ਹਾਈ ਬੀਪੀ ਨੂੰ ਮਿੰਟਾਂ ’ਚ ਕੰਟਰੋਲ ਕਰ ਸਕਦੇ ਨੇ ਇਹ 5 ਘਰੇਲੂ ਨੁਸਖ਼ੇ

ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੇਸ਼ਨ ਇਕ ਆਮ ਸਥਿਤੀ ਹੈ ਜਿਸ ਵਿੱਚ ਤੁਹਾਡੀਆਂ ਧਮਨੀਆਂ ਦੀਆਂ ਦੀਵਾਰਾਂ ਦੇ ਖਿਲਾਫ ਬਲੱਡ ਫਲੋ ਇੰਨਾ ਜ਼ਿਆਦਾ ਹੁੰਦਾ ਹੈ ਕਿ ਇਹ ਦਿਲ ਰੋਗ ਵਰਗੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਘਰੇਲੂ ਉਪਾਅ ਕਈ ਹਨ ਪਰ ਜ਼ਿਆਦਾਤਰ ਲੋਕਾਂ ਨੂੰ ਇਹਨਾਂ ਬਾਰੇ ਪਤਾ ਨਹੀਂ ਹੈ। ਹਾਈ ਬਲੱਡ ਪ੍ਰੈਸ਼ਰ ਘਟਾਉਣ ਲਈ ਘਰੇਲੂ ਨੁਸਖ਼ੇ ਕਰਨਾ ਇਸ ਸਮੱਸਿਆ ਤੋਂ ਜਲਦ ਰਾਹਤ ਦੇ ਸਕਦਾ ਹੈ।
/GettyImages-149107499MultibitsPhotolibraryGarlic-56a0b9733df78cafdaa461e1.jpg)
ਕਈ ਲੋਕ ਦਵਾਈਆਂ ਅਤੇ ਪਰਹੇਜ਼ ਕਰ ਕੇ ਪਰੇਸ਼ਾਨ ਹੋ ਜਾਂਦੇ ਹਨ, ਫਿਰ ਵੀ ਹਰ ਦੂਜੇ ਦਿਨ ਬਲੱਡ ਪ੍ਰੈਸ਼ਰ ਵਿਗੜ ਜਾਂਦਾ ਹੈ। ਅਜਿਹੇ ਵਿੱਚ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਲਈ ਘਰੇਲੂ ਨੁਸਖੇ ਜ਼ਰੂਰ ਅਜ਼ਮਾਉਣੇ ਚਾਹੀਦੇ ਹਨ। ਦਿਲ ਦੇ ਦੌਰੇ, ਦਿਲ ਦੀਆਂ ਬਿਮਾਰੀਆਂ ਮੌਤ ਦਾ ਕਾਰਨ ਬਣ ਸਕਦੀਆਂ ਹਨ।
ਜੇ ਸਮੇਂ ’ਤੇ ਹਾਈ ਬਲੱਡ ਪ੍ਰੈਸ਼ਰ ਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਇਹ ਤੁਹਾਡੀ ਪਰੇਸ਼ਾਨੀ ਹੋਰ ਵਧਾ ਸਕਦਾ ਹੈ। ਇਸ ਲਈ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਕਾਰਗਰ ਉਪਾਅ ਲੱਭਣਾ ਜ਼ਰੂਰੀ ਹੈ। ਜੇ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਜਮਾਉਣ ਨਾਲ ਅਪਣੀ ਡਾਈਟ ਅਤੇ ਲਾਈਫਸਟਾਈਲ ਵਿੱਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੈ।
ਲਸਣ
ਲਸਣ ਕੁਦਰਤੀ ਕੋਲੇਸਟ੍ਰੋਲ ਘਟ ਕਰਨ ਵਿੱਚ ਮਦਦ ਕਰਦਾ ਹੈ ਅਤੇ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਵਿੱਚ ਰੱਖ ਸਕਦਾ ਹੈ।
ਪਿਆਜ਼ ਅਤੇ ਸ਼ਹਿਦ
ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਲਈ ਇਕ ਕੱਪ ਪਿਆਜ਼ ਦਾ ਰਸ ਅਤੇ ਦੋ ਵੱਡੇ ਚਮਚ ਸ਼ਹਿਦ ਦਾ ਸੇਵਨ ਕਰੋ। ਹਰ ਦਿਨ ਇਸ ਘਰੇਲੂ ਨੁਸਖੇ ਨੂੰ ਕਰਨ ਨਾਲ ਤੁਸੀਂ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ। ਪਿਆਜ਼ ਵਿੱਚ ਕਈ ਅਜਿਹੇ ਤੱਤ ਹੁੰਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਹੈਲਦੀ ਰੱਖਣ ਵਿੱਚ ਮਦਦਗਾਰ ਹੁੰਦੇ ਹਨ।
ਕੜੀ ਪੱਤਾ
ਕੜੀ ਪੱਤਾ ਇਕ ਕੁਦਰਤੀ ਸ੍ਰੋਤ ਹੈ ਜੋ ਕਈ ਬਿਮਾਰੀਆਂ ਨਾਲ ਲੜਨ ਵਿੱਚ ਮਦਦਗਾਰ ਹੁੰਦਾ ਹੈ। ਇਕ ਬਰਤਨ ਵਿੱਚ ਪੀਣ ਵਾਲਾ ਪਾਣੀ ਅਤੇ 4-5 ਕੜੀ ਪੱਤੇ ਪਾਓ, ਇਸ ਨੂੰ ਠੰਡਾ ਕਰੋ ਅਤੇ ਦਿਨ ਵਿੱਚ ਪੀਓ। ਰੋਜ਼ਾਨਾ ਸਿਰਫ ਇੰਨਾ ਕਰਨਾ ਹੈ ਤੇ ਤੁਹਾਨੂੰ ਕੁੱਝ ਹੀ ਦਿਨਾਂ ਵਿੱਚ ਫਰਕ ਮਹਿਸੂਸ ਹੋ ਸਕਦਾ ਹੈ। ਕੜੀ ਪੱਤੇ ਨੂੰ ਤੁਸੀਂ ਹੋਰ ਕਈ ਤਰੀਕਿਆਂ ਨਾਲ ਵੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ।
ਚਿਕਨ ਅਤੇ ਮੱਛੀ ਖਾਓ
ਲਾਲ ਮਾਸ ਖਾਣ ਦੀ ਬਜਾਏ ਤੁਸੀਂ ਮੱਛੀ ਅਤੇ ਚਿਕਨ ਦਾ ਸੇਵਨ ਕਰੋ। ਇਹ ਦੋਵੇਂ ਬਲੱਡ ਪ੍ਰੈਸ਼ਰ ਨੂੰ ਘਟ ਕਰਨ ਵਿੱਚ ਸਹਾਇਕ ਹੋ ਸਕਦੇ ਹਨ ਪਰ ਲਾਲ ਮਾਸ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵਧਾ ਦੇਵੇਗਾ ਅਤੇ ਇੱਥੋਂ ਤਕ ਕਿ ਤੁਹਾਡੀ ਸਿਹਤ ਨੂੰ ਹੋਰ ਵੀ ਵਿਗਾੜ ਸਕਦਾ ਹੈ।
ਗਾਜਰ
ਗਾਜਰ ਅਤੇ ਪਾਲਕ ਦੇ ਜੂਸ ਨੂੰ ਬਲੈਂਡ ਕਰੋ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਇਸ ਨੂੰ ਦਿਨ ਵਿੱਚ ਦੋ ਵਾਰ ਪੀਓ। ਇਹ ਨਾ ਸਿਰਫ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਠੀਕ ਕਰੇਗਾ ਸਗੋਂ ਹੋਰ ਵੀ ਕਈ ਕਮਾਲ ਦੇ ਫਾਇਦੇ ਪ੍ਰਦਾਨ ਕਰੇਗਾ।
ਚੁਕੰਦਰ
ਤੁਸੀਂ ਸੁਣਿਆ ਹੋਵੇਗਾ ਕਿ ਚੁਕੰਦਰ ਦਾ ਜੂਸ ਸਿਹਤ ਲਈ ਕਾਫੀ ਫ਼ਾਇਦੇਮੰਦ ਹੁੰਦਾ ਹੈ। ਇਸ ਦਾ ਰਸ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਘਟ ਕਰਨ ਦਾ ਇਕ ਸ਼ਾਨਦਾਰ ਤਰੀਕਾ ਹੈ। ਤੁਸੀਂ ਚੁਕੰਦਰ ਦੇ ਜੂਸ ਨੂੰ ਦਿਨ ਵਿੱਚ ਦੋ ਵਾਰ ਪੀ ਸਕਦੇ ਹੋ ਅਤੇ ਅਪਣੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖ ਸਕਦੇ ਹੋ।
