Uncategorized

ਹਰੀ ਮਿਰਚ ਖਾਣ ਨਾਲ ਹੋਣਗੇ ਅਨੇਕ ਫਾਇਦੇ, ਅੱਖਾਂ ਦੀ ਵਧੇਗੀ ਰੌਸ਼ਨੀ

ਹਰੀ ਮਿਰਚ ਨਾ ਸਿਰਫ਼ ਖਾਣੇ ਨੂੰ ਸਵਾਦ ਬਣਾਉਂਦੀ ਹੈ ਸਗੋਂ ਇਸ ਨੂੰ ਆਚਾਰ ਦੇ ਰੂਪ ਵਿੱਚ ਵੀ ਖਾਣਾ ਲੋਕ ਪਸੰਦ ਕਰਦੇ ਹਨ। ਹਰੀ ਮਿਰਚ ਖਾਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ। ਹਰੀ ਮਿਰਚ ਦੇ ਕਈ ਗੁਣ ਨੇ ਸ਼ਾਇਦ ਇਸ ਲਈ ਹਰੀ ਮਿਰਚ ਨੂੰ ਚਟਣੀ ਬਣਾਉਣ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਹਰੀ ਮਿਰਚ ‘ਚ ਇੱਕ ਖ਼ਾਸ ਤਰ੍ਹਾਂ ਦਾ ਐਲੀਮੈਂਟ ‘ਕੈਪਿਸਨ’ ਪਾਇਆ ਜਾਂਦਾ ਹੈ। ਹਰੀ ਮਿਰਚ ਖਾਣ ਨਾਲ ਭੁੱਖ ਵਧਦੀ ਹੈ।

10 Surprising Benefits of Eating Green Chilli

ਹਰੀ ਮਿਰਚ ਵਿੱਚ ਵਿਟਾਮਿਨ ਏ ਬੀ ਤੇ ਸੀ ਦੇ ਨਾਲ ਕੁਝ ਆਇਰਨ ਵੀ ਹੁੰਦਾ ਹੈ।

ਵਿਟਾਮਿਨ ਏ ਅੱਖਾਂ ਦੇ ਲਈ ਫਾਇਦੇਮੰਦ ਹੁੰਦਾ ਹੈ। ਹਰੀ ਮਿਰਚ ਵਿੱਚ ਬੀਟਾਕੈਰੋਟਿਨ ਪਾਇਆ ਜਾਂਦਾ ਹੈ ਜਿਸ ਨਾਲ ਅੱਗੇ ਜਾ ਕੇ ਸਰੀਰ ਵਿੱਚ ਵਿਟਾਮਿਨ ਏ ਬਣਦਾ ਹੈ।

ਇਸ ‘ਚ ਪਾਏ ਜਾਣ ਵਾਲਾ ਵਿਟਾਮਿਨ ਬੀ ਸਕਿਨ ਲਈ ਵੀ ਬਹੁਤ ਵਧੀਆ ਹੁੰਦਾ ਹੈ। ਆਮ ਤੌਰ ‘ਤੇ ਲੋਕ ਖਾਣੇ ਦੇ ਨਾਲ ਹਰੀ ਮਿਰਚ ਨੂੰ ਕੱਚਾ ਖਾਂਦੇ ਹਨ ਪਰ ਇਸ ਤੋਂ ਇਲਾਵਾ ਹਰੀ ਮਿਰਚ ਨੂੰ ਧਨੀਏ, ਪੁਦੀਨੇ ਦੀ ਚਟਣੀ ‘ਚ ਇਸਤੇਮਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਮਿਰਚ ਨੂੰ ਸਟੀਮ ਕਰ ਕੇ ਖਾ ਸਕਦੇ ਹੋ ਜਿਵੇਂ ਢੋਕਲੇ ਦੇ ਨਾਲ ਮਿਰਚ ਖਾਧੀ ਜਾਂਦੀ ਹੈ, ਇੰਨਾ ਹੀ ਨਹੀਂ, ਹਰੀ ਮਿਰਚ ਨੂੰ ਮਸਾਲੇ ਨਾਲ (ਸਟੱਫਿੰਗ) ਦੇ ਰੂਪ ‘ਚ ਵੀ ਖਾ ਸਕਦੇ ਹੋ।

ਪੇਟ ਵਿੱਚ ਕੋਈ ਇਨਫੈਕਸ਼ਨ ਹੋਵੇ ਤਾਂ ਉਹ ਵੀ ਕੰਟਰੋਲ ਹੋ ਜਾਂਦੀ ਹੈ।

Click to comment

Leave a Reply

Your email address will not be published.

Most Popular

To Top