Business

ਹੁਣ ਡੇਰੇ ਦੀ ਗੱਦੀ ਨੂੰ ਲੈ ਕੇ ਪਿਆ ਰੌਲਾ, ਡੇਰਾ ਬਣਿਆ ਛਾਉਣੀ

ਪੰਜਾਬ ਦੇ ਵਿੱਚ ਅਕਸਰ ਹੀ ਡੇ ਰਿ ਆਂ ਨੂੰ ਲੈ ਕੇ ਵਿ ਵਾ ਦ ਸਾਹਮਣੇ ਆਉਂਦੇ ਰਹਿੰਦੇ ਹਨ। ਇਹ ਮਾ ਮ ਲੇ ਬੇਸ਼ੱਕ ਡੇ ਰਿ ਆਂ ਦੀ ਜ਼ਮੀਨ ਦੇ ਹੋਣ ਜਾਂ ਡੇਰੇ ਦੀ ਗੁਰਤਾ ਗੱਦੀ ਸਾਂ ਭ ਣ ਦੇ ਹੋਣ। ਅਜਿਹਾ ਹੀ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਦਾ ਸਾਹਮਣੇ ਆਇਆ ਹੈ। ਜਿੱਥੇ ਗੁਰੂ ਚੇਲਾ ਆਹਮਣੋ ਸਾਹਮਣੇ ਹੋ ਗਏ ਹਨ। ਚੇਲੇ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਜ਼ਬਰਦਸਤੀ ਗੁਰੂ ਨੇ ਉਸ ਨੂੰ ਡੇਰੇ ਵਿੱਚੋਂ ਕੱਢ ਦਿੱਤਾ ਹੈ ਅਤੇ ਉਸ ਨੂੰ ਗੱਦੀ ਦੇਣ ਦੇ ਲਈ ਵੀ ਪੱਗ ਦਿੱਤੀ ਗਈ ਸੀ ਤੇ ਉਧਰ ਗੁਰੂ ਨੇ ਵੀ ਆਪਣੇ ਚੇਲੇ ਤੇ ਦੋ ਸ਼ ਲਗਾਇਆ ਹੈ ਕਿ ਇਹ ਕੁਝ ਲੋਕਾਂ ਨਾਲ ਰਲ ਕੇ ਡੇਰੇ ਦੀ ਜ਼ਮੀਨ ਹੜੱਪਣਾ ਚਾਹੁੰਦੇ ਹਨ ਜਿਸ ਦੇ ਲਈ ਇਨ੍ਹਾਂ ਦਾ ਡੇਰੇ ਨਾਲ ਕੋਈ ਸਬੰਧ ਨਹੀਂ ਹੈ।

ਦੱਸ ਦਈਏ ਕਿ ਪਿਛਲੇ ਦਿਨੀਂ ਡੇਰਾ ਬਾਬਾ ਮਸਤ ਰਾਮ ਜੀ ਉਦਾਸੀਨ ਦੇ ਚੇਲੇ ਸਰਮੁੱਖ ਦਾਸ ਨੂੰ ਡੇਰੇ ਵਿੱਚੋਂ ਕੱਢ ਦਿੱਤਾ ਗਿਆ ਸੀ। ਜਿਸ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਤੇ ਪੁਲਿਸ ਨੂੰ ਇਸ ‘ਚ ਦਖਲ ਦੇ ਕੇ ਮਾਮਲਾ ਸਲਝਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਹੁਣ ਫਿਰ ਡੇਰੇ ਦੇ ਚੇਲੇ ਸੁਰਮੁੱਖ ਦਾਸ ਨੇ ਦੱਸਿਆ ਕਿ ਉਹ ਪਿਛਲੇ ਪੰਤਾਲੀ ਸਾਲ ਤੋਂ ਇਸ ਡੇਰੇ ਵਿੱਚ ਰਹਿ ਰਿਹਾ ਹੈ। ਉਸ ਦੇ ਗੁਰੂ ਗੋਪਾਲ ਦਾਸ ਨੇ ਹੀ ਉਸ ਨੂੰ ਡੇਰੇ ਵਿੱਚ ਲਿਜਾ ਕੇ ਆਪਣਾ ਚੇਲਾ ਬਣਾਇਆ ਸੀ ਅਤੇ ਥਾਪਨਾ ਦਿੱਤੀ ਸੀ।

ਸ੍ਰੀ ਬਾਬਾ ਸ੍ਰੀ ਚੰਦ ਦੇ ਸਾਹਮਣੇ ਉਨ੍ਹਾਂ ਨੂੰ ਆਪਣਾ ਚੇਲਾ ਮੰਨਿਆ ਸੀ ਅਤੇ ਉਹ ਪਿੰਡ ਵਿੱਚ ਜਿੰਨਾ ਵੀ ਕੰਮ ਕਰਦਾ ਸੀ ਬੇਸ਼ੱਕ ਪਾਠ ਪੂਜਾ ਦਾ ਹੋਵੇ ਜਾਂ ਕੋਈ ਹੋਰ ਉਹ ਆਪ ਸਾਰੀ ਹੀ ਮਾਇਆ ਆਪਣੇ ਗੁਰੂ ਨੂੰ ਸੌਂਪ ਦਿੰਦਾ ਸੀ ਪਰ ਹੁਣ ਪਿਛਲੇ ਥੋੜ੍ਹੇ ਸਮੇਂ ਤੋਂ ਗੁਰੂ ਜੀ ਨੇ ਕਿਸੇ ਹੋਰ ਚੇਲੇ ਨੂੰ ਰੱਖ ਲਿਆ ਹੈ। ਉਸ ਨੂੰ ਬਿਨ੍ਹਾਂ ਕੋਈ ਕਾਰਨ ਦੱਸਿਆ ਡੇਰੇ ਵਿੱਚੋਂ ਕੱਢ ਦਿੱਤਾ। ਜਿਸ ਦੇ ਚੱਲਦਿਆਂ ਪਿੰਡ ਵਾਸੀ ਵੀ ਉਨ੍ਹਾਂ ਦੇ ਨਾਲ ਨੇ ਅਤੇ ਨਗਰ ਉਨ੍ਹਾਂ ਨੂੰ ਡੇਰਾ ਛੱਡ ਕੇ ਨਾ ਜਾਣ ਦੇ ਲਈ ਕਹਿ ਰਿਹਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹੁਣ ਜਾਣ ਤਾਂ ਕਿੱਥੇ ਜਾਣ ਉਨ੍ਹਾਂ ਪ੍ਰਸ਼ਾਸਨ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਤਾਂ ਕਿ ਉਸ ਨੂੰ ਇਨਸਾਫ ਮਿਲ ਸਕੇ।

Click to comment

Leave a Reply

Your email address will not be published. Required fields are marked *

Most Popular

To Top