ਹਿਚਕੀ ਹਟਾਉਣ ਲਈ ਅਪਣਾਓ ਇਹ ਆਸਾਨ ਤਰੀਕੇ

ਹਿਚਕੀ ਆਉਣਾ ਆਮ ਗੱਲ ਹੈ। ਕਈ ਵਾਰ ਹਿਚਕੀ ਬਹੁਤ ਪ੍ਰੇਸ਼ਾਨ ਕਰਦੀ ਹੈ। ਅਜਿਹੇ ਵਿੱਚ ਤੁਸੀਂ ਕੁਝ ਉਪਾਅ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਹਿਚਕੀ ਤੋਂ ਪਾਓ ਛੁਟਕਾਰਾ
ਸਾਹ ਲੈਣ ਵਿਚਕਾਰ ਬਗੈਰ ਰੁਕੇ ਹੌਲੀ-ਹੌਲੀ ਇੱਕ ਗਲਾਸ ਪਾਣੀ ਪੀਓ। ਇਸ ਤਰੀਕੇ ਦੀ ਵਰਤੋਂ ਅਸੀਂ ਸਦੀਆਂ ਤੋਂ ਕਰਦੇ ਆ ਰਹੇ ਹਾਂ, ਕਿਉਂ ਕਿ ਇਹ ਸ਼ਾਨਦਾਰ ਢੰਗ ਨਾਲ ਕੰਮ ਕਰਦਾ ਹੈ। ਜਦੋਂ ਤੁਸੀਂ ਪਾਣੀ ਪੀ ਰਹੇ ਹੁੰਦੇ ਹੋ ਤਾਂ ਇਸ ਨਾਲ ਤੁਹਾਨੂੰ ਹਿਚਕੀ ਦੀ ਸਮੱਸਿਆ ਤੋਂ ਰਾਹਤ ਮਿਲ ਜਾਂਦੀ ਹੈ।
ਕੁਝ ਦੇਰ ਲਈ ਸਾਹ ਰੋਕਣ ਨਾਲ ਵੀ ਹਿਚਕੀ ਬੰਦ ਹੋ ਜਾਂਦੀ ਹੈ।
ਜੇਕਰ ਤੁਹਾਨੂੰ ਹਿਚਕੀ ਆ ਰਹੀ ਹੈ ਤਾਂ ਅੱਧਾ ਚਮਚ ਚੀਨੀ ਜੀਭ ‘ਤੇ ਰੱਖੋ ਤੇ ਇਸ ਨੂੰ 5 ਸਕਿੰਟ ਲਈ ਰੱਖੋ। ਹੁਣ ਇਸ ਨੂੰ ਨਿਗਲ ਲਓ। ਅਜਿਹਾ ਕਰਨ ਨਾਲ ਤੁਹਾਡੀ ਹਿਚਕੀ ਬੰਦ ਹੋ ਜਾਵੇਗੀ।
30 ਸਕਿੰਟ ਲਈ ਬਰਫ਼ ਦੇ ਪਾਣੀ ਨਾਲ ਗਰਾਰੇ ਕਰੋ। ਇਸ ਨਾਲ ਹਿਚਕੀ ਤੋਂ ਛੇਤੀ ਰਾਹਤ ਮਿਲਦੀ ਹੈ।
ਇਹ ਤੁਹਾਨੂੰ ਅਜੀਬ ਲੱਗ ਸਕਦਾ ਹੈ ਪਰ ਇਹ ਟ੍ਰਿਕ ਅਸਲ ‘ਚ ਕੰਮ ਕਰਦੀ ਹੈ। ਇਸ ਦੇ ਲਈ ਇਕ ਜਾਂ ਦੋ ਵਾਰ ਆਪਣੀ ਜੀਭ ਨੂੰ ਹੌਲੀ-ਹੌਲੀ ਖਿੱਚੋ। ਅਜਿਹੇ ‘ਚ ਜੇਕਰ ਤੁਹਾਨੂੰ ਹਿਚਕੀ ਆ ਰਹੀ ਹੈ ਤਾਂ ਤੁਸੀਂ ਇਸ ਟ੍ਰਿਕ ਦੀ ਵਰਤੋਂ ਕਰ ਸਕਦੇ ਹੋ।
ਇਕ ਪੇਪਰ ਬੈਗ ਨੂੰ ਆਪਣੇ ਮੂੰਹ ‘ਤੇ ਰੱਖੋ। ਆਪਣੀ ਨੱਕ ਨੂੰ ਵੀ ਢੱਕ ਲਓ। ਹੁਣ ਸਾਹ ਅੰਦਰ ਤੇ ਬਾਹਰ ਕਰਦੇ ਹੋਏ ਪੇਪਰ ਬੈਗ ਨੂੰ ਹੌਲੀ-ਹੌਲੀ ਫੁਲਾਓ। ਅਜਿਹਾ ਕਰਨ ਨਾਲ ਹਿਚਕੀ ਤੋਂ ਛੁਟਕਾਰਾ ਮਿਲ ਸਕਦਾ ਹੈ।
ਨੋਟ- ਪੰਜਾਬੀ ਲੋਕ ਚੈਨਲ ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ ਜਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ ਸੁਝਾਅ ਵਜੋਂ ਲਓ।
