News

ਹੁਣ ਨਹੀਂ ਹੋਵੇਗੀ ਕੋਰੋਨਾ ਵੈਕਸੀਨ ਦੀ ਘਾਟ, ਹਰਦੀਪ ਪੁਰੀ ਨੇ ਦਿੱਤੀ ਜਾਣਕਾਰੀ

ਦੇਸ਼ ’ਚ ਵਧ ਰਹੇ ਕੋਰੋਨਾ ਵਾਇਰਸ ਦੇ ਕੇਸਾਂ ਦੇ ਚਲਦੇ ਦੇਸ਼ ਵਿੱਚ ਕੋਰੋਨਾ ਵੈਕਸੀਨ ਦੀ ਘਾਟ ਹੁੰਦੀ ਨਜ਼ਰ ਆ ਰਹੀ ਹੈ। ਇਸ ਲਈ ਹੁਣ ਕੇਂਦਰ ਸਰਕਾਰ ਨੇ ਵੈਕਸੀਨ ਦੀ ਕਮੀ ਪੂਰੀ ਕਰਨ ਲਈ ਦੋ ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਆਫ ਇੰਡੀਆ ਤੇ ਭਾਰਤ ਬਾਇਓਟੈਕ ਨੂੰ ਵੈਕਸੀਨ ਬਣਾਉਣ ਲਈ ਨਵੇਂ ਆਰਡਰ ਦਿੱਤੇ ਹਨ।

Hardeep Singh Puri - Wikipedia

ਉੱਥੇ ਹੀ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਗਲਵਾਰ ਕਿਹਾ ਕਿ ਮਈ, ਜੂਨ ਤੇ ਜੁਲਾਈ ਲਈ ਦੋ ਵੈਕਸੀਨ ਨਿਰਮਾਤਾਵਾਂ ਨੂੰ ਐਂਡਵਾਂਸ ਆਰਡਰ ਦਿੱਤੇ ਜਾ ਚੁੱਕੇ ਹਨ ਤੇ ਇਸ ਲਈ ਪੇਮੈਂਟ ਵੀ ਕਰ ਦਿੱਤੀ ਗਈ ਹੈ। ਉਹਨਾਂ ਟਵੀਟ ਕਰਦਿਆਂ ਕਿਹਾ ਕਿ ਕੋਵਿਡ-19 ਨਾਲ ਭਾਰਤ ਦੀ ਜੰਗ ਜਾਰੀ ਹੈ।

ਹੁਣ ਤਕ 18 ਕਰੋੜ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਮਈ, ਜੂਨ ਤੇ ਜੁਲਾਈ ਲਈ ਐਡਵਾਂਸ ‘ਚ ਦੋ ਵੈਕਸੀਨ ਨਿਰਮਾਤਾਵਾਂ ਨੂੰ ਆਰਡਰ ਦਿੱਤੇ ਜਾ ਚੁੱਕੇ ਹਨ। ਪੁਰੀ ਨੇ ਕਿਹਾ ਕਿ ਸਰਕਾਰ ਨੇ ਸੀਰਮ ਇੰਸਟੀਟਿਊਟ ਤੋਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ‘ਚੋਂ 1176 ਕਰੋੜ ਰੁਪਏ 5.6 ਕਰੋੜ ਡੋਜ਼ ਖਰੀਦਣ ਲਈ ਦਿੱਤੇ ਹਨ।

ਉਨ੍ਹਾਂ ਦੱਸਿਆ ਸਿਹਤ ਵਿਭਾਗ ਨੇ 1575 ਕਰੋੜ ਰੁਪਏ ਦੇ 22 ਅਪ੍ਰੈਲ ਨੂੰ 11 ਕਰੋੜ ਡੋਜ਼ ਤੇ 10 ਮਈ ਨੂੰ 10 ਕਰੋੜ ਡੋਜ਼ ਲਈ ਆਰਡਰ ਦਿੱਤਾ ਸੀ। ਪੀਐਮ ਕੇਅਰਜ਼ ਫੰਡ ‘ਚੋਂ 216.83 ਕਰੋੜ ਰੁਪਏ ਦੀ ਇਕ ਕਰੋੜ ਡੋਜ਼ ਦਾ ਆਰਡਰ ਦਿੱਤਾ ਹੈ। 22 ਅਪ੍ਰੈਲ ਨੂੰ 866 ਕਰੋੜ ਰੁਪਏ ਦੀਆਂ 5 ਕਰੋੜ ਡੋਜ਼ ਤੇ 10 ਮਈ ਨੂੰ 315 ਕਰੋੜ ਰੁਪਏ ਦੀ ਦੋ ਕਰੋੜ ਡੋਜ਼ ਦਾ ਆਰਡਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਆਰਡਰ ਜੋ ਦਿੱਤੇ ਗਏ ਹਨ ਇਨ੍ਹਾਂ ਦੀ ਡਿਲੀਵਰੀ ਜੁਲਾਈ, 2021 ਤਕ ਹੋ ਜਾਵੇਗੀ।

Click to comment

Leave a Reply

Your email address will not be published. Required fields are marked *

Most Popular

To Top