News

ਹਿਮਾਚਲ ’ਚ ਕੋਰੋਨਾ ਨੈਗੇਟਿਵ ਦੀ ਰਿਪੋਰਟ ਤੋਂ ਬਿਨਾਂ ਨਹੀਂ ਹੋਵੇਗੀ ਐਂਟਰੀ

ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਅਤੇ ਗਰਮੀ ਆਉਂਦਿਆਂ ਹੀ ਪੰਜਾਬੀ ਪਹਾੜਾਂ ਦੀ ਸੈਰ ਲਈ ਨਿਕਲ ਜਾਂਦੇ ਹਨ। ਕੋਈ ਮਨਾਲੀ ਜਾਂਦਾ ਹੈ, ਕੋਈ ਸ਼ਿਮਲੇ, ਅਤੇ ਕੋਈ ਲੇਹ ਲੱਦਾਖ। ਹਰ ਕੋਈ ਚਾਹੁੰਦਾ ਹੈ ਕਿ ਆਪਣੇ ਦੋਸਤਾਂ ਮਿੱਤਰਾਂ ਜਾਂ ਫਿਰ ਪਰਿਵਾਰ ਨਾਲ ਕੁੱਝ ਦਿਨ ਠੰਡੇ ਪਹਾੜਾਂ ਵਿੱਚ ਬੀਤਾਏ ਜਾਣ।

Himachal Pradesh: 131 people including state minister, his 2 daughters test  Covid positive - India News

ਹਾਲਾਂਕਿ ਪਿਛਲੇ ਸਾਲ ਗਰਮੀ ਸ਼ੁਰੂ ਹੁੰਦਿਆਂ ਹੀ ਲਾਕਡਾਊਨ ਹੋਣ ਕਾਰਨ ਲੋਕਾਂ ਦੀ ਇਹ ਇੱਛਾ ਪੂਰੀ ਨਹੀਂ ਹੋਈ ਸੀ ਅਤੇ ਬਹੁਤੇ ਲੋਕ ਇਸ ਸਾਲ ਗਰਮੀਆਂ ‘ਚ ਪਹਾੜ ਘੁੰਮਣ ਦੀ ਸੋਚ ਰਹੇ ਸੀ। ਪਰ ਦੇਸ਼ ਭਰ ਵਿੱਚ ਵਧ ਰਹੇ ਕੋਰੋਨਾ ਨੂੰ ਦੇਖਦਿਆਂ ਸੈਲਾਨੀਆਂ ਨੂੰ ਹਿਮਾਚਲ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ।

ਹਿਮਾਚਲ ਸਰਕਾਰ ਨੇ ਪੰਜਾਬ ਸਣੇ 6 ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਲਈ 72 ਘੰਟਿਆਂ ਦੀ ਕੋਰੋਨਾ ਨੈਗੇਟਿਵ ਰਿਪੋਰਟ ਲਿਆਉਣੀ ਜ਼ਰੂਰੀ ਕਰ ਦਿੱਤੀ ਹੈ। ਜਿਸ ਦਾ ਐਲਾਨ ਹਿਮਚਾਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ, ਕੋਰੋਨਾ ਰਿਵਿਊ ਮੀਟਿੰਗ ਤੋਂ ਬਾਅਦ ਕੀਤਾ ਹੈ।

ਦੱਸ ਦਈਏ ਕਿ ਕੋਵਿਡ-19 ਮਾਮਲਿਆਂ ’ਚ ਆਈ ਤੇਜ਼ੀ ਮਗਰੋਂ ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੱਲ ਤੋਂ ਪੰਜਾਬ, ਦਿੱਲੀ, ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਲਈ ਆਰਟੀ-ਪੀਸੀਆਰ ਟੈਸਟ ਲਾਜ਼ਮੀ ਕਰ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਕੋਰੋਨਾ ਦੀ ਲਪੇਟ ‘ਚ ਆਏ ਇਨ੍ਹਾਂ ਰਾਜਾਂ ਦੇ ਲੋਕਾਂ ਨੂੰ ਹਿਮਾਚਲ ਵਿਚ ਦਾਖਲ ਹੋਣ ਦੀ ਤਾਂ ਹੀ ਆਗਿਆ ਦਿੱਤੀ ਜਾਏਗੀ ਜੇ ਉਨ੍ਹਾਂ ਕੋਲ 72 ਘੰਟੇ ਪਹਿਲਾਂ ਦੀ ਆਰਟੀ-ਪੀਸੀਆਰ ਨੈਗੇਟਿਵ ਰਿਪੋਰਟ ਹੋਵੇਗੀ।

Click to comment

Leave a Reply

Your email address will not be published. Required fields are marked *

Most Popular

To Top