ਹਿਮਾਚਲ ਦੇ 15ਵੇਂ ਮੁੱਖ ਮੰਤਰੀ ਹੋਣਗੇ ਸੁਖਵਿੰਦਰ ਸੁਖੂ, ਅੱਜ ਚੁੱਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ

ਹਿਮਾਚਲ ਪ੍ਰਦੇਸ਼ ਕਾਂਗਰਸ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਅਤੇ ਨਾਦੌਣ ਵਿਧਾਨ ਸਭਾ ਖੇਤਰ ਵਿੱਚ ਚੌਥੀ ਵਾਰ ਵਿਧਾਇਕ ਚੁਣੇ ਗਏ ਸੁਖਵਿੰਦਰ ਸਿੰਘ ਸੁਖੂ ਹਿਮਾਚਲ ਦੇ 15ਵੇਂ ਮੁੱਖ ਮੰਤਰੀ ਹੋਣਗੇ। ਸ਼ਨੀਵਾਰ ਨੂੰ ਵਿਧਾਨ ਸਭਾ ਦਫ਼ਤਰ ਸ਼ਿਮਲਾ ਵਿੱਚ ਕਾਂਗਰਸ ਵਿਧਾਇਕ ਦਲ ਦੀ ਬੈਠਕ ਦੇ ਮੁੱਖ ਮੰਤਰੀ ਅਹੁਦੇ ਲਈ ਸੁਖਵਿੰਦਰ ਸਿੰਘ ਸੁਖੂ ਦੇ ਨਾਮ ਦਾ ਐਲਾਨ ਕੀਤਾ ਗਿਆ ਹੈ।
ਸੁਖੂ ਅੱਜ ਹਿਮਾਚਲ ਪ੍ਰਦੇਸ਼ ਦੇ 15ਵੇਂ ਮੁਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕਣਗੇ। ਉਹਨਾਂ ਨਾਲ ਪ੍ਰਤਿਭਾ ਸਿੰਘ ਖੇਮੇ ਦੇ ਮੁਕੇਸ਼ ਅਹਨੀਹੋਤਰੀ ਵੀ ਡੇਢ ਵਜੇ ਡਿਪਟੀ ਸੀਐਮ ਅਹੁਦੇ ਸਹੁੰ ਚੁੱਕਣਗੇ। ਸ਼ਿਮਲਾ ਦੇ ਰਿਜ ਮੈਦਾਨ ਵਿੱਚ ਹੋਣ ਵਾਲੇ ਸਹੁੰ ਚੁਕ ਸਮਾਗਮ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਸ਼ਾਮਲ ਹੋਣਗੇ।
ਸੁਖਵਿੰਦਰ ਸੁਖੂ ਨੇ ਮੁੱਖ ਮੰਤਰੀ ਐਲਾਨ ਤੋਂ ਬਾਅਦ ਕਿਹਾ ਕਿ ਪ੍ਰਤਿਭਾ ਗੁਟ ਨੂੰ ਨਕਾਰਿਆ ਨਹੀਂ ਜਾਵੇਗਾ। ਇਸ ਦੌਰਾਨ ਕਿਹਾ ਕਿ ਹਿਮਾਚਲ ਵਿੱਚ ਕੋਈ ਗੁਟ ਨਹੀਂ ਹੈ। ਮੈਂ ਕੋਈ ਲਾਬਿੰਗ ਨਹੀਂ ਕੀਤੀ। ਮੈਂ ਇੱਕ ਵਿਦਿਆਰਥੀ ਲੀਡਰ ਤੋਂ ਇੱਥੇ ਤੱਕ ਪਹੁੰਚਿਆ ਹਾਂ। ਦੱਸ ਦਈਏ ਕਿ ਸੁਖਵਿੰਦਰ ਸਿੰਘ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀ ਇਲੈਕਸ਼ਨ ਕੈਂਪੇਨਿੰਗ ਕਮੇਟੀ ਦੇ ਚੇਅਰਮੈਨ ਅਤੇ 5 ਵਾਰ ਦੇ ਵਿਧਾਇਕ ਹਨ। ਕਿਹਾ ਜਾ ਰਿਹਾ ਹੈ ਕਿ ਸੁਖੂ ਨੂੰ ਜ਼ਿਆਦਾਤਰ ਵਿਧਾਇਕਾਂ ਦਾ ਸਮਰਥਨ ਸੀ।