News

ਗੁਰਦੁਆਰਾ ਸਾਹਿਬ ਚ ਲੱਗੀ ਭਿਆਨਕ ਅੱਗ, ਪਾਵਨ ਸਰੂਪ ਹੋਇਆ ਅਗਨ ਭੇਟ

ਬਰਨਾਲਾ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਦੇ ਪਿੰਡ ਟੱਲੇਵਾਲ ਦੇ ਗੁਰਦੁਆਰਾ ਰਵਿਦਾਸ ਜੀ ਵਿਖੇ ਸ਼ੌਟ ਸਰਕਟ ਕਾਰਨ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਅੱਗ ਕਾਰਨ ਗੁਰਦੁਆਰੇ ਵਿੱਚ ਪਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਵੀ ਅਗਨ ਭੇਟ ਹੋ ਗਿਆ ਗੁਰਦੁਆਰੇ ਦਾ ਹੋਰ ਵੀ ਸਮਾਨ ਸੜਿਆ ਹੈ।

American Sikh Council questions Printing of Sri Guru Granth Sahib in  Canada, asks SGPC to act - YesPunjab.com - News Portal

ਇਸ ਘਟਨਾ ਮੌਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਪੰਜ ਪਿਆਰੇ ਅਤੇ ਉੱਚ ਪੁਲਿਸ ਅਧਿਕਾਰੀ ਵੀ ਪਹੁੰਚੇ। ਪੰਜ ਪਿਆਰਿਆਂ ਨੇ ਘਟਨਾ ਲਈ ਗੁਰਦੁਆਰੇ ਦੇ ਗ੍ਰੰਥੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਕਿ ਮਰਿਆਦਾ ਤੇ ਪ੍ਰਬੰਧ ਵਿੱਚ ਲਾਪਰਵਾਹੀ ਵਰਤੇ ਜਾਣ ਕਾਰਨ ਇਹ ਘਟਨਾ ਵਾਪਰੀ ਹੈ।

ਅਗਨ ਭੇਟ ਹੋਏ ਸਰੂਪ ਦੀ ਸੇਵਾ ਸੰਭਾਲ ਕਰ ਕੇ ਅੰਤਿਮ ਸਸਕਾਰ ਲਈ ਗੋਇੰਦਵਾਲ ਸਾਹਿਬ ਭੇਜਿਆ ਗਿਆ। ਇਸ ਘਟਨਾ ਲਈ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੇ ਗ੍ਰੰਥੀ ਸਿੰਘ ਨੂੰ 18 ਅਪ੍ਰੈਲ ਨੂੰ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਦੀ ਹਦਾਇਤ ਕੀਤੀ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਵਿੱਚ ਸਥਿਤ ਗੁਰਦੁਆਰਾ ਬਾਉਲੀ ਸਾਹਿਬ ਅੰਦਰ ਲੱਗੇ ਏਸੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਅੱਗ ਦੇ ਚਲਦੇ ਕੁਝ ਸਮਾਨ ਸੜ ਕੇ ਸੁਆਹ ਹੋ ਗਿਆ।

Click to comment

Leave a Reply

Your email address will not be published. Required fields are marked *

Most Popular

To Top