ਹਿਮਾਚਲ ’ਚ ‘ਆਪ’ ਦੀ ਗਰੰਟੀ, ਸਰਕਾਰ ਬਣਨ ’ਤੇ ਬੇਰੁਜ਼ਗਾਰਾਂ ਨੂੰ ਦਿੱਤਾ ਜਾਵੇਗਾ ਰੁਜ਼ਗਾਰ

 ਹਿਮਾਚਲ ’ਚ ‘ਆਪ’ ਦੀ ਗਰੰਟੀ, ਸਰਕਾਰ ਬਣਨ ’ਤੇ ਬੇਰੁਜ਼ਗਾਰਾਂ ਨੂੰ ਦਿੱਤਾ ਜਾਵੇਗਾ ਰੁਜ਼ਗਾਰ

ਆਮ ਆਦਮੀ ਪਾਰਟੀ ਨੇ ਹਿਮਾਚਲ ਵਿੱਚ ਲੋਕਾਂ ਨੂੰ ਇੱਕ ਹੋਰ ਗਰੰਟੀ ਦਿੱਤੀ ਹੈ। ‘ਆਪ’ ਨੇ ਵਾਅਦਾ ਕੀਤਾ ਕਿ ਹਿਮਾਚਲ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ ਕਿ ਹਿਮਾਚਲ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹਰ ਬੇਰੁਜ਼ਗਾਰ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਤੇ ਜਦੋਂ ਤੱਕ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਹਰ ਮਹੀਨੇ 300 ਰੁਪਏ ਦਿੱਤੇ ਜਾਣਗੇ।

ਉਹਨਾਂ ਕਿਹਾ ਕਿ ਸਰਕਾਰ ਬਣਨ ਮਗਰੋਂ 6 ਲੱਖ ਲੋਕਾਂ ਦੀ ਸਰਕਾਰੀ ਭਰਤੀ ਹੋਵੇਗੀ। ਇਸ ਤੋਂ ਇਲਾਵਾ ਪੇਪਰ ਲੀਕ ਖਿਲਾਫ਼ ਕਾਨੂੰਨ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਵਪਾਰੀਆਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਉਹਨਾਂ ਨੂੰ ਮਾਹੌਲ ਵੀ ਵਧੀਆ ਦਿੱਤਾ ਜਾਵੇਗਾ। ਇਸ ਮੁੱਦੇ ਤੇ ਰਾਜਨੀਤੀ ਨਹੀਂ ਹੋਵੇਗੀ। ਸਾਰਾ ਵੈਟ ਵਾਪਸ ਹੋਵੇਗਾ ਅਤੇ ਸੂਬੇ ਵਿੱਚ ਸਿੰਗਲ ਵਿੰਡੋ ਸਿਸਟਮ ਲਾਗੂ ਹੋਵੇਗਾ।

ਹਿਮਾਚਲ ਦੀ ਹਰ ਪੰਚਾਇਤ ਨੂੰ ਹਰ ਸਾਲ 10 ਲੱਖ ਦੀ ਗ੍ਰਾਂਟ ਦਿੱਤੀ ਜਾਵੇਗੀ। ਹਰੇਕ ਪੰਚਾਇਤ ਪ੍ਰਧਾਨ ਨੂੰ 10,000 ਰੁਪਏ ਤਨਖ਼ਾਹ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਲਈ ਐਲਾਨ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਸਸਤੇ ਭਾਅ ਤੇ ਬੀਜ ਤੇ ਖਾਦ ਮਿਲਣਗੇ।

ਫਲ ਤੇ ਸਬਜ਼ੀਆਂ ਸਟੋਰ ਕਰਨ ਲਈ ਪ੍ਰਬੰਧ ਹੋਵੇਗਾ। ਸੇਬ ਦੀ ਸਸਤੀ ਪੈਕਿੰਗ ਲਈ ਕੰਮ ਕੀਤਾ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਿਮਾਚਲ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 4 ਗਾਰੰਟੀਆਂ ਦਿੱਤੀਆਂ ਹਨ। ਅੱਜ ਪਾਰਟੀ ਨੇ ਮੰਡੀ ਵਿੱਚ ਪੰਜਵੀਂ ਗਰੰਟੀ ਦਿੱਤੀ ਹੈ।

Leave a Reply

Your email address will not be published.