ਪੰਜਾਬੀ ਲੋਕ · ਪੰਜਾਬੀ ਖ਼ਬਰਾਂਪੁਰਾਣੀਆਂ ਖ਼ਬਰਾਂ ਦਾ ਸੰਗ੍ਰਹਿ
ਹੋਮ › ਕਾਰੋਬਾਰ
ਕਾਰੋਬਾਰ

ਹੁਣ ਅਕਾਲੀ ਦਲ ਦੇ ਇਸ ਐਮ.ਐਲ.ਏ. ਅਤੇ ਮੁਡੇ ਨੂੰ ਹੋਇਆ ਕੋਰੋਨਾ ਵਾਇਰਸ

ਪੰਜਾਬੀ ਲੋਕ · 25 July 2020
ਮੂਲ ਤਸਵੀਰ ਉਪਲਬਧ ਨਹੀਂ

ਸੂਬੇ ‘ਚ ਕੋਵਿਡ-19 ਦਾ ਕ-ਹਿ-ਰ ਬ੍ਰੇਕ ਲਾਉਣ ਨੂੰ ਤਿਆਰ ਨਹੀਂ। ਅਜਿਹੇ ‘ਚ ਜਿੱਥੇ ਆਮ ਲੋਕਾਂ ਨੂੰ ਇਸ ਮ-ਹਾ-ਮਾ-ਰੀ ਨੇ ਜਕੜਿਆ ਹੋਇਆ ਹੈ, ਹੁਣ ਇਸ ਦੀ ਚਪੇਟ ‘ਚ ਸਿਆਸੀ ਲੋਕ ਵੀ ਆ ਰਹੇ ਹਨ। ਬੀਤੇ ਕੁਝ ਦਿਨਾਂ ਤੋਂ ਕਈ ਲੀਡਰਾਂ ਨੂੰ ਕੋਰੋਨਾ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸੇ ਕੜੀ ‘ਚ ਹੁਣ ਬਟਾਲਾ ਦੇ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਤੇ ਉਨ੍ਹਾਂ ਦੇ ਵੱਡੇ ਪੁੱਤਰ ਜਿੰਮੀ ਲੋਧੀਨੰਗਲ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਦੱਸ ਦਈਏ ਕਿ ਦੋਵਾਂ ਦੀ ਕੋਰੋਨਾ ਟੈਸਟ ਰਿਪੋਰਟ ਪੌਜ਼ੇਟਿਵ ਆਈ ਹੈ।

ਮੂਲ ਤਸਵੀਰ ਸੰਭਾਲੀ ਨਹੀਂ ਗਈ

ਇਸ ਬਾਰੇ ਸਿਵਲ ਹਸਪਤਾਲ ਬਟਾਲਾ ਦੇ ਐਸਐਮਓ ਡਾ. ਸੰਜੀਵ ਭੱਲਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਵਿਧਾਇਕ ਲੋਧੀਨੰਗਲ ਤੇ ਉਨ੍ਹਾਂ ਦਾ ਲੜਕਾ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ’ਚ ਇਲਾਜ ਲਈ ਦਾਖਲ ਹੋ ਗਏ ਹਨ। ਡਾ. ਭੱਲਾ ਮੁਤਾਬਕ ਪਿਛਲੇ ਦਿਨੀਂ ਲਏ ਗਏ 130 ਨਮੂਨਿਆਂ ‘ਚੋਂ ਬਟਾਲਾ ਨਾਲ ਸਬੰਧਤ 8 ਵਿਅਕਤੀਆਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ।

ਉਨ੍ਹਾਂ ਦੱਸਿਆ ਕਿ ਲੋਧੀਨੰਗਲ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਹਨ। ਬਟਾਲਾ ਤੋਂ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਲਬੀਰ ਸਿੰਘ ਬਿੱਟੂ ਤੇ ਵਿਧਾਇਕ ਦੇ ਪੀਏ ਨੂੰ ਇਕਾਂਤਵਾਸ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਾਰੇ ਨਵੇਂ ਪੌਜ਼ੇਟਿਵ ਮਰੀਜ਼ਾਂ ਨੂੰ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕੀਤਾ ਗਿਆ ਹੈ, ਜਿੱਥੇ ਮੌਜੂਦਾ ਸਮੇਂ 20 ਸਰਗਰਮ ਮਰੀਜ਼ ਦਾਖ਼ਲ ਹਨ।

ਇਹ ਮੂਲ ਪ੍ਰਕਾਸ਼ਨ ਸਮੇਂ ਦੀ ਖ਼ਬਰ ਹੈ। ਇਸ ਵਿਚਲੇ ਬਿਆਨ ਅਤੇ ਜਾਣਕਾਰੀ ਨੂੰ ਮੌਜੂਦਾ ਖ਼ਬਰ ਨਾ ਸਮਝੋ।

← ਹੋਰ ਖ਼ਬਰਾਂ