News

ਹਿਮਾਚਲ ’ਚ ਵਧਿਆ 26 ਮਈ ਤੱਕ ਕਰਫਿਊ, ਵਿਆਹਾਂ ਨੂੰ ਲੈ ਕੇ ਵੀ ਹੁਕਮ ਜਾਰੀ

ਅੱਜ ਪੱਛਮੀ ਬੰਗਾਲ ਵਿੱਚ ਕੋਰੋਨਾ ਵਾਇਰਸ ਦੇ ਚਲਦੇ 30 ਮਈ ਤੱਕ ਲਾਕਡਾਊਨ ਲਾ ਦਿੱਤਾ ਗਿਆ ਹੈ। ਉੱਥੇ ਹੀ ਹੁਣ ਹਿਮਾਚਲ ਪ੍ਰਦੇਸ਼ ਵਿੱਚ ਵੀ 26 ਮਈ ਤੱਕ ਕਰਫਿਊ ਵਧਾ ਦਿੱਤਾ ਗਿਆ ਹੈ। ਇਹ ਫ਼ੈਸਲਾ ਹਿਮਾਚਲ ਪ੍ਰਦੇਸ਼ ਮੰਤਰੀ ਮੰਡਲ ਦੀ ਬੈਠਕ ਵਿੱਚ ਅਹਿਮ ਫ਼ੈਸਲੇ ਲਏ ਗਏ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਸੂਬੇ ਵਿੱਚ ਲਾਗੂ ਕੀਤੇ ਗਏ ਕੋਰੋਨਾ ਕਰਫਿਊ 26 ਮਈ ਨੂੰ ਸਵੇਰੇ 7 ਵਜੇ ਤੱਕ ਵਧਾਇਆ ਗਿਆ ਹੈ।

Patiala gears up for three-day precautionary 'Janata Curfew' | Hindustan  Times

ਇਸ ਤੋਂ ਪਹਿਲਾਂ 17 ਮਈ ਨੂੰ ਸਵੇਰੇ 6 ਵਜੇ ਕੋਰੋਨਾ ਕਰਫਿਊ ਲਾਇਆ ਗਿਆ ਸੀ। ਮੰਤਰੀ ਮੰਡਲ ਨੇ ਫ਼ੈਸਲਾ ਲਿਆ ਸੀ ਕਿ ਹੁਣ ਹਫ਼ਤੇ ਵਿੱਚ ਤਿੰਨ ਘੰਟੇ, ਹਾਰਡਵੇਅਰ ਦੀਆਂ ਦੁਕਾਨਾਂ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਦੋ ਦਿਨਾਂ ਲਈ ਹੀ ਖੁੱਲ੍ਹੀਆਂ ਰਹਿਣਗੀਆਂ। ਬਾਕੀ ਦੁਕਾਨਾਂ ਪਹਿਲਾਂ ਵਾਂਗ ਦਿਨ ਵਿੱਚ 3 ਘੰਟੇ ਖੁੱਲ੍ਹੀਆਂ ਰਹਿਣਗੀਆਂ।

ਮੰਤਰੀ ਮੰਡਲ ਨੇ ਫ਼ੈਸਲਾ ਲਿਆ ਹੈ ਕਿ ਅੰਤਮ ਸਸਕਾਰ ਦੀਆਂ ਚੀਜ਼ਾਂ ਹੁਣ ਰਾਸ਼ਨ ਡਿਪੂਆਂ ਵਿੱਚ ਉਪਲੱਬਧ ਹੋਣਗੀਆਂ। ਉੱਥੇ ਹੀ ਸ਼ਹਿਰੀ ਵਿਕਾਸ ਮੰਤਰੀ ਸੁਰੇਸ਼ ਭਾਰਦਵਾਜ ਨੇ ਕਿਹਾ ਕਿ ਸੂਬੇ ਦੇ ਹਸਪਤਾਲਾਂ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ ਬੈੱਡ, ਆਕਸੀਜਨ ਅਤੇ ਦਵਾਈਆਂ ਉਪਲੱਬਧ ਹਨ। ਆਕਸੀਜਨ ਨੂੰ ਲੈ ਕੇ ਉਹਨਾਂ ਕਿਹਾ ਕਿ ਆਕਸੀਜਨ ਦੀ ਸਪਲਾਈ ਸਿਰਫ ਹਸਪਤਾਲਾਂ ਵਿੱਚ ਵੀ ਕੀਤੀ ਜਾ ਸਕਦੀ ਹੈ।

ਮੰਤਰੀ ਮੰਡਲ ਨੇ ਪਰੌਰ, ਸੋਲਨ, ਮੰਡੀ ਅਤੇ ਸ਼ਿਮਲਾ ਵਿਚ ਬਿਸਤਰੇ ਦੀ ਸਮਰੱਥਾ ਵਿਚ ਵਾਧੇ ਦੀ ਸਮੀਖਿਆ ਕੀਤੀ। ਹਿਮਾਚਲ ਵਿੱਚ ਆਕਸੀਜਨ ਕੋਟਾ ਵਧਾ ਦਿੱਤਾ ਗਿਆ ਹੈ। ਇਸ ਵੇਲੇ ਰਾਜ ਵਿੱਚ ਆਕਸੀਜਨ ਦੇ 5000 ਸਿਲੰਡਰ ਲੋੜੀਂਦੇ ਹਨ। ਹਿਮਾਚਲ ਵਿਚ ਪਹਿਲਾਂ 15 ਮੀਟ੍ਰਿਕ ਟਨ, ਹੁਣ 30 ਮੀਟ੍ਰਿਕ ਟਨ ਕੋਟਾ ਹੋਵੇਗਾ।

ਆਉਣ ਵਾਲੇ ਸਮੇਂ ਵਿਚ 50 ਤੋਂ 55 ਮੀਟ੍ਰਿਕ ਟਨ ਦੀ ਜ਼ਰੂਰਤ ਹੋਵੇਗੀ। ਕੋਰੋਨਾ ਦੇ ਵੱਧ ਰਹੇ ਕੇਸਾਂ ਕਾਰਨ ਮੈਡੀਕਲ ਕਾਲਜਾਂ ਵਿੱਚ ਬਿਸਤਰੇ ਵਧਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਸਿਹਤ ਵਿਭਾਗ ਨੂੰ ਆਕਸੀਜਨ ਦੀ ਸਮਰੱਥਾ ਵਧਾਉਣ ਲਈ ਇਕ ਸਰਵੇਖਣ ਕਰਨ ਦੇ ਹੁਕਮ ਵੀ ਦਿੱਤੇ ਗਏ।

Click to comment

Leave a Reply

Your email address will not be published. Required fields are marked *

Most Popular

To Top