Business

ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਆਇਆ ਉਛਾਲ, ਟਮਾਟਰ 100 ਤੋਂ ਪਾਰ

ਹਰੀਆਂ ਸਬਜ਼ੀਆਂ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਲੋਕਾਂ ਦੇ ਹੰਝੂ ਕਢਾ ਦਿੱਤੇ ਹਨ। ਸਭ ਤੋਂ ਜ਼ਿਆਦਾ ਕੀਮਤ ਟਮਾਟਰ, ਆਲੂ ਅਤੇ ਪਿਆਜ਼ ਦੀ ਹੈ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਆਲੂ ਹੁਣ 50 ਰੁਪਏ ਪ੍ਰਤੀ ਕਿਲੋ ਤੋਂ ਪਾਰ ਜਾਣ ਨੂੰ ਬੇਕਰਾਰ ਹੈ।

ਉੱਥੇ ਹੀ ਪਿਆਜ਼ ਵੀ ਹੁਣ ਕਈ ਥਾਵਾਂ ਤੇ 50 ਰੁਪਏ ਪ੍ਰਤੀ ਕਿਲੋ ਰੇਟ ਪਾਰ ਕਰ ਚੁੱਕਾ ਹੈ। ਇਸ ਦੇ ਨਾਲ ਹੀ ਟਮਾਟਰ ਦੀਆਂ ਕੀਮਤਾਂ ਵੀ ਲਗਾਤਾਰ ਵਧ ਰਹੀਆਂ ਹਨ। ਸੈਂਕੜਾ ਲਗਾਉਣ ਤੋਂ ਬਾਅਦ ਯਾਨੀ 100 ਰੁਪਏ ਪਾਰ ਜਾਣ ਤੋਂ ਬਾਅਦ ਵੀ ਟਮਾਟਰ ਦੀ ਕੀਮਤ ਘਟਣ ਦਾ ਨਾਂ ਨਹੀਂ ਲੈ ਰਹੀ ਹੈ ਅਤੇ ਕਈ ਥਾਈਂ ਇਹ 120 ਰੁਪਏ ਪ੍ਰਤੀ ਕਿਲੋ ‘ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: ਬੁਰੀ ਖ਼ਬਰ: ਡੇਰਾ ਬੱਸੀ ’ਚ ਪੁਰਾਣੀ ਬਿਲਡਿੰਗ ਡਿੱਗਣ ਨਾਲ ਕਈ ਵਿਅਕਤੀ ਆਏ ਮਲਬੇ ਹੇਠ

ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ ਦੇਸ਼ ‘ਚ ਟਮਾਟਰ ਦੀ ਔਸਤ ਪ੍ਰਚੂਨ ਕੀਮਤ 50 ਰੁਪਏ ਸੀ, ਜਦੋਂ ਕਿ ਵੱਧ ਤੋਂ ਵੱਧ 120 ਅਤੇ ਘੱਟ ਤੋਂ ਘੱਟ 20 ਰੁਪਏ ਪ੍ਰਤੀ ਕਿਲੋ। ਜਿਥੋਂ ਤੱਕ ਆਲੂ ਦੀ ਗੱਲ ਕਰੀਏ ਤਾਂ ਦੇਸ਼ ‘ਚ ਇਹ 25 ਤੋਂ 60 ਰੁਪਏ ਕਿਲੋ ਵਿਕ ਰਿਹਾ ਹੈ ਜਦੋਂ ਕਿ ਇਸ ਦਾ ਔਸਤ ਮੁੱਲ 40 ਰੁਪਏ ਹੈ।

ਇਹ ਵੀ ਪੜ੍ਹੋ: 10ਵੀਂ ਜਮਾਤ ਦੇ ਵਿਦਿਆਰਥੀ ਖਿੱਚ ਲੈਣ ਤਿਆਰੀ, PSEB ਨੇ ਰੀ-ਅਪੀਅਰ ਪ੍ਰੀਖਿਆਵਾਂ ਦਾ ਸ਼ਡਿਊਲ ਕੀਤਾ ਜਾਰੀ

ਕਈ ਸਰਕਾਰਾਂ ਦੀ ਬਲੀ ਲੈਣ ਵਾਲਾ ਪਿਆਜ਼ ਹੁਣ ਜ਼ਿਆਦਾ ਉਛਲਣ ਲੱਗਾ ਹੈ। ਮੰਤਰਾਲੇ ਦੇ ਮੁਤਾਬਕ ਪਿਆਜ਼ 18 ਤੋਂ 60 ਰੁਪਏ ਕਿਲੋ ਵਿਕ ਰਿਹਾ ਹੈ। ਪਿਆਜ਼ ਦੀ ਕੀਮਤ ਹੋਰ ਨਾ ਵਧੇ ਇਸ ਲਈ ਸਰਕਾਰ ਨੇ ਉਪਾਅ ਕਰਦੇ ਹੋਏ ਇਸ ਦੀਆਂ ਸਾਰੀਆਂ ਕਿਸਮਾਂ ਦੀ ਬਰਾਮਦ ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ।

ਪਿਆਜ਼ ਬਰਾਮਦ ਤੇ ਰੋਕ ਲਗਾਉਣ ਨੂੰ ਲੈ ਕੇ ਮਹਾਰਾਸ਼ਟਰ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ। ਫਿਰ ਵੀ ਪਿਆਜ਼ ਦੀਆਂ ਕੀਮਤਾਂ ਵਧ ਰਹੀਆਂ ਹਨ। ਜਿਥੋਂ ਤੱਕ ਟਮਾਟਰ ਦੀਆਂ ਕੀਮਤਾਂ ‘ਚ ਉਛਾਲ ਦੀ ਗੱਲ ਹੈ ਤਾਂ ਦੇਸ਼ ਦੇ ਦੱਖਣੀ ਅਤੇ ਪੱਛਮੀ ਇਲਾਕਿਆਂ ‘ਚ ਭਾਰੀ ਬਾਰਿਸ਼ ਨਾਲ ਟਮਾਟਰ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਬਾਰਿਸ਼ ਕਾਰਨ ਝੋਨੇ, ਦਾਲਾਂ, ਮਸਾਲੇ, ਫਲਾਂ ਅਤੇ ਸਬਜ਼ੀਆਂ ਸਮੇਤ ਵੱਖ-ਵੱਖ ਖੜ੍ਹੀਆਂ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ।

Click to comment

Leave a Reply

Your email address will not be published. Required fields are marked *

Most Popular

To Top