Punjab

ਹੁਣ ਆਏ ਟਰੈਕਟਰਾਂ ਲਈ ਨਵੇਂ ਨਿਯਮ ਅਕਤੂਬਰ 2021 ਤੋਂ ਹੋਣਗੇ ਲਾਗੂ

ਟਰੈਕਟਰਾਂ ਅਤੇ ਨਿਰਮਾਣ ਉਪਰਕਰਣ ਵਾਹਨਾਂ ਲਈ ਸਰਕਾਰ ਨੇ ਨਵੇਂ ਨਿਕਾਸੀ ਨਿਯਮਾਂ ਨੂੰ ਲਾਗੂ ਕਰਨ ਲਈ ਆਖਰੀ ਤਰੀਕ ਅਗਲੇ ਸਾਲ ਤੱਕ ਵਧਾ ਦਿੱਤੀ ਹੈ। ਇਹ ਕਰਮਵਾਰ ਅਪ੍ਰੈਲ 2021 ਤੋਂ ਅਕਤੂਬਰ 2021 ਤਕ ਕਰ ਦਿੱਤੀ ਗਈ ਹੈ।

ਸੜਕ ਆਵਾਜਾਈ ਅਤੇ ਰਾਜਮਾਰਗ ਵਿਭਾਗ ਨੇ ਸੋਮਵਾਰ ਨੂੰ ਇਕ ਬਿਆਨ ਵਿੱਚ ਕਿਹਾ ਕਿ ਵਿਭਾਗ ਨੇ ਸੀਐਮਵੀਆਰ 1989 ਵਿੱਚ ਸੋਧ ਨੂੰ ਨੋਟੀਫਾਈਡ ਕੀਤਾ ਹੈ ਜਿਸ ਵਿੱਚ ਟਰੈਕਟਰਾਂ ਦੇ ਨਿਕਾਸੀ ਨਿਯਮਾਂ ਦੇ ਅਗਲੇ ਪੜਾਅ ਵਿੱਚ ਲਾਗੂ ਕਰਨ ਦੀ ਤਰੀਕ ਨੂੰ ਇਸ ਸਾਲ ਅਕਤੂਬਰ ਤੋਂ ਵਧਾ ਕੇ ਅਗਲੇ ਸਾਲ ਅਕਤੂਬਰ ਤੱਕ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਕਾਂਗਰਸ ਦੇ ਮੰਚ ਤੋਂ ਫਿਰ ਗਾਇਬ ਹੋਏ ਨਵਜੋਤ ਸਿੱਧੂ, ਉੱਠ ਰਹੇ ਨੇ ਸਵਾਲ?

ਇਹ ਨਵੇਂ ਨਿਯਮ ਟਰੈਕਟਰ ਕੰਪਨੀਆਂ ਲਈ ਹਨ ਟਰੈਕਟਰ ਮਾਲਕਾਂ ਲਈ ਨਹੀਂ। ਸੜਕ ਆਵਾਜਾਈ ਅਤੇ ਰਾਜਮਾਰਗ ਵਿਭਾਗ ਨੂੰ ਇਸ ਸਬੰਧੀ ਖੇਤੀਬਾੜੀ ਵਿਭਾਗ, ਟਰੈਕਟਰ ਨਿਰਮਾਤਾਵਾਂ ਅਤੇ ਖੇਤੀਬਾੜੀ ਐਸੋਸੀਏਸ਼ਨਾਂ ਤੋਂ ਬੇਨਤੀਆਂ ਪ੍ਰਾਪਤ ਹੋਈਆਂ ਹਨ।

ਇਹ ਵੀ ਪੜ੍ਹੋ: ਕਿਸਾਨੀ ਧਰਨਿਆਂ ਨੇ ਦਿਖਾਇਆ ਅਸਰ, ਗ੍ਰਹਿ ਵਿਭਾਗ ਨੇ ਕਿਸਾਨਾਂ ਨਾਲ ਗੱਲ ਤੋਰੀ

ਉਹਨਾਂ ਕਿਹਾ ਕਿ ਨਿਰਮਾਣ ਉਪਕਰਣ ਵਾਹਨਾਂ ਦੇ ਇਹਨਾਂ ਮਾਪਦੰਡਾਂ ਨੂੰ ਲਾਗੂ ਕਰਨ ਲਈ ਛੇ ਮਹੀਨੇ ਦੀ ਛੋਟ ਦਿੱਤੀ ਗਈ ਹੈ। ਇਸ ਨੂੰ 1 ਅਪ੍ਰੈਲ 2021 ਤੱਕ ਵਧਾਇਆ ਗਿਆ ਹੈ।

ਉਨ੍ਹਾਂ ਕਿਹਾ, ਇਹ ਸੋਧ ਹੋਰ ਮੋਟਰ ਵਾਹਨਾਂ ਨਿਕਾਸੀ ਮਾਪਦੰਡ (ਬੀ.ਐਸ. ਦੇ ਨਿਯਮਾਂ ਅਨੁਸਾਰ) ਅਤੇ ਖੇਤੀਬਾੜੀ ਮਸ਼ੀਨਰੀ, ਨਿਰਮਾਣ ਉਪਕਰਣ ਵਾਹਨਾਂ ਅਤੇ ਹੋਰ ਅਜਿਹੇ ਉਪਕਰਣਾਂ ਲਈ ਪ੍ਰਦੂਸ਼ਣ ਦੇ ਮਾਪਦੰਡਾਂ ਦੇ ਚਲਦੇ ਮੁਸ਼ਕਿਲ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਸੋਧ ਵਿੱਚ ਖੇਤੀ ਮਸ਼ੀਨਰੀ ਅਤੇ ਨਿਰਮਾਣ ਉਪਕਰਣ ਵਾਹਨਾਂ ਲਈ ਵੱਖਰੇ ਨਿਕਾਸ ਮਾਪਦੰਡ ਸ਼ਾਮਲ ਹਨ।  


 

Click to comment

Leave a Reply

Your email address will not be published. Required fields are marked *

Most Popular

To Top