ਹਿਮਾਚਲ ਵਿੱਚ CM ਜੈਰਾਮ ਠਾਕੁਰ ਦੀ ਰਿਕਾਰਡ ਜਿੱਤ, ਸਿਰਾਜ ਤੋਂ 6ਵੀਂ ਵਾਰ ਜਿੱਤੇ

 ਹਿਮਾਚਲ ਵਿੱਚ CM ਜੈਰਾਮ ਠਾਕੁਰ ਦੀ ਰਿਕਾਰਡ ਜਿੱਤ, ਸਿਰਾਜ ਤੋਂ 6ਵੀਂ ਵਾਰ ਜਿੱਤੇ

ਹਿਮਾਚਲ ਪ੍ਰਦੇਸ਼ ਦੀਆਂ 68 ਮੈਂਬਰੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਅਤੇ ਕਾਂਗਰਸ ਵਿਚਾਲੇ ਸਖ਼ਤ ਮੁਕਾਬਲੇ ਦਰਮਿਆਨ ਜੈਰਾਮ ਠਾਕੁਰ ਸਿਰਾਜ ਸੀਟ ਤੋਂ ਚੋਣ ਜਿੱਤ ਚੁੱਕੇ ਹਨ। ਤੀਜੇ ਦੌਰ ਦੀਆਂ ਵੋਟਾਂ ਦੀ ਗਿਣਤੀ ਦਾ ਪਹਿਲਾ ਨਤੀਜਾ ਮੁੱਖ ਮੰਤਰੀ ਦੀ ਜਿੱਤ ਦੇ ਰੂਪ ਵਿੱਚ ਭਾਜਪਾ ਦੇ ਖਾਤੇ ਵਿੱਚ ਗਿਆ ਹੈ। ਜੈਰਾਮ ਠਾਕੁਰ ਨੇ ਕਾਂਗਰਸ ਦੇ ਚੇਤਰਾਮ ਠਾਕੁਰ ਨੂੰ 13 ਹਜ਼ਾਰ ਤੋਂ ਵੱਧ ਸੀਟਾਂ ਦੇ ਫ਼ਰਕ ਨਾਲ ਹਰਾਇਆ ਹੈ।

हिमाचल: विधानसभा चुनाव से पहले जयराम सरकार लाई महिलाओं के लिए ये योजना,  मिलेगी 50% छूट - Himachal Pradesh Assembly Election Jairam thakur  government scheme for women NTC - AajTak

ਉਹਨਾਂ ਦੀ ਇਸ ਸੀਟ ਤੋਂ ਲਗਾਤਾਰ 6ਵੀਂ ਜਿੱਤ ਹੈ। ਸਿਰਾਜ ਹਲਕਾ ਮੰਡੀ ਸੰਸਦੀ ਸੀਟ ਅਧੀਨ ਆਉਂਦਾ ਹੈ। ਠਾਕੁਰ ਇਸ ਤੋਂ ਪਹਿਲਾਂ 1998, 2003, 2007, 2012 ਅਤੇ 2017 ਵਿਚ ਸਿਰਾਜ ਤੋਂ ਪੰਜ ਚੋਣਾਂ ਜਿੱਤ ਚੁੱਕੇ ਹਨ, ਜਿਸ ਨੂੰ ਪਹਿਲਾਂ ਚਾਚਿਓਟ ਹਲਕੇ ਵਜੋਂ ਜਾਣਿਆ ਜਾਂਦਾ ਸੀ। ਇਸ ਹਲਕੇ ਵਿਚ ਪਿਛਲੇ 25 ਸਾਲਾਂ ਤੋਂ ਭਾਜਪਾ ਦਾ ਦਬਦਬਾ ਰਿਹਾ ਹੈ।

ਸੂਤਰਾਂ ਮੁਤਾਬਕ ਦੂਜਾ ਨਤੀਜਾ ਵੀ ਭਾਜਪਾ ਦੇ ਪੱਖ ’ਚ ਗਿਆ ਹੈ, ਜਿਸ ’ਚ ਜੋਗਿੰਦਰ ਨਗਰ ਸੀਟ ਤੋਂ ਭਾਜਪਾ ਦੇ ਰਾਕੇਸ਼ ਕੁਮਾਰ ਚੋਣ ਜਿੱਤ ਗਏ ਹਨ। ਸ਼ੁਰੂਆਤੀ ਰੁਝਾਨਾਂ ’ਚ ਸੂਬੇ ਦੀ ਸੱਤਾਧਾਰੀ ਭਾਜਪਾ ਪਾਰਟੀ 28, ਜਦਕਿ ਵਿਰੋਧੀ ਧਿਰ ਕਾਂਗਰਸ 38 ਸੀਟ ਨਾਲ ਅੱਗੇ ਚੱਲ ਰਹੀ ਹੈ। ਦੋਵੇਂ ਪਾਰਟੀਆਂ ਵਿਚਾਲੇ ਸਖ਼ਤ ਮੁਕਾਬਲਾ ਚੱਲ ਰਿਹਾ ਹੈ। ਆਜ਼ਾਦ ਉਮੀਦਵਾਰਾਂ ਨੂੰ 4 ਸੀਟਾਂ ਮਿਲੀਆਂ ਹਨ, ਜਦਕਿ ਆਮ ਆਮਦੀ ਪਾਰਟੀ ਨੇ ਅਜੇ ਖਾਤਾ ਨਹੀਂ ਖੋਲ੍ਹਿਆ।

Leave a Reply

Your email address will not be published. Required fields are marked *