News

ਹਰੀਸ਼ ਰਾਵਤ ਦਾ ਨਵਜੋਤ ਸਿੱਧੂ ਨੂੰ ਅਲਟੀਮੇਟਮ, “ਸਿੱਧੂ ਸਲਾਹਕਾਰਾਂ ਨੂੰ ਕਰੇ ਬਰਖ਼ਾਸਤ”

ਪੰਜਾਬ ਕਾਂਗਰਸ ਵਿੱਚ ਕਲੇਸ਼ ਫਿਰ ਤੋਂ ਸ਼ੁਰੂ ਹੋ ਗਿਆ ਹੈ। ਉੱਥੇ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਕਿਹਾ ਕਿ, “ਨਵਜੋਤ ਸਿੱਧੂ ਨੂੰ ਆਪਣੇ ਸਲਾਹਕਾਰਾਂ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ ਤੇ ਜੇ ਉਹ ਅਜਿਹਾ ਨਹੀਂ ਕਰਦੇ ਤਾਂ ਪਾਰਟੀ ਉਹਨਾਂ ਨੂੰ ਬਰਖ਼ਾਸਤ ਕਰ ਦੇਵੇਗੀ।” ਹਰੀਸ਼ ਰਾਵਤ ਨੇ ਪੰਜਾਬ ਕਾਂਗਰਸ ਦੇ ਨਵੇਂ ਮੁਖੀ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ।

Sidhu's tweet after getting praise from Aam Aadmi Party! Politics of Punjab  heated up | TubeMix

ਉਹਨਾਂ ਦਾ ਇਹ ਹੁਕਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਨਵੇਂ ਸਿਰੇ ਤੋਂ ਸ਼ੁਰੂ ਹੋਏ ਬਗ਼ਾਵਤੀ ਸੁਰਾਂ ਦੇ ਉੱਠਣ ਤੋਂ ਬਾਅਦ ਆਇਆ ਹੈ। ਪਿਆਰੇ ਲਾਲ ਗਰਗ ਤੇ ਮਾਲਵਿੰਦਰ ਮਾਲੀ ਨੂੰ ਹਾਲ ਹੀ ਵਿੱਚ ਸਿੱਧੂ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਜਿਸ ਤੋਂ ਬਾਅਦ ਮਾਲਵਿੰਦਰ ਮਾਲੀ ਆਪਣੇ ਬਿਆਨਾਂ ਕਰਕੇ ਸਭ ਦੇ ਨਿਸ਼ਾਨੇ ਤੇ ਆ ਗਏ। ਮਾਲੀ ਨੇ ਸੋਸ਼ਲ ਮੀਡੀਆ ਤੇ ਕਸ਼ਮੀਰ ਬਾਰੇ ਟਿੱਪਣੀਆਂ ਕੀਤੀਆਂ ਸਨ।

ਉਹਨਾਂ ਕਿਹਾ ਸੀ ਕਿ, “ਭਾਰਤ ਤੇ ਪਾਕਿਸਤਾਨ ਦੋਵੇਂ ਹੀ ਨਾਜਾਇਜ਼ ਤੌਰ ਤੇ ਕਸ਼ਮੀਰ ਤੇ ਕਾਬਜ਼ ਹਨ।” ਰਾਵਤ ਨੇ ਕਿਹਾ ਕਿ, “ਇਹ ਖੇਮਿਆਂ ਦਾ ਮਾਮਲਾ ਨਹੀਂ, ਜਿਸ ਨੇ ਇਤਰਾਜ਼ ਕੀਤਾ ਹੈ। ਉਹਨਾਂ ਬਿਆਨਾਂ ਤੇ ਕਾਂਗਰਸ ਪਾਰਟੀ ਨੂੰ ਵੀ ਇਤਰਾਜ਼ ਹੈ। ਜੰਮੂ-ਕਸ਼ਮੀਰ ਤੇ ਪਾਰਟੀ ਦੀ ਇੱਕ ਲਾਈਨ ਹੈ ਤੇ ਉਹ ਇਹ ਹੈ ਕਿ ਇਹ ਭਾਰਤ ਦਾ ਅਨਿੱਖੜਵਾਂ ਅੰਗ ਹੈ।”

Click to comment

Leave a Reply

Your email address will not be published.

Most Popular

To Top