News

ਹਿਮਾਚਲ ਦੇ ਕਿੰਨੌਰ ’ਚ ਵਾਪਰਿਆ ਭਿਆਨਕ ਹਾਦਸਾ, ਰਾਹਤ ਅਤੇ ਬਚਾਅ ਕਾਰਜ ਜਾਰੀ

ਮੀਂਹ ਪੈਣ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਮੀਂਹ ਹੁਣ ਜਾਨ ਲਈ ਖਤਰਾ ਬਣ ਰਿਹਾ ਹੈ। ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਜ਼ਿਲ੍ਹੇ ਦੇ ਭਾਵਾਨਗਰ ਸਬ-ਡਿਵੀਜ਼ਨ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਜੁਰੀ ਰੋਡ ਤੇ ਨਿਗੋਸਾਰੀ ਅਤੇ ਚੌਰਾ ਦੇ ਵਿਚਕਾਰ ਅਚਾਨਕ ਲੈਂਡਸਲਾਈਡ ਦੀ ਘਟਨਾ ਵਾਪਰੀ ਹੈ। ਇਸ ਵਿੱਚ ਇੱਕ ਐਚਆਰਟੀਸੀ ਬੱਸ ਅਤੇ ਕੁਝ ਟਰੱਕ ਅਤੇ ਹਲਕੇ ਵਾਹਨ ਦੱਬੇ ਗਏ ਹਨ।

ਹਿਮਾਚਲ ਦੇ ਕਿੰਨੌਰ 'ਚ ਵੱਡਾ ਹਾਦਸਾ, ਅਚਾਨਕ ਹੋਈ ਲੈਂਡਸਲਾਈਡ, ਵੱਡੇ ਜਾਨੀ ਨੁਕਸਾਨ ਦਾ ਖਦਸ਼ਾ

ਇਹਨਾਂ ਵਿੱਚ ਵਾਹਨਾਂ ਵਿੱਚ ਬਹੁਤ ਸਾਰੇ ਲੋਕ ਸਫ਼ਰ ਕਰ ਰਹੇ ਸਨ ਅਜਿਹੇ ਵਿੱਚ ਵੱਡੇ ਪੱਧਰ ਤੇ ਜਾਨੀ ਨੁਕਸਾਨ ਹੋਣ ਦਾ ਅੰਦਾਜ਼ਾ ਹੈ। ਐਸਡੀਐਮ ਭਵਾਨਗਰ ਮਨਮੋਹਨ ਸਿੰਘ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਕਰੀਬ 12:45 ਵਜੇ ਵਾਪਰੀ ਹੈ। ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ, ਬੱਸ ਰਾਹਤ ਅਤੇ ਬਚਾਅ ਕਾਰਜਾਂ ਦੀ ਇੱਕ ਟੀਮ ਮੌਕੇ ‘ਤੇ ਭੇਜੀ ਗਈ ਹੈ।

ਇਸ ਸਬੰਧੀ ਉਹਨਾਂ ਕਿਹਾ ਕਿ ਬਹੁਤ ਸਾਰੇ ਲੋਕਾਂ ਦੇ ਬੱਸਾਂ ਵਿੱਚ ਸਵਾਰ ਹੋਣ ਦੀ ਵੀ ਖ਼ਬਰ ਹੈ, ਜਿਹਨਾਂ ਦੇ ਜ਼ਮੀਨ ਖਿਸਕਣ ਵਿੱਚ ਦੱਬੇ ਹੋਣ ਦੀ ਵੀ ਖ਼ਬਰ ਮਿਲੀ ਹੈ। ਇਹਨਾਂ ਘਟਨਾਵਾਂ ਕਾਰਨ ਪ੍ਰਸ਼ਾਸਨ ਅਤੇ ਪੁਲਿਸ ਨੂੰ ਵੀ ਰਾਹਤ ਅਤੇ ਬਚਾਅ ਕਾਰਜ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Click to comment

Leave a Reply

Your email address will not be published.

Most Popular

To Top