News

ਹਾਥਰਸ ਸਮੂਹਿਕ ਬਲਾਤਕਾਰ ਨੂੰ ਲੈ ਕੇ ਦਲਿਤ ਭਾਈਚਾਰੇ ਵੱਲੋਂ ਕੈਂਡਲ ਮਾਰਚ ਕੱਢ ਕੀਤੀ ਜਾ ਰਹੀ ਇਨਸਾਫ਼ ਦੀ ਮੰਗ

ਦੇਸ਼ ‘ਚ ਨਿਰਭਿਆ ਕੇਸ ਅਜੇ ਤਕ ਨਹੀਂ ਭੁਲਿਆ ਸੀ ਕਿ ਇਸ ਤੋਂ ਬਾਅਦ ਵੀ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਯੂਪੀ ਦੇ ਜ਼ਿਲ੍ਹਾ ਹਾਥਰਸ ‘ਚ ਵਾਪਰੀ ਘਟਨਾ ਕਾਰਨ ਦਲਿਤ ਭਾਈਚਾਰਾ ਸੜਕਾਂ ‘ਤੇ ਉੱਤਰ ਰਿਹਾ ਹੈ।

ਉੇਹਨਾਂ ਵੱਲੋਂ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਖਿਲਾਫ਼ ਨਾਅਰੇਬਾਜ਼ੀ ਕਰਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਸ ਗੈਂਗਰੇਪ ਘਟਨਾ ਦੇ ਰੋਸ ਵਜੋਂ ਅੱਜ ਹੁਸ਼ਿਆਰਪੁਰ ‘ਚ ਬਹੁਜਨ ਸਮਾਜ ਪਾਰਟੀ ਵੱਲੋਂ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੈਂਡਲ ਰੋਸ ਮਾਰਚ ਕੱਢਿਆ ਗਿਆ ਅਤੇ ਬਸਪਾ ਆਗੂਆਂ ਵੱਲੋਂ ਯੂਪੀ ਦੀ ਯੋਗੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

ਹੰਸ ਰਾਜ ਹੰਸ ਨੇ ਦਿੱਤਾ ਵੱਡਾ ਬਿਆਨ, “ਮੈਂ ਕਿਸਾਨਾਂ ਦੀ ਮੋਦੀ ਨਾਲ ਕਰਵਾਵਾਂਗਾ ਮੀਟਿੰਗ”

ਰੋਸ ਮਾਰਚ ਦੌਰਾਨ ਬਸਪਾ ਆਗੂ ਰਣਜੀਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਤਾਂ ਭਾਜਪਾ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਲਗਾ ਰਹੀ ਹੈ ਪ੍ਰੰਤੂ ਦੂਜੇ ਪਾਸੇ ਬੇਟੀਆਂ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਭਾਜਪਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਯੂਥ ਕਾਂਗਰਸ ਨੇ ਬੀਜੇਪੀ ਦਫ਼ਤਰ ‘ਤੇ ਟੰਗਿਆ ਮੋਦੀ ਦਾ ਪੁਤਲਾ

ਉਨ੍ਹਾਂ ਕਿਹਾ ਕਿ ਦਲਿਤ ਪਰਿਵਾਰ ਦੀ ਧੀ ਮਨੀਸ਼ਾ ਨਾਲ ਉੱਚ ਜਾਤੀ ਦੇ ਲੜਕਿਆਂ ਵੱਲੋਂ ਰੇਪ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਦੀ ਰੀੜ ਦੀ ਹੱਡੀ ਤੋੜ ਕੇ ਉਸ ਨੂੰ ਮਾਰ ਦਿੱਤਾ ਗਿਆ। ਉੱਥੇ ਹੀ ਇਸ ਘਟਨਾ ਨੂੰ ਲੈ ਕੇ ਮੁਕੇਰੀਆਂ ‘ਚ ਵੀ ਦਲਿਤ ਭਾਈਚਾਰੇ ਦਾ ਗੁੱਸਾ ਦੇਖਣ ਨੂੰ ਮਿਲਿਆ ਅਤੇ ਉਹਨਾਂ ਵੱਲੋਂ ਵੱਲੋਂ ਅੰਬੇਦਕਰ ਪਾਰਕ ਤੋਂ ਕੈਂਡਲ ਮਾਰਚ ਵੀ ਕੱਢਿਆ ਗਿਆ ਹੈ।

ਇਸੇ ਦੌਰਾਨ ਦਲਿਤ ਭਾਈਚਾਰੇ ਵੱਲੋਂ ਮੋਦੀ ਅਤੇ ਯੋਗੀ ਸਰਕਾਰ ‘ਤੇ ਖ਼ੂਬ ਨਿਸ਼ਾਨੇ ਸਾਧੇ ਗਏ।ਉਹਨਾਂ ਇਲਜਾਮ ਲਾਇਆ ਕਿ ਮਨੀਸ਼ਾ ਦੇ ਰੇਪ ‘ਤੇ ਪਰਦਾ ਪਾਉਣ ਲਈ ਸਰਕਾਰ ਵੱਲੋਂ ਦੋਸ਼ੀਆਂ ਨੂੰ ਲਗਾਤਾਰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਹਾਥਰਸ ‘ਚ 14 ਸਤੰਬਰ ਨੂੰ ਚਾਰ ਵਿਅਕਤੀਆਂ ਵੱਲੋਂ ਨੌਜਵਾਨ ਲੜਕੀ ਦੇ ਨਾਲ ਕਥਿਤ ਰੂਪ ਤੋਂ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੂੰ ਲੈ ਕੇ ਦਲਿਤ ਭਾਈਚਾਰੇ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪੁੱਜ ਗਿਆ ਅਤੇ ਇਸ ਮਾਮਲੇ ‘ਚ ਚਾਰੇ ਮੁਲਜ਼ਮਾਂ ਨੂੰ ਫ਼ਾਸੀ ਦੀ ਸਜ਼ਾਂ ਦੇਣ ਦੀ ਮੰਗ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਨਿਰਭਿਆ ਦੇ ਦੋਸ਼ੀਆਂ ਨੂੰ ਮਿਲੀ ਸਜਾ ਤੋਂ ਬਾਅਦ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕੁਝ ਸਬਕ ਮਿਲੇਗਾ ਪਰ ਅਜਿਹਾ ਕੁੱਝ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।

Click to comment

Leave a Reply

Your email address will not be published.

Most Popular

To Top