ਹਾਈਕੋਰਟ ਵੱਲੋਂ ਸੋਮਵਾਰ ਨੂੰ ਕੁਮਾਰ ਵਿਸ਼ਵਾਸ ਖ਼ਿਲਾਫ਼ ਸੁਣਾਇਆ ਜਾਵੇਗਾ ਫ਼ੈਸਲਾ
By
Posted on

ਕੁਮਾਰ ਵਿਸ਼ਵਾਸ ਖਿਲਾਫ਼ ਅਰਵਿੰਦਰ ਕੇਜਰੀਵਾਲ ਬਾਰੇ ਬਿਆਨਬਾਜ਼ੀ ਦੇਣ ਤੇ ਰੋਪੜ ਥਾਣੇ ਵਿੱਚ ਦਰਜ ਐਫਆਈਆਰ ਰੱਦ ਕਰਨ ਲਈ ਪਾਈ ਗਈ ਪਟੀਸ਼ਨ ਤੇ ਹਾਈਕੋਰਟ ਵੱਲੋਂ ਸੋਮਵਾਰ ਨੂੰ ਫ਼ੈਸਲਾ ਸੁਣਾਇਆ ਜਾਵੇਗਾ।
ਐਫਆਈਆਰ ਰੱਦ ਕਰਨ ਦੇ ਮਾਮਲੇ ਤੇ ਹਾਈਕੋਰਟ ਤੋਂ ਕੁਮਾਰ ਵਿਸ਼ਵਾਸ ਨੂੰ ਕੋਈ ਰਾਹਤ ਨਹੀਂ ਮਿਲੀ। ਹਾਈਕੋਰਟ ਨੇ ਅੰਤਰਿਮ ਰਾਹਤ ਦੇਣ ਲਈ ਮਾਮਲਾ ਸੋਮਵਾਰ ਲਈ ਰਾਖਵਾਂ ਰੱਖਿਆ ਹੈ।
ਉੱਥੇ ਹੀ ਦੂਜੇ ਪਾਸੇ ਰਾਜਾ ਵੜਿੰਗ ਵੱਲੋਂ ਵੀ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਕਿਹਾ ਕਿ ਉਹ ਸਾਰੇ ਅਲਕਾ ਲਾਂਬਾ ਦੇ ਨਾਲ ਹਨ। ਕਾਂਗਰਸ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਦਿਖਾਇਆ ਜਾ ਰਿਹਾ ਹੈ।
