ਹਿਮਾਚਲ ਪ੍ਰਦੇਸ਼ ‘ਚ 68 ਸੀਟਾਂ ‘ਤੇ ਵੋਟਿੰਗ ਜਾਰੀ, 8 ਦਸੰਬਰ ਨੂੰ ਵੋਟਾਂ ਦੀ ਹੋਵੇਗੀ ਗਿਣਤੀ

 ਹਿਮਾਚਲ ਪ੍ਰਦੇਸ਼ ‘ਚ 68 ਸੀਟਾਂ ‘ਤੇ ਵੋਟਿੰਗ ਜਾਰੀ, 8 ਦਸੰਬਰ ਨੂੰ ਵੋਟਾਂ ਦੀ ਹੋਵੇਗੀ ਗਿਣਤੀ

ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਸੂਬੇ ਵਿੱਚ ਬਣਾਏ ਗਏ 7881 ਪੋਲਿੰਗ ਸਟੇਸ਼ਨਾਂ ਤੇ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ। ਇਸ ਵਾਰ 68 ਵਿਧਾਨ ਸਭਾ ਸੀਟਾਂ ਲਈ ਕੁੱਲ 412 ਉਮੀਦਵਾਰ ਮੈਦਾਨ ਵਿੱਚ ਹਨ ਜਦਕਿ ਵੋਟਾਂ ਦੀ ਗਿਣਤੀ 8 ਦਸੰਬਰ 2022 ਨੂੰ ਹੋਵੇਗੀ। ਇਸ ਸਮੇਂ ਭਾਜਪਾ ਸੱਤਾ ਵਿੱਚ ਸੀ।

Himachal Election 2022: Voting continues in 68 seats in Himachal Pradesh, PM Modi appealed for voting Himachal Election 2022 : ਹਿਮਾਚਲ ਪ੍ਰਦੇਸ਼ 'ਚ 68 ਸੀਟਾਂ 'ਤੇ ਵੋਟਿੰਗ ਜਾਰੀ, PM ਮੋਦੀ ਨੇ ਕੀਤੀ ਵੋਟਿੰਗ ਦੀ ਅਪੀਲ

ਸ਼ਿਮਲਾ ਦੇ ਪੋਲਿੰਗ ਸਟੇਸ਼ਨ ਨੰਬਰ 63/87 ਛੋਟਾ ਸ਼ਿਮਲਾ ‘ਚ ਵੀ ਲੋਕ ਵੱਡੀ ਗਿਣਤੀ ‘ਚ ਹਿੱਸਾ ਲੈ ਰਹੇ ਹਨ। ਇੱਕ ਸਥਾਨਕ ਨੇ ਕਿਹਾ, “ਹਰ ਕਿਸੇ ਨੂੰ  ਆਪਣੀ ਜ਼ਿੰਮੇਵਾਰੀ ਸਮਝਣਾ ਚਾਹੀਦਾ ਹੈ ਕਿਉਂਕਿ ਅੱਜ ਦੀ ਪੀੜ੍ਹੀ ਸੋਚਦੀ ਹੈ ਕਿ ਵੋਟ ਕਿਉਂ ਪਾਈਏ। ਜੇਕਰ ਚੰਗੀ ਸਰਕਾਰ ਆਵੇਗੀ ਤਾਂ ਸਭ ਦਾ ਭਲਾ ਹੋਵੇਗਾ।” ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ 35 ਸੀਟਾਂ ਦੀ ਲੋੜ ਹੁੰਦੀ ਹੈ।

ਸਾਲ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 44 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। 2017 ਵਿੱਚ ਕਾਂਗਰਸ ਨੂੰ 21 ਸੀਟਾਂ, ਸੀਪੀਐਮ ਨੂੰ 1 ਅਤੇ ਹੋਰਨਾਂ ਨੂੰ 2 ਸੀਟਾਂ ਮਿਲੀਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਟਵੀਟ ਕਰਕੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਉਨ੍ਹਾਂ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਲਈ ਅੱਜ ਵੋਟਾਂ ਪੈਣੀਆਂ ਹਨ। ਉਨ੍ਹਾਂ ਦੇਵਭੂਮੀ ਦੇ ਸਮੂਹ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਪਹਿਲੀ ਵਾਰ ਵੋਟ ਪਾਉਣ ਵਾਲੇ ਸੂਬੇ ਦੇ ਸਾਰੇ ਨੌਜਵਾਨਾਂ ਨੂੰ ਵੀ ਸ਼ੁਭਕਾਮਨਾਵਾਂ ਦਿੱਤੀਆਂ।

 

Leave a Reply

Your email address will not be published.