੂੰ, ਰੈਫਰੈਂਡਮ 2020 ਦੇ ਨਾਮ ਤੇ ਪੰਜਾਬ ਦੀ ਜਵਾਨੀ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਸੋਸ਼ਲ ਮੀਡੀਆ ਤੇ ਝੰਡਾ ਲਹਿਰਾਉਣ ਵਾਲੇ ਨੂੰ ਇਨਾਮ ਦੇਣ ਦੀ ਗੱਲ ਵੀ ਕਰ ਰਿਹਾ ਹੈ। ਭਟਕਦੇ ਨੌਜਵਾਨ ਉਹਨਾਂ ਦੇ ਜਾਲ ਵਿਚ ਫਸ ਜਾਂਦੇ ਹਨ।

Click to comment

Leave a Reply

Your email address will not be published.

Most Popular

To Top