News

ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ ਨੇ ਸੈਮੀਫਾਈਨਲ ’ਚ ਬਣਾਈ ਜਗ੍ਹਾ

ਟੋਕਿਓ ਓਲੰਪਿਕ ਖੇਡਾਂ ਲਈ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਪੰਜਾਬ ਦੀ ਇਕਲੌਤੀ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਦੀ ਗੁਰਜੀਤ ਕੌਰ ਅਪਣੇ ਜੌਹਰ ਸਦਕਾ ਭਾਰਤ ਨੂੰ ਜਿੱਤ ਦਵਾ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਭਾਰਤ ਵੱਲੋਂ ਇੱਕ ਗੋਲ ਗੁਰਜੀਤ ਕੌਰ ਨੇ ਕੀਤਾ। ਇਹ ਵੀ ਪਹਿਲੀ ਵਾਰ ਹੈ ਕਿ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿੱਚ ਪੁੱਜੀਆਂ ਹਨ। ਭਾਰਤੀ ਮਹਿਲਾ ਹਾਕੀ ਟੀਮ ਨੇ ਓਲੰਪਿਕ ਵਿੱਚ ਇਤਿਹਾਸ ਰਚ ਦਿੱਤਾ ਹੈ।

Tokyo 2020, women's hockey: India's historic win a result of years of hard  work, says Gurjit

ਟੀਮ ਨੇ ਪਹਿਲੀ ਵਾਰ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤ ਨੇ ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਨੂੰ 1-0 ਨਾਲ ਹਰਾਇਆ ਮਹਿਲਾ ਟੀਮ ਸਿਰਫ ਤੀਜੀ ਵਾਰ ਓਲੰਪਿਕ ਵਿੱਚ ਪ੍ਰਵੇਸ਼ ਕਰ ਰਹੀ ਹੈ। ਦੱਸ ਦਈਏ ਕਿ ਭਾਰਤੀ ਮਹਿਲਾ ਟੀਮ ਨੇ ਵੀ ਮੈਚ ਦੀ ਸ਼ੁਰੂਆਤ ਚੰਗੀ ਕੀਤੀ ਹੈ। ਭਾਰਤ ਅਤੇ ਆਸਟ੍ਰੇਲੀਆ ਦੋਵੇਂ ਪਹਿਲੇ ਕੁਆਰਟਰ ਵਿੱਚ ਗੋਲ ਨਹੀਂ ਕਰ ਸਕੇ। ਗੁਰਜੀਤ ਕੌਰ ਨੇ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਤੇ ਗੋਲ ਕਰ ਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਅੱਧੇ ਸਮੇਂ ਤੱਕ ਸਕੋਰ ਬਰਾਬਰ ਰਿਹਾ।

ਤੀਜੇ ਕੁਆਰਟਰ ਵਿੱਚ ਵੀ ਗੋਲ ਨਹੀਂ ਆਇਆ ਅਤੇ ਭਾਰਤੀ ਟੀਮ 1-0 ਨਾਲ ਅੱਗੇ ਸੀ। ਚੌਥੇ ਕੁਆਰਟਰ ਵਿੱਚ ਆਸਟਰੇਲੀਆ ਦੀ ਟੀਮ ਨੇ ਜ਼ੋਰਦਾਰ ਹਮਲਾ ਕੀਤਾ ਅਤੇ ਲਗਾਤਾਰ ਦੋ ਕੇ ਵੀ ਲਾਏ। ਮਹਿਲਾ ਹਾਕੀ ਟੀਮ ਦੀ ਸ਼ਾਨਦਾਰ ਜਿੱਤ ਤੇ ਕੇਂਦਰੀ ਖੇਡ ਮੰਤਰੀ ਨੇ ਸ਼ਾਬਾਸ਼ੀ ਦਿੱਤੀ ਹੈ। ਉਹਨਾਂ ਕਿਹਾ ਕਿ ਓਲੰਪਿਕਸ ਵਿੱਚ ਹਰ ਕਦਮ ਤੇ ਮਹਿਲਾਵਾਂ ਇਤਿਹਾਸ ਰਚ ਰਹੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਤੀ ਵਧਾਈ ਹੈ। ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਗੋਲ ਦਾਗਣ ਵਾਲੀ ਗੁਰਜੀਤ ਤੇ ਮਾਣ ਜਤਾਇਆ ਹੈ।

Click to comment

Leave a Reply

Your email address will not be published.

Most Popular

To Top