ਹਿਮਾਚਲ ਸਰਕਾਰ ਨੇ ਫਿਰ ਵਧਾਈਆਂ ਕੋਰੋਨਾ ਪਾਬੰਦੀਆਂ, ਐਂਟਰੀ ਲਈ ਨੈਗੇਟਿਵ ਰਿਪੋਰਟ ਲਾਜ਼ਮੀ
By
Posted on

ਕੋਰੋਨਾ ਕੇਸ ਘਟਣ ਕਾਰਨ ਹਿਮਾਚਲ ਵਿੱਚ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ। ਪਰ ਹੁਣ ਹਿਮਾਚਲ ਸਰਕਾਰ ਨੇ ਪਾਬੰਦੀਆਂ ਵਧਾ ਦਿੱਤੀਆਂ ਹਨ।

ਸੂਬੇ ਦੇ ਲੋਕਾਂ ਨੂੰ ਦਾਖ਼ਲ ਹੋਣ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਟੂਰਿਸਟਾਂ ਨੂੰ ਸੂਬੇ ਵਿੱਚ ਦਾਖਲ ਹੋਣ ਲਈ 72 ਘੰਟੇ ਪਹਿਲਾਂ ਦੀ ਰਿਪੋਰਟ ਲਿਆਉਣੀ ਹੋਵੇਗੀ।
