News

ਹਿਮਾਚਲ ’ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਦਾ ਪੰਜਾਬ ’ਤੇ ਵੀ ਪਿਆ ਅਸਰ

ਬੀਤੇ ਦਿਨ ਹਿਮਾਚਲ ਵਿੱਚ ਬਰਫ਼ਬਾਰੀ ਹੋਣ ਕਾਰਨ ਮੌਸਮ ਅਪਣਾ ਮਿਜ਼ਾਜ ਬਦਲਦਾ ਹੋਇਆ ਦਿਖਾਈ ਦਿੱਤਾ। ਸੂਬੇ ਦੇ ਸੈਰ ਸਪਾਟੇ ਵਾਲੇ ਸਥਾਨ ਵੀ ਬਰਫ਼ਬਾਰੀ ਨਾਲ ਢਕਣੇ ਸ਼ੁਰੂ ਹੋ ਗਏ ਹਨ। ਪ੍ਰਦੇਸ਼ ਵਿੱਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਣ ਨਾਲ ਇਸ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ।

ਬੀਤੇ ਦਿਨ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਬਾਰਿਸ ਦੇ ਨਾਲ-ਨਾਲ ਬਰਫ਼ਬਾਰੀ ਕਾਰਨ ਘੱਟੋ-ਘੱਟ ਤਾਪਮਾਨ ਜ਼ੀਰੋ 0.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸੀਜ਼ਨ ਦੀ ਪਹਿਲੀ ਬਰਫ਼ਬਾਰੀ ਲਾਹੌਲ-ਸਪੀਤ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਹੋਈ।

ਇਸ ਦੇ ਕਾਰਨ ਪੰਜਾਬ ਵਿੱਚ ਵੀ ਠੰਡ ਨੇ ਦਸਤਕ ਦੇ ਦਿੱਤੀ ਹੈ। ਹਿਮਾਚਲ ਦੇ ਇਲਾਕਿਆਂ ਵਿੱਚ ਘਟ ਹੁੰਦੇ ਪਾਰੇ ਦਾ ਅਸਰ ਪੰਜਾਬ ਵਿੱਚ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿੱਚ  ਸਵੇਰੇ ਸ਼ਾਮ ਦੀ ਠੰਡ ਦੇ ਨਾਲ-ਨਾਲ ਦਿਨ ਵਿੱਚ ਵੀ ਤਾਪਮਾਨ ਘਟ ਹੋਣਾ ਸ਼ੁਰੂ ਹੋ ਗਿਆ। ਬੀਤੇ ਦਿਨ ਜਲੰਧਰ ਵਿੱਚ ਰਾਤ ਦਾ ਪਾਰਾ 8 ਡਿਗਰੀ, ਅੰਮ੍ਰਿਤਸਰ ਦਾ 10.9 ਡਿਗਰੀ ਰਿਹਾ। ਮੌਸਮ ਵਿਭਾਗ ਅਨੁਸਾਰ ਮੌਸਮ ਦੇ ਕਰਵਟ ਬਦਲਣ ਨਾਲ ਹੁਣ ਮੈਦਾਨੀ ਇਲਾਕਿਆਂ ਵਿੱਚ ਵੀ ਠੰਡ ਆ ਗਈ ਹੈ।

Click to comment

Leave a Reply

Your email address will not be published. Required fields are marked *

Most Popular

To Top