News

ਹਰੀਸ਼ ਚੌਧਰੀ ਬਣ ਸਕਦੇ ਨੇ ਪੰਜਾਬ ਦੇ ਇੰਚਾਰਜ, ਜਲਦ ਹੋ ਸਕਦੈ ਐਲਾਨ

ਕਾਂਗਰਸੀ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਨੂੰ ਬਦਲਣ ਦੇ ਫ਼ੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਬ ਦੇ ਇੰਚਾਰਜ ਹਰੀਸ਼ ਰਾਵਤ ਦੀ ਥਾਂ ਹੁਣ ਰਾਜਸਥਾਨ ਦੇ ਮਾਲ ਮੰਤਰੀ ਤੇ ਪੰਜਾਬ ਦੇ ਸਹਿ ਇੰਚਾਰਜ ਹਰੀਸ਼ ਚੌਧਰੀ ਹੋਣਗੇ। ਉਹਨਾਂ ਦਾ ਐਲਾਨ ਇਸ ਹਫ਼ਤੇ ਵਿੱਚ ਦਿੱਲੀ ਤੋਂ ਕੀਤਾ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਚੌਧਰੀ ਦੇ ਪੁੱਤਰ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਚੰਗੇ ਸਬੰਧ ਦੱਸੇ ਜਾਂਦੇ ਹਨ।

ਇਸ ਦੇ ਨਾਲ ਹੀ ਉੱਤਰਾਖੰਡ ਦੀਆਂ ਚੋਣਾਂ ਦੀ ਜ਼ਿੰਮੇਵਾਰੀ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਮਗਰੋਂ ਉਹਨਾਂ ਨੇ ਪੰਜਾਬ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਦੀ ਮੰਗ ਕੀਤੀ ਸੀ। ਹਰੀਸ਼ ਚੌਧਰੀ ਦੇ ਇੱਕ ਮਹੀਨੇ ਦੇ ਕੰਮਾਂ ਨੂੰ ਦੇਖਦੇ ਹੋਏ ਹਾਈਕਮਾਨ ਨੇ ਉਹਨਾਂ ਨੂੰ ਪੰਜਾਬ ਇੰਚਾਰਜ ਦੀ ਜ਼ਿੰਮੇਵਾਰੀ ਦੇਣ ਦਾ ਫ਼ੈਸਲਾ ਕੀਤਾ ਹੈ।

I have no relation with punjab congress audio viral says Harish Chaudhary |  पंजाब फोन प्रकरण पर मंत्री हरीश चौधरी बोले-मुझे बदनाम करने की हो रही कोशिश  | Hindi News, जोधपुर

ਹਾਈਕਮਾਂਡ ਚੋਣਾਂ ਵਿੱਚ ਰਾਜਸਥਾਨ ਦੇ ਸਰਹੱਦੀ ਖੇਤਰ ਦੀਆਂ ਵਿਧਾਨ ਸਭਾ ਸੀਟਾਂ ਤੇ ਚੌਧਰੀ ਦੀ ਨਿਯੁਕਤੀ ਦੇ ਫ਼ਾਇਦਿਆਂ ਨੂੰ ਦੇਖ ਰਹੀ ਹੈ। ਹਾਈਕਮਾਨ ਨੇ ਹਰੀਸ਼ ਚੌਧਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਤੋਂ ਕੈਪਟਨ ਨੂੰ ਹਟਾਉਣ ਦੌਰਾਨ ਸਿਆਸੀ ਹੰਗਾਮੇ ਵਿਚਕਾਰ ਪਾਰਟੀ ਦੀ ਸਥਿਤੀ ਦੀ ਨਿਗਰਾਨੀ ਲਈ ਚੰਡੀਗੜ੍ਹ ਵਿੱਚ ਨਿਗਰਾਨ ਵਜੋਂ ਭੇਜਿਆ ਸੀ।

ਇਸ ਕੰਮ ਨੂੰ ਵੀ ਉਹਨਾਂ ਨੇ ਬਾਖੂਬੀ ਢੰਗ ਨਾਲ ਨੇਪਰੇ ਚਾੜ੍ਹਿਆ ਸੀ। ਉਧਰ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਤੇ ਏਪੀਐਸ ਦਿਓਲ ਨੂੰ ਏਜੀ ਨਿਯੁਕਤ ਕੀਤੇ ਜਾਣ ਤੋਂ ਨਾਰਾਜ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਸਿੱਧੂ ਦੇ ਅਸਤੀਫੇ ਨੂੰ ਵੀ ਚੌਧਰੀ ਨੇ ਚੰਗੇ ਤਰੀਕੇ ਨਾਲ ਨਜਿੱਠਿਆ। 

Click to comment

Leave a Reply

Your email address will not be published.

Most Popular

To Top