Business

ਹੁਣੇ ਹੁਣੇ ਇਸ ਦੇਸ਼ ਤੋਂ ਵਿਦਿਆਰਥੀਆਂ ਲਈ ਆਈ ਵੱਡੀ ਖੁਸ਼ਖਬਰੀ

ਆਸਟਰੇਲੀਆ ਨੇ ਆਨਲਾਈਨ ਅਪਲਾਈ ਕਰਨ ਵਾਲਿਆਂ ਨੂੰ ਵੀਜ਼ਾ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਦਿਆਰਥੀਆਂ ਨੂੰ ਫਲਾਈਟ ਸ਼ੁਰੂ ਹੁੰਦੇ ਹੀ ਆਸਟਰੇਲੀਆ ਪਹੁੰਚਣ ਦੀ ਹਦਾਇਤ ਦਿੱਤੀ ਹੈ। ਨਿਯਮਾਂ ਅਨੁਸਾਰ ਯੂਨੀਵਰਸਿਟੀ ਉਨ੍ਹਾਂ ਨੂੰ ਆਈਸੋਲੇਟ ਕਰੇਗੀ। ਆਸਟਰੇਲੀਆ ਨੇ ਆਪਣੇ ਵਿਦੇਸ਼ੀ ਸਟੱਡੀ ਇੰਡਸਟਰੀ ਨੂੰ ਪ੍ਰਮੋਟ ਤੇ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ।

ਇੰਨਾ ਹੀ ਨਹੀਂ ਆਸਟਰੇਲੀਆ ਨੇ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਵਿੱਤੀ ਸਥਿਤੀ ਮਜ਼ਬੂਤ ਕਰਨ ਦੀ ਸਹੂਲਤ ਦਿੱਤੀ ਹੈ ਕਿ ਉਹ ਸਤੰਬਰ ਸੈਸ਼ਨ ਨੂੰ ਆਨਲਾਈਨ ਰੱਖ ਸਕਦੇ ਹਨ। ਜੇ ਉਹ ਭਾਰਤ ਤੋਂ ਸਤੰਬਰ ਸਮੈਸਟਰ ਆਨਲਾਈਨ ਕਰਦੇ ਹਨ, ਤਾਂ 25 ਫ਼ੀਸਦ ਸਕਾਲਰਸ਼ਿਪ ਵੀ ਉਪਲਬਧ ਹੋਵੇਗੀ ਤੇ ਵਰਕ ਵੀਜ਼ਾ ਤੇ ਪੀਆਰ ‘ਚ ਕੋਈ ਮੁਸ਼ਕਲ ਨਹੀਂ ਹੋਏਗੀ।

ਪਿਛਲੇ ਦੋ ਸਾਲਾਂ ਤੋਂ ਆਸਟਰੇਲੀਆ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ। ਸਾਲ 2018 ਦੌਰਾਨ ਇੱਕ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਸਟਰੇਲੀਆ ਦੇ ਵਿਦਿਅਕ ਅਦਾਰਿਆਂ ਵਿੱਚ ਦਾਖਲ ਹੋਏ ਹਨ। ਇਹ ਭਾਰਤੀ ਵਿਦਿਆਰਥੀਆਂ ਦੇ ਕੁਲ ਅੰਤਰਰਾਸ਼ਟਰੀ ਦਾਖਲੇ ਦਾ 12.4 ਪ੍ਰਤੀਸ਼ਤ ਹੈ। 2019 ਦੇ ਦਾਖਲਿਆਂ ‘ਚ 25 ਪ੍ਰਤੀਸ਼ਤ ਵਾਧਾ ਹੋਇਆ ਹੈ।

Click to comment

Leave a Reply

Your email address will not be published.

Most Popular

To Top