Business

ਹੁਣੇ ਇੱਥੇ ਇੱਥੇ ਘਰ ਵਿਚ ਗੂੰਜਣੀਆਂ ਸੀ 11 ਸਾਲ ਬਾਅਦ ਕਿਲਕਾਰੀਆਂ ਪਰ ਉਸ ਤੋੰ ਪਹਿਲਾਂ ਹੀ

ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਨੂਰਪੁਰ ਦੇ ਵਾਸੀ ਬਚਿੱਤਰ ਸਿੰਘ ਨੇ ਸਥਾਨਕ ਸਰਕਾਰੀ ਹਸਪਤਾਲ ਚ ਤਾਇਨਾਤ ਡਾਕਟਰ ‘ਤੇ ਲਾ ਪ ਰ ਵਾ ਹੀ ਦਾ ਦੋ ਸ਼ ਲਗਾਉਂਦਿਆਂ ਕਿਹਾ ਕਿ ਉਸ ਦੀ ਪਤਨੀ ਦੇ ਗ ਰ ਭ ਚ ਬੱਚੇ ਦੀ ਮੌ ਤ ਹੋ ਗਈ, ਜਿਸ ਸਬੰਧੀ ਉਸ ਨੇ ਇਨਸਾਫ਼ ਲੈਣ ਲਈ ਸਿਹਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਭੇਜੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਚਿੱਤਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਸੁਖਵਿੰਦਰ ਕੌਰ 11 ਸਾਲ ਬਾਅਦ ਗਰਭਵਤੀ ਹੋਈ ਅਤੇ ਉਹ 13 ਜੁਲਾਈ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਖੇ ਡਾਕਟਰ ਕੋਲ ਜਾਂਚ ਲਈ ਆਇਆ,

ਜਿੱਥੇ ਗਰਭ ’ਚ ਬੱਚੇ ਦੇ ਹਾ ਲਾ ਤਾਂ ਸਬੰਧੀ ਸਕੈਨ ਵੀ ਕਰਵਾਈ ਗਈ। 16 ਜੁਲਾਈ ਨੂੰ ਉਸਦੀ ਪਤਨੀ ਦੇ ਢਿੱਡ ’ਚ ਦ ਰ ਦ ਹੋਣ ਲੱਗਿਆ ਅਤੇ ਫਿਰ ਉਹ ਸਰਕਾਰੀ ਹਸਪਤਾਲ ’ਚ ਜਾਂ ਚ ਲਈ ਆਇਆ, ਜਿਸ ’ਤੇ ਡਾਕਟਰ ਨੇ ਦਵਾਈ ਲਿਖ ਦਿੱਤੀ ਅਤੇ 10 ਦਿਨ ਬਾਅਦ ਜਾਂ ਚ ਕਰਵਾਉਣ ਆਉਣ ਲਈ ਕਿਹਾ। ਸ਼ਿਕਾਇਤ ਕਰਤਾ ਬਚਿੱਤਰ ਸਿੰਘ ਅਨੁਸਾਰ ਉਸਦੀ ਪਤਨੀ ਦੇ ਢਿੱਡ ‘ਚ ਦ ਰ ਦ ਨਾ ਹਟੀ ਤਾਂ ਉਹ ਮੁੜ 20 ਜੁਲਾਈ ਨੂੰ ਸਰਕਾਰੀ ਹਸਪਤਾਲ ’ਚ ਜਾਂਚ ਕਰਵਾਉਣ ਆਇਆ ਤਾਂ ਉਸ ਸਮੇਂ ਵੀ ਡਾਕਟਰ ਨੇ ਬਿਨ੍ਹਾਂ ਜਾਂਚ ਕੀਤੇ ਦਵਾਈ ਦੇ ਕੇ ਵਾਪਸ ਭੇਜ ਦਿੱਤਾ।

ਬਚਿੱਤਰ ਸਿੰਘ ਅਨੁਸਾਰ ਉਹ ਅਜੇ ਵਾਪਸ ਆਪਣੇ ਪਿੰਡ ਜਾ ਰਿਹਾ ਸੀ ਕਿ ਰਸਤੇ ’ਚ ਉਸ ਦੀ ਪਤਨੀ ਦੀ ਸਿਹਤ ਹੋਰ ਖਰਾਬ ਹੋ ਗਈ, ਜਿਸ ਨੂੰ ਉਹ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ’ਚ ਜਾਂਚ ਲਈ ਲੈ ਗਿਆ। ਡਾਕਟਰਾਂ ਨੇ ਜਾਂਚ ਉਪਰੰਤ ਦੱਸਿਆ ਕਿ ਗਰਭ ’ਚ ਉਸ ਦਾ ਬੱਚਾ ਮ ਰ ਚੁੱਕਾ ਹੈ। ਨਿੱਜੀ ਹਸਪਤਾਲ ’ਚ ਮਹਿੰਗਾ ਇ ਲਾ ਜ ਹੋਣ ਕਾਰਨ ਉਹ ਮੁੜ ਸਰਕਾਰੀ ਹਸਪਤਾਲ ਆ ਗਿਆ ਤਾਂ ਉੱਥੇ ਡਾਕਟਰਾਂ ਵੱਲੋਂ ਉਸ ਨੂੰ ਮੁੜ ਸਕੈਨ ਕਰਵਾਉਣ ਲਈ ਕਿਹਾ ਗਿਆ, ਜਿਸ ’ਚ ਜਾਂਚ ਦੌਰਾਨ ਉਸਦਾ ਬੱਚਾ ਗ ਰ ਭ ‘ਚ ਹੀ ਮ੍ਰਿ ਤ ਕ ਪਾਇਆ ਗਿਆ।

ਸ਼ਿਕਾਇਤ ਕਰਤਾ ਬਚਿੱਤਰ ਸਿੰਘ ਅਨੁਸਾਰ ਇਨ੍ਹਾਂ ਹਾਲਾਤਾਂ ’ਚ ਉਹ ਆਪਣੀ ਪਤਨੀ ਦਾ ਇਲਾਜ ਨਿੱਜੀ ਹਸਪਤਾਲ ’ਚੋਂ ਕਰਵਾਉਂਦਾ ਤਾਂ 35 ਹਜ਼ਾਰ ਰੁਪਏ ਖਰਚ ਆਉਣਾ ਸੀ, ਜਿਸ ਲਈ ਉਹ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਲੈ ਗਿਆ ਪਰ ਉੱਥੇ ਸਹੂਲਤਾਂ ਨਾ ਹੋਣ ਕਾਰਨ ਡਾਕਟਰਾਂ ਨੇ ਲੁਧਿਆਣਾ ਸਰਕਾਰੀ ਹਸਪਤਾਲ ’ਚ ਰੈਫ਼ਰ ਕਰ ਦਿੱਤਾ। ਲੁਧਿਆਣਾ ਸਰਕਾਰੀ ਹਸਪਤਾਲ ਦੇ ਮਾੜੇ ਪ੍ਰਬੰਧਾਂ ਦਾ ਖੁਲਾਸਾ ਕਰਦਿਆਂ ਬਚਿੱਤਰ ਸਿੰਘ ਨੇ ਕਿਹਾ ਕਿ ਰਾਤ ਕਰੀਬ 1.30 ਵਜੇ ਦਾਖਲ ਕਰਵਾਈ ਉਸ ਦੀ ਪਤਨੀ ਨੂੰ ਦੂਜੇ ਦਿਨ 3 ਵਜੇ ਤੱਕ ਕਿਸੇ ਨਾ ਪੁੱਛਿਆ, ਜਿਸ ਕਾਰਨ ਉਹ 21 ਜੁਲਾਈ ਨੂੰ ਆਪਣੀ ਪਤਨੀ ਦੀ

ਛੁੱਟੀ ਕਰਵਾ ਮੁੜ ਮਾਛੀਵਾੜਾ ਵਿਖੇ ਇੱਕ ਨਿੱਜੀ ਹਸਪਤਾਲ ਲਿਆਂਦਾ ਅਤੇ ਆ ਪ ਰੇ ਸ਼ ਨ ਕਰਵਾਇਆ। ਉਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਪਰੇਸ਼ਨ ਦੌਰਾਨ ਉਸਦਾ ਬੱਚਾ ਤਾਂ ਪਹਿਲਾਂ ਹੀ ਗ ਰ ਭ ‘ਚ ਮ੍ਰਿ ਤ ਕ ਸੀ ਪਰ ਜੇਕਰ ਸਮੇਂ ਸਿਰ ਇ ਲਾ ਜ ਨਾ ਹੁੰਦਾ ਤਾਂ ਉਸ ਦੀ ਪਤਨੀ ਦੀ ਵੀ ਜਾ ਨ ਜਾ ਸਕਦੀ ਸੀ। ਬਚਿੱਤਰ ਸਿੰਘ ਨੇ ਦੋ ਸ਼ ਲਗਾਉਂਦਿਆਂ ਕਿਹਾ ਕਿ ਜਿੱਥੇ ਡਾਕਟਰ ਦੀ ਲਾ ਪ ਰ ਵਾ ਹੀ ਤੇ ਸੁਚੱਜੇ ਢੰਗ ਨਾਲ ਜਾਂ ਚ ਤੇ ਇ ਲਾ ਜ ਨਾ ਹੋਣ ਕਾਰਨ ਉਸ ਦੇ ਬੱਚੇ ਦੀ ਜਾ ਨ ਗਈ, ਉਥੇ ਲੁਧਿਆਣਾ ਹਸਪਤਾਲ ਵਿਖੇ ਵੀ ਆ ਪ ਰੇ ਸ਼ ਨ ਨਾ ਹੋਣ ਕਾਰਨ ਉਸ ਨੂੰ ਆਪਣੀ ਪਤਨੀ ਦਾ ਮਹਿੰਗੇ ਨਿੱਜੀ ਹਸਪਤਾਲ ’ਚ ਇਲਾਜ ਕਰਵਾਉਣਾ ਪਿਆ,

ਜਦੋਂ ਕਿ ਸਰਕਾਰ ਦਾਅਵੇ ਕਰਦੀ ਨਹੀਂ ਥੱਕਦੀ ਕਿ ਸਰਕਾਰੀ ਹਸਪਤਾਲਾਂ ’ਚ ਗਰੀਬਾਂ ਦੇ ਇਲਾਜ ਲਈ ਸਾਰੀਆਂ ਸਹੂਲਤਾਂ ਉਪਲੱਬਧ ਹਨ। ਬਚਿੱਤਰ ਸਿੰਘ ਨੇ ਕਿਹਾ ਕਿ ਪਹਿਲਾਂ ਉਸ ਦੇ ਇੱਕ ਬੇਟੀ ਹੈ ਅਤੇ ਹੁਣ 11 ਸਾਲ ਬਾਅਦ ਉਸਦੇ ਘਰ ਕਿਲਕਾਰੀਆਂ ਗੂੰ ਜ ਣੀ ਆਂ ਸਨ ਅਤੇ ਮ੍ਰਿ ਤ ਕ ਪੈਦਾ ਹੋਇਆ ਬੱਚਾ ਲੜਕਾ ਸੀ, ਜੋ ਡਾਕਟਰਾਂ ਦੀ ਲਾ ਪ ਰ ਵਾ ਹੀ ਦੀ ਭੇਂਟ ਚੜ੍ਹ ਗਿਆ, ਜਿਸ ਕਾਰਨ ਉਸ ਦੀ ਪਤਨੀ ਕਾਫ਼ੀ ਸ ਦ ਮੇ ’ਚ ਹੈ। ਬਚਿੱਤਰ ਸਿੰਘ ਨੇ ਸਿਹਤ ਮੰਤਰੀ ਤੋਂ ਇਲਾਵਾ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ

ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ ’ਚ ਗਰੀਬਾਂ ਦੇ ਇਲਾਜ ਲਈ ਸੁਚੱਜੇ ਪ੍ਰਬੰਧ ਕੀਤੇ ਜਾਣ ਅਤੇ ਜੋ ਡਾਕਟਰ ਕੁਤਾਹੀ ਵਰਤਦੇ ਹਨ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਕੀ ਕਹਿਣਾ ਹੈ ਐਸ. ਐਮ. ਓ. ਦਾ ਇਸ ਸਬੰਧੀ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿ ਕਾ ਇ ਤ ਨਹੀਂ ਪਹੁੰਚੀ ਅਤੇ ਇਸ ਦੇ ਆਉਣ ਉਪਰੰਤ ਹੀ ਉਹ ਜਾਂ ਚ ਕਰਨਗੇ ਕਿ ਕਿਸੇ ਡਾਕਟਰ ਨੇ ਆਪਣੀ ਡਿਊਟੀ ਦੌਰਾਨ ਕੁ ਤਾ ਹੀ ਕੀਤੀ ਹੈ ਜਾਂ ਨਹੀਂ।

Click to comment

Leave a Reply

Your email address will not be published. Required fields are marked *

Most Popular

To Top