ਹੁਣ ਅੱਖਾਂ ਦੀਆਂ ਸਮੱਸਿਆਵਾਂ ਨੂੰ ਇੰਝ ਕਰੋ ਦੂਰ

ਇਹ ਆਮ ਹੀ ਗੱਲ ਹੈ ਕਿ ਜਿਵੇਂ ਜਿਵੇਂ ਸਾਡੀ ਉਮਰ ਵਧਦੀ ਜਾਂਦੀ ਹੈ, ਸਾਡੀਆਂ ਅੱਖਾਂ ਕਮਜ਼ੋਰ ਹੋਣ ਲੱਗਦੀਆਂ ਹਨ। ਇਸ ਦੀ ਵਜ੍ਹਾ ਪਲਕਾਂ ਦੀਆਂ ਝੁਰੜੀਆਂ, ਰੇਟਿਨਾ ਦਾ ਸੁੰਗੜਨਾ ਅਤੇ ਅੱਖਾਂ ਦੀਆਂ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ ਹੁੰਦਾ ਹੈ।
ਨਾਲ ਹੀ ਮੋਤੀਆਬਿੰਦ ਵਰਗੇ ਰੋਗ ਵੀ ਹੁੰਦੇ ਹਨ ਜੋ ਕਿ ਵਧਦੀ ਉਮਰ ਦੇ ਨਾਲ ਅੱਖਾਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ। ਇਹ ਸਾਰੇ ਕੁਦਰਤੀ ਕਾਰਨ ਹੁੰਦੇ ਹਨ। ਅਸੀਂ ਬਿਨਾਂ ਪਲਕਾਂ ਝਪਕਾਏ ਹੀ ਮੋਬਾਇਲ ਸਕ੍ਰੀਨ ਨੂੰ ਲੰਬੇ ਸਮੇਂ ਤਕ ਦੇਖਦੇ ਰਹਿੰਦੇ ਹਾਂ। ਅਜਿਹੇ ਵਿੱਚ ਵਧਦੀ ਉਮਰ ਦੇ ਨਾਲ ਅੱਖਾਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਅੱਖਾਂ ਦਾ ਸੁੱਕ ਜਾਣਾ
ਲੰਬੇ ਸਮੇਂ ਤਕ ਮੋਬਾਇਲ, ਲੈਪਟਾਪ, ਕੰਪਿਊਟਰ ਅਤੇ ਟੀਵੀ ਦੇਖਣ ਕਾਰਨ ਅਸੀਂ ਪਲਕਾਂ ਘਟ ਝਪਕਦੇ ਹਾਂ। ਇਸ ਕਾਰਨ ਸਾਡੀ ਆਈ ਗਲੈਂਡ ਸੁੱਕ ਜਾਂਦੀ ਹੈ ਅਤੇ ਅਜਿਹਾ ਲਗਦਾ ਹੈ ਜਿਵੇਂ ਅੱਖਾਂ ਵਿੱਚ ਕੁੱਝ ਰੜਕ ਰਿਹਾ ਹੋਵੇ। ਜਦਕਿ ਅਸਲ ਵਿੱਚ ਕੁੱਝ ਹੁੰਦਾ ਨਹੀਂ। ਹੰਝੂ ਬਣਾਉਣ ਵਾਲੀ ਗਲੈਂਡ ਦੇ ਸੁੱਕ ਜਾਣ ਨਾਲ ਇਹ ਸਮੱਸਿਆਵਾਂ ਹੁੰਦੀਆਂ ਹਨ-
ਅੱਖਾਂ ਵਿੱਚ ਜਲਣ
ਧੁੰਦਲਾ ਦਿਖਣਾ
ਨਜ਼ਰ ਕਮਜ਼ੋਰ ਹੋਣ ਕਾਰਨ ਸਿਰ ਦਰਦ ਕਰਨਾ
ਅੱਖਾਂ ਲਾਲ ਹੋਣਾ
ਤੇਜ਼ ਰੌਸ਼ਨੀ ਸਹਿਣ ਨਾ ਕਰਨਾ
ਸੂਰਜ ਦੀ ਰੌਸ਼ਨੀ ਵਿੱਚ ਅੱਖਾਂ ਨਾਲ ਖੋਲ੍ਹ ਸਕਣਾ ਵਰਗੀਆਂ ਬਿਮਾਰੀਆਂ ਹੁੰਦੀਆਂ ਹਨ।
ਲਗਾਤਾਰ ਹੰਝੂ ਵਹਿਣਾ
ਇਹ ਵੀ ਪੜ੍ਹੋ: ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ ਨੇ ਕਰ ਦਿੱਤਾ ਇਕ ਹੋਰ ਵੱਡਾ ਐਲਾਨ
ਸਾਡੀਆਂ ਅੱਖਾਂ ਦੀਆਂ ਜਿਹੜੀਆਂ ਨਾਲੀਆਂ ਵਿੱਚੋਂ ਹੰਝੂ ਵਹਿੰਦੇ ਹਨ ਜੇ ਉੱਥੇ ਕਿਸੇ ਕਾਰਨ ਸੋਜ ਆ ਜਾਵੇ ਤਾਂ ਇਹ ਹੰਝੂ ਬਾਹਰ ਨਹੀਂ ਨਿਕਲ ਪਾਉਂਦੇ। ਇਹਨਾਂ ਨਾਲੀਆਂ ਨੂੰ ਮੈਡੀਕਲ ਦੀ ਭਾਸ਼ਾ ਵਿੱਚ ਟਿਅਰ ਡਕਟ੍ਰਸ ਕਹਿੰਦੇ ਹਨ। ਟਿਅਰ ਡਕਟ੍ਰਸ ਤੋਂ ਬਾਹਰ ਨਾ ਨਿਕਲ ਸਕਣ ਕਾਰਨ ਹੰਝੂ ਸੇਕ ਬੈਗ ਵਿੱਚ ਜਮ੍ਹਾਂ ਹੋਣ ਲਗਦੇ ਹਨ।
ਇਹ ਵੀ ਪੜ੍ਹੋ: ਪੰਜਾਬ ਬੋਰਡ ਨੇ ਕਰਤਾ ਐਲਾਨ, 10ਵੀਂ-12ਵੀਂ ਜਮਾਤ ਦੇ ਵਿਦਿਆਰਥੀ ਕਰ ਲੈਣ ਤਿਆਰੀ
ਅੱਖਾਂ ਵਿੱਚ ਜਮ੍ਹਾਂ ਹੋਏ ਇਹਨਾਂ ਹੰਝੂਆਂ ਨਾਲ ਇੰਫੈਕਸ਼ਨ ਵੀ ਹੋ ਸਕਦੀ ਹੈ ਜਿਸ ਕਾਰਨ ਲਗਾਤਾਰ ਅੱਖਾਂ ਵਿੱਚੋਂ ਪਾਣੀ ਵਹਿੰਦੇ ਰਹਿਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਦਾ ਇਲਾਜ ਡਾਕਟਰ ਤੋਂ ਤੁਰੰਤ ਕਰਵਾਉਣਾ ਚਾਹੀਦਾ ਹੈ। ਕਿਸੇ ਮੈਡੀਕਲ ਸਟੋਰ ਤੋਂ ਦਵਾਈ ਨਾ ਲਓ।
ਪ੍ਰੈਸਬਾਇਓਪੀਆ ਸਮੱਸਿਆ
ਕਦੇ ਪ੍ਰੈਸਬਾਇਓਪੀਆ ਦੀ ਸਮੱਸਿਆ 40 ਉਮਰ ਤੋਂ ਬਾਅਦ ਹੁੰਦੀ ਸੀ ਪਰ ਹੁਣ ਇਹ ਟੀਨੇਜਰਸ ਵਿੱਚ ਵੀ ਦੇਖਣ ਨੂੰ ਮਿਲੀ ਜਾਂਦੀ ਹੈ। ਇਸ ਦੇ ਲਈ ਸਾਡਾ ਲਾਈਫ਼ਸਟਾਇਲ, ਖਾਣ-ਪੀਣ ਸਭ ਤੋਂ ਵੱਧ ਜ਼ਿੰਮੇਵਾਰ ਹੈ। ਇਸ ਸਮੱਸਿਆ ਵਿੱਚ ਵਿਅਕਤੀ ਨੂੰ ਪੜ੍ਹਨ-ਲਿਖਣ ਵਿੱਚ ਦਿੱਕਤ ਆਉਂਦੀ ਹੈ। ਕਿਸੇ ਨੂੰ ਨੇੜੇ ਦੀਆਂ ਚੀਜ਼ਾਂ ਪੜ੍ਹਨ ਵਿੱਚ ਦਿਕਤ ਆਉਂਦੀ ਹੈ ਤੇ ਕਿਸੇ ਨੂੰ ਦੂਰ ਦੀਆਂ ਚੀਜ਼ਾਂ ਪੜ੍ਹਨ ਵਿੱਚ। ਇਹਨਾਂ ਸਮੱਸਿਆਵਾਂ ਨੂੰ ਨਜ਼ਰ ਦੇ ਚਸ਼ਮੇ, ਰੀਡਿੰਗ ਗਲਾਸੇਜ਼ ਅਤੇ ਚੰਗੀ ਡਾਇਟ ਦੁਆਰਾ ਹੀ ਸੁਧਾਰਿਆ ਜਾ ਸਕਦਾ ਹੈ।
ਮੋਤੀਆਬਿੰਦ
ਮੋਤੀਆਬਿੰਦ ਵਿੱਚ ਮਰੀਜ਼ ਨੂੰ ਧੁੰਦਲਾ ਦਿਖਾਈ ਦਿੰਦਾ ਹੈ ਅਤੇ ਜਦੋਂ ਇਹ ਸਮੱਸਿਆ ਜ਼ਿਆਦਾ ਵਧ ਜਾਂਦੀ ਹੈ ਤਾਂ ਦਿਖਾਈ ਦੇਣਾ ਬਿਲਕੁੱਲ ਹੀ ਬੰਦ ਹੋ ਜਾਂਦਾ ਹੈ। ਕਈ ਵਾਰ ਮੋਤੀਆਬਿੰਦ ਕਾਰਨ ਵੱਖ-ਵੱਖ ਰੌਸ਼ਨੀ ਵਿੱਚ ਵਸਤੂਆਂ ਨੂੰ ਦੇਖਣਾ ਅਤੇ ਪਹਿਚਾਨਣਾ ਮੁਸ਼ਕਿਲ ਹੋ ਜਾਂਦਾ ਹੈ ਕਿਉਂ ਕਿ ਕਈ ਵਾਰ ਚੀਜ਼ਾਂ ਇਕ ਹੀ ਥਾਂ ਦੋ ਵਾਰ ਦਿਖਾਈ ਦਿੰਦੀਆਂ ਹਨ ਤੇ ਕਈ ਵਾਰ ਇਮੇਜ਼ ਕਲੀਅਰ ਨਹੀਂ ਹੁੰਦੀ।
ਪਰ ਇਕ ਆਮ ਸਰਜਰੀ ਦੁਆਰਾ ਮੋਤੀਆਬਿੰਦ ਦੀ ਸਮੱਸਿਆ ਦਾ ਇਲਾਜ ਸੰਭਵ ਹੈ। ਇਸ ਲਈ ਤੁਹਾਨੂੰ ਇਸ ਸਮੱਸਿਆ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਬਲਕਿ ਅੱਖਾਂ ਦੇ ਡਾਕਟਰ ਨਾਲ ਮਿਲ ਕੇ ਤੁਸੀਂ ਇਸ ਬਿਮਾਰੀ ਦਾ ਇਲਾਜ ਕਰਾ ਸਕਦੇ ਹੋ।
ਗਲੁਕੋਮਾ ਦੀ ਸਮੱਸਿਆ
ਗਲੁਕੋਮਾ ਅੱਖਾਂ ਨਾਲ ਸਬੰਧਿਤ ਇਕ ਅਜਿਹੀ ਬਿਮਾਰੀ ਹੈ ਜਿਸ ਦੇ ਸ਼ੁਰੂਆਤੀ ਲੱਛਣਾਂ ਬਾਰੇ ਸਪੱਸ਼ਟ ਤੌਰ ਤੇ ਕੁੱਝ ਨਹੀਂ ਕਿਹਾ ਜਾ ਸਕਦਾ। ਇਹ ਰੋਗ ਜੈਨੇਟਿਕ ਤੌਰ ਤੇ ਵੀ ਹੋ ਸਕਦਾ ਹੈ ਅਤੇ ਸ਼ੁਗਰ ਦੇ ਵਧਣ ਕਾਰਨ ਵੀ। ਕਈ ਵਾਰ ਦਵਾਈਆਂ ਦੇ ਰਿਐਕਸ਼ਨ ਕਾਰਨ ਵੀ ਗਲੁਕੋਮਾ ਦੀ ਸਮੱਸਿਆ ਹੁੰਦੀ ਹੈ। ਰੋਗੀ ਦੀ ਸਥਿਤੀ ਮੁਤਾਬਕ ਡਾਕਟਰ ਇਸ ਦਾ ਇਲਾਜ ਕਰਦੇ ਹਨ।
ਇੰਝ ਬਚੋ ਇਹਨਾਂ ਸਮੱਸਿਆਵਾਂ ਤੋਂ
ਅੱਖਾਂ ਨਾਲ ਜੁੜੀਆਂ ਇਹਨਾਂ ਸਮੱਸਿਆਵਾਂ ਤੋਂ ਬਚਣ ਲਈ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਤੁਸੀਂ ਅਪਣਾ ਸਕ੍ਰੀਨ ਟਾਇਮ ਘਟ ਕਰੋ।
ਇਲੈਕਟ੍ਰਾਨਿਕ ਗੈਜੇਟਸ ਤੇ ਕੰਮ ਕਰਦੇ ਸਮੇਂ ਪਲਕਾਂ ਝਪਕਣ ਦਾ ਧਿਆਨ ਰੱਖੋ, ਅੱਖਾਂ ਤੋਂ ਨਿਸ਼ਚਿਤ ਦੂਰੀ ਤੇ ਇਹਨਾਂ ਗੈਜੇਟਸ ਨੂੰ ਰੱਖ ਕੇ ਇਹਨਾਂ ਦਾ ਉਪਯੋਗ ਕਰੋ।
ਦਿਨ ਵਿੱਚ ਦੋ ਵਾਰ ਸਾਫ਼ ਅਤੇ ਠੰਡੇ ਪਾਣੀ ਨਾਲ ਅੱਖਾਂ ਧੋਵੋ। ਅੱਖਾਂ ਵਿੱਚ 2 ਤੋਂ 3 ਮਿੰਟ ਤਕ ਠੰਡੇ ਪਾਣੀ ਦੇ ਛਿੱਟੇ ਮਾਰੋ।
ਨਹਾਉਂਦੇ ਸਮੇਂ ਮੂੰਹ ਵਿੱਚ ਪਾਣੀ ਭਰ ਕੇ ਰੱਖੋ ਅਤੇ ਮੱਗ ਵਿੱਚ ਪਾਣੀ ਭਰ ਕੇ ਉਸ ਵਿੱਚ ਅੱਖਾਂ ਨੂੰ ਕੁੱਝ ਦੇਰ ਲਈ ਡੁਬੋ ਦਿਓ। ਇਸ ਦੌਰਾਨ ਲਗਾਤਾਰ ਪਲਕਾਂ ਝਪਕਦੇ ਰਹੋ। ਇਸ ਨਾਲ ਅੱਖਾਂ ਦੀ ਥਕਾਨ ਦੂਰ ਹੋਵੇਗੀ ਅਤੇ ਰੌਸ਼ਨੀ ਵੀ ਸਹੀ ਰਹੇਗੀ।
ਜੇ ਕਈ ਘੰਟੇ ਸਕ੍ਰੀਨ ਤੇ ਕੰਮ ਕਰਦੇ ਹੋ ਤਾਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਦੌਰਾਨ ਰੌਸ਼ਨੀ ਦੀ ਸਹੀ ਵਿਵਸਥਾ ਹੋਵੇ ਤਾਂ ਕਿ ਅੱਖਾਂ ਤੇ ਬੁਰਾ ਅਸਰ ਨਾ ਪਵੇ।
ਕਿਸੇ ਆਈ ਸਪੈਸ਼ਲਿਸਟ ਨੂੰ ਮਿਲ ਕੇ ਇਕ ਵਧੀਆ ਆਈ ਡ੍ਰਾਪ ਬਾਰੇ ਪੁੱਛੋ ਜੋ ਕਿ ਤੁਹਾਡੀਆਂ ਅੱਖਾਂ ਤੇ ਸਕ੍ਰੀਨ ਨਾਲ ਪੈਣ ਵਾਲੇ ਬੁਰੇ ਅਸਰ ਨੂੰ ਘਟ ਕਰੇ ਅਤੇ ਤੁਹਾਡੀਆਂ ਅੱਖਾਂ ਲੰਬੇ ਸਮੇਂ ਤਕ ਸਿਹਤਮੰਦ ਰੱਖੇ।
