ਹੁਣ ਨਿਕਲੇਗਾ ਪਰਾਲੀ ਦਾ ਪੱਕਾ ਹੱਲ? ਪਾਰਲੀ ਸਾੜਨ ਤੋਂ ਰੋਕਣ ਲਈ ਅੱਗੇ ਆਏ ਐਨਐਸਐਸ ਵਾਲੰਟੀਅਰ

 ਹੁਣ ਨਿਕਲੇਗਾ ਪਰਾਲੀ ਦਾ ਪੱਕਾ ਹੱਲ? ਪਾਰਲੀ ਸਾੜਨ ਤੋਂ ਰੋਕਣ ਲਈ ਅੱਗੇ ਆਏ ਐਨਐਸਐਸ ਵਾਲੰਟੀਅਰ

ਪਰਾਲੀ ਸਾੜਨ ਦੀ ਰੋਕਥਾਮ ਯਕੀਨੀ ਬਣਾਉਣ ਲਈ ਮੈਗਾ ਜਾਗਰੂਕਤਾ ਮੁਹਿੰਮ ਚਲਾਉਣ ਸਬੰਧੀ ਪੰਜਾਬ ਸਰਕਾਰ ਵੱਲੋਂ ਐਨਐਸਐਸ ਵਾਲੰਟੀਅਰਾਂ ਦੀ ਮਦਦ ਨਾਲ ਬੁੱਧਵਾਰ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਦੇ ਸਹਿਯੋਗ ਨਾਲ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ।

Will take 4-5 years to properly resolve stubble burning issue: Punjab  pollution control board | Latest News Delhi - Hindustan Times

ਇਸ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਵਜੋਤ ਕੌਰ ਨੇ ਵਾਲੰਟੀਅਰਾਂ ਨੂੰ ਪਿੰਡਾਂ ਵਿੱਚ ਜਾ ਕੇ ਪਰਾਲੀ ਨਾ ਸਾੜਨ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਸਮੇਤ ਇਸ ਸਬੰਧੀ ਹੋਰ ਉਪਾਅ ਵਰਤਣ ਲਈ ਪ੍ਰੇਰਿਤ ਕਰਨ ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਪਰਾਲੀ ਤੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਫ਼ਸਲੀ ਵਿਭਿੰਨਤਾ ਨੂੰ ਜ਼ਰੂਰੀ ਪਹਿਲੂ ਗਰਦਾਨਿਆ, ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਪ੍ਰਤੀ ਉਤਸ਼ਾਹਿਤ ਕਰਨ ਲਈ ਰਵਾਇਤੀ ਜਿਣਸਾਂ, ਫ਼ਸਲਾਂ ਤੇ ਵੀ ਐਮਐਸਪੀ ਦੇਣ ਦੀ ਲੋੜ ਤੇ ਜ਼ੋਰ ਦਿੱਤਾ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ਪਾਲ ਵਿੱਗ ਨੇ ਪਰਾਲੀ ਨੂੰ ਸਾੜਨ ਦੀ ਬਜਾਏ, ਇਸ ਨੂੰ ਖੇਤਾਂ ਵਿੱਚ ਹੀ ਗਾਲ਼ਣ ਵਾਲੇ ਢੰਗ ਤਰੀਕੇ ਅਪਣਾਉਣ ਤੇ ਜ਼ੋਰ ਦਿੱਤਾ। ਐਨਐਸਐਸ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਮਮਤਾ ਸ਼ਰਮਾ,ਬੋਰਡ ਦੇ ਸਾਬਕਾ ਡਿਪਟੀ ਡਾਇਰੈਕਟਰ ਚਰਨਜੀਤ ਸਿੰਘ, ਐਜੂਕੇਸ਼ਨ ਵਿਭਾਗ ਦੇ, ਡਾ. ਕੁਲਦੀਪ ਸਿੰਘ ਸ਼ਾਮਲ ਹੋਏ।

Leave a Reply

Your email address will not be published.