Punjab

ਹੁਣ ਗੁਰੂ ਦੇ ਸਿੰਘਾਂ ਨੇ ਲਗਾਇਆ ਇਸ ਚੀਜ਼ ਦਾ ਲੰਗਰ

ਚੰਡੀਗੜ੍ਹ: ਲੰਗਰ ਸਿੱਖੀ ਜਾਂ ਪੰਜਾਬ ਵਿੱਚ ਸਾਂਝੀ ਰਸੋਈ ਲਈ ਵਰਤਿਆ ਜਾਂਦਾ ਸ਼ਬਦ ਹੈ, ਜਿੱਥੇ ਗੁਰਦੁਆਰੇ ਵਿੱਚ ਸਾਰੀ ਸੰਗਤ ਨੂੰ ਬਿਨਾਂ ਕਿਸੇ ਵਿਤਕਰੇ ਦੇ ਮੁਫ਼ਤ ਖਾਣਾ ਦਿੱਤਾ ਜਾਂਦਾ ਹੈ। ਕੋਰੋਨਾ ਕਾਲ ਵਿਚ ਸਭ ਤੋਂ ਵੱਡੀ ਸਮੱਸਿਆ ਵੀ ਭੋਜਨ ਦੀ ਹੀ ਆਈ ਸੀ। ਜਿਸ ਨੂੰ ਪੂਰਾ ਕਰਨ ਲਈ ਵੱਖ-ਵੱਖ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਸਾਹਮਣੇ ਆਏ ਹਨ ਅਤੇ ਉਹਨਾਂ ਨੇ ਦਿਲ ਖੋਲ੍ਹ ਕੇ ਲੰਗਰ ਲਗਾਇਆ।

ਹਰ ਗੁਰਦੁਆਰੇ ਨੇ ਇਹ ਲੰਗਰ ਦੋ ਮਹੀਨੇ ਤਕ ਜਾਰੀ ਰੱਖਿਆ ਹੈ। ਭੋਜਨ ਦੀ ਜ਼ਰੂਰਤ ਪੂਰੀ ਹੋਈ ਤਾਂ ਹੁਣ ਸ਼ਹਿਰ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਪੌਸ਼ਟਿਕ ਚੀਜ਼ਾਂ ਦਾ ਲੰਗਰ ਲਗਾਉਣ ਵਿਚ ਜੁਟ ਗਏ ਹਨ। ਵੱਖ-ਵੱਖ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਹੁਣ ਜੂਸ, ਸੁੱਕੇ ਮੇਵੇ ਅਤੇ ਫਲ ਦਾ ਲੰਗਰ ਲਗਾ ਰਹੇ ਹਨ।

ਇਹ ਵੀ ਪੜ੍ਹੋ: ਹੁਣ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੇ ਕੁਲਦੀਪ ਸਿੰਘ ਦੀ ਘੇਰੀ ਕੋਠੀ

ਇਹ ਲੰਗਰ ਛੋਟੇ, ਵੱਡੇ ਸਾਰੇ ਲੋਕਾਂ ਲਈ ਵਰਤਾਇਆ ਜਾ ਰਿਹਾ ਹੈ ਤਾਂ ਕਿ ਕਿਸੇ ਨੂੰ ਵੀ ਸਰੀਰਕ ਕਮਜ਼ੋਰੀ ਦੇ ਚਲਦੇ ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾ ਹੋਵੇ। ਗੁਰਦੁਆਰਾ ਸ਼੍ਰੀ ਕਲਗੀਧਰ ਖੇੜਾ ਸੈਕਟਰ-20 ਵੱਲੋਂ ਜੂਸ ਅਤੇ ਸੁੱਕੇ ਮੇਵਿਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਜੋ ਕਿ ਗੁਰਦੁਆਰੇ ਤੋਂ ਇਲਾਵਾ ਸ਼ਹਿਰ ਦੇ ਹਸਪਤਾਲਾਂ ਦੇ ਬਾਹਰ ਲਗਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪਾਵਰਕਾਮ ਦੀ ਟੀਮ ਨੇ ਬਿਜਲੀ ਚੋਰੀ ਕਰਨ ਵਾਲਿਆਂ ’ਤੇ ਕੱਸਿਆ ਸ਼ਿਕੰਜਾ

ਉੱਥੇ ਹੀ ਨਗਰ ਨਿਗਮ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਵੀ ਦਸ ਹਜ਼ਾਰ ਲੀਟਰ ਜੂਸ ਅਤੇ ਇਕ ਕੁਆਇੰਟਲ ਦੇ ਕਰੀਬ ਸੁੱਕੇ ਮੇਵੇ ਦਾਨ ਕੀਤੇ ਗਏ ਹਨ। ਕਮੇਟੀ ਦੇ ਪ੍ਰੋਸੀਡੈਂਟ ਗੁਰਿੰਦਰ ਵੀਰ ਸਿੰਘ ਨੇ ਦੱਸਿਆ ਕਿ ਸਾਡਾ ਫਰਜ਼ ਇਨਸਾਨੀਅਤ ਲਈ ਕੰਮ ਕਰਨਾ ਹੈ।

ਦੇਖੋ ਵੀਡੀਓ: 328 ਸਰੂਪ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਲੌਂਗੋਵਾਲ ਦੇਣਗੇ ਅਸਤੀਫ਼ਾ?

ਜੇ ਰੱਬ ਉਹਨਾਂ ਤੋਂ ਸੇਵਾ ਕਰਵਾ ਰਿਹਾ ਹੈ ਤਾਂ ਉਹਨਾਂ ਨੂੰ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ-19 ਵੱਲੋਂ ਵੀ ਜੂਸ ਅਤੇ ਫਲਾਂ ਦਾ ਲੰਗਰ ਲਗਾਇਆ ਜਾ ਰਿਹਾ ਹੈ। ਇਹ ਲੰਗਰ ਵੀ ਗੁਰਦੁਆਰਿਆਂ ਤੋਂ ਇਲਾਵਾ ਸ਼ਹਿਰ ਦੇ ਉਹਨਾਂ ਇਲਾਕਿਆਂ ਵਿਚ ਜਾ ਕੇ ਲਗਾਇਆ ਜਾ ਰਿਹਾ ਹੈ ਜਿੱਥੇ ਮਜ਼ਦੂਰ ਵਰਗ ਕੰਮ ਕਰਦਾ ਹੈ।

ਜਾਣਕਾਰੀ ਦਿੰਦੇ ਹੋਏ ਸੈਕਟਰ-19 ਗੁਰਦੁਆਰਾ ਕਮੇਟੀ ਪ੍ਰਬੰਧਕ ਦੇ ਪ੍ਰੈਸੀਡੈਂਟ ਤੇਜਿੰਦਰ ਸਿੰਘ ਨੇ ਦਸਿਆ ਕਿ ਕੁਝ ਵੱਡੀਆਂ ਕੰਪਨੀਆਂ ਨੇ 50 ਹਜ਼ਾਰ ਲੀਟਰ ਦੇ ਕਰੀਬ ਜੂਸ ਗੁਰਦੁਆਰੇ ਨੂੰ ਦਿੱਤਾ ਸੀ। ਸੈਕਟਰ-34 ਗੁਰਦੁਆਰਾ ਦੇ ਪ੍ਰਧਾਨ ਚਰਣ ਸਿੰਘ ਨੇ ਦਸਿਆ ਕਿ ਜਦੋਂ ਕੋਰੋਨਾ ਸ਼ੁਰੂ ਹੋਇਆ ਤਾਂ ਉਸ ਸਮੇਂ ਸ਼ਹਿਰ ਵਿਚ ਮਜ਼ਦੂਰ ਵਰਗ ਬਹੁਤ ਜ਼ਿਆਦਾ ਹੈ।

ਜਿਸ ਨੂੰ ਭੋਜਨ ਦੀ ਜ਼ਿਆਦਾ ਲੋੜ ਹੈ। ਉਸ ਸਮੇਂ ਸੈਕਟਰ-34 ਸਥਿਤ ਗੁਰਦੁਆਰਾ ਕਮੇਟੀ ਨੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਭੋਜਨ ਮੁਹੱਈਆ ਕਰਵਾਇਆ ਸੀ ਪਰ ਹੁਣ ਇੰਨੀ ਜ਼ਰੂਰਤ ਨਹੀਂ ਹੈ। ਅਜਿਹੇ ਵਿਚ ਜੋ ਲੰਗਰ ਉਹ ਗੁਰਦੁਆਰੇ ਦੇ ਅੰਦਰ ਲਗਾਉਂਦੇ ਸਨ ਉਹ ਹੁਣ ਗੇਟ ਦੇ ਬਾਹਰ ਲਗਾਉਂਦੇ ਹਨ। ਜਿਸ ਨੂੰ ਵੀ ਭੋਜਨ ਦੀ ਜ਼ਰੂਰਤ ਹੁੰਦੀ ਹੈ ਉਹ ਗੇਟ ਤੇ ਆ ਕੇ ਭੋਜਨ ਲੈ ਲੈਂਦਾ ਹੈ।

   Click to comment

Leave a Reply

Your email address will not be published. Required fields are marked *

Most Popular

To Top