ਹਰੀਆਂ ਸਬਜ਼ੀਆਂ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਵੀ ਮਿਲੇਗਾ ਛੁਟਕਾਰਾ

ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬ੍ਰਿਟੇਨ ਵਿੱਚ ਕੀਤੇ ਗਏ ਇੱਕ ਅਧਿਐਨ ਮੁਤਾਬਕ ਸਬਜ਼ੀਆਂ ਦਾ ਸੇਵਨ ਕਰਨ ਨਾਲ ਦਿਲ ਦੇ ਦੌਰੇ ਜਾਂ ਸਟ੍ਰੋਕ ਦਾ ਖ਼ਤਰਾ ਘੱਟ ਨਹੀਂ ਹੁੰਦਾ। ਖੋਜਕਰਤਾਵਾਂ ਕਹਿਣਾ ਹੈ ਕਿ ਅਸੀਂ ਕੀ ਖਾਂਦੇ ਹਾਂ, ਕਿੰਨੀ ਕਸਰਤ ਕਰਦੇ ਹਾਂ, ਕਿੱਥੇ ਤੇ ਕਿਵੇਂ ਰਹਿੰਦੇ ਹਾਂ ਇਸ ਦਾ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ।

ਉਹਨਾਂ ਕਿਹਾ ਕਿ ਸੰਤੁਲਿਤ ਖੁਰਾਕ ਨਾਲ ਕੈਂਸਰ ਸਮੇਤ ਕਈ ਬਿਮਾਰੀਆਂ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। NHS ਸਮੇਤ ਸਲਾਹਕਾਰ ਰੋਜ਼ਾਨਾ ਫਲਾਂ ਅਤੇ ਸਬਜ਼ੀਆਂ ਦੇ ਘੱਟੋ-ਘੱਟ 5 ਹਿੱਸੇ ਖਾਣ ਦੀ ਸਿਫਾਰਿਸ਼ ਕਰਦੇ ਹਨ। ਆਕਸਫੋਰਡ ਅਤੇ ਬ੍ਰਿਸਟਲ ਦੀਆਂ ਯੂਨੀਵਰਸਿਟੀਆਂ ਤੇ ਹਾਂਗਕਾਂਗ ਦੀ ਚੀਨੀ ਯੂਨੀਵਰਸਿਟੀ ਦੇ ਅਧਿਐਨ ਨੇ ਯੂਕੇ ਬਾਇਓਬੈਂਕ ਅਧਿਐਨ ਵਿੱਚ ਲਗਭਗ 4 ਮਿਲੀਅਨ ਭਾਗੀਦਾਰਾਂ ਨੂੰ ਆਪਣੀ ਖੁਰਾਕ ਬਾਰੇ ਜਾਣਨ ਲਈ ਇੱਕ ਪ੍ਰਸ਼ਨਾਵਲੀ ਭਰਨ ਲਈ ਕਿਹਾ, ਜਿਸ ਵਿੱਚ ਉਹ ਰੋਜ਼ਾਨਾ ਪਕਾਈਆਂ ਅਤੇ ਕੱਚੀਆਂ ਸਬਜ਼ੀਆਂ ਦੀ ਮਾਤਰਾ ਵੀ ਸ਼ਾਮਲ ਹਨ।
ਇਸ ਵਿੱਚ ਕਈ ਲੋਕਾਂ ਨੂੰ ਦੱਸਿਆ ਗਿਆ ਕਿ ਉਹ ਰੋਜ਼ਾਨਾ 2 ਚੱਮਚ ਕੱਚੀ ਸਬਜ਼ੀ ਅਤੇ 3 ਚਮਚ ਪੱਕੀਆਂ ਸਬਜ਼ੀਆਂ ਦਾ ਸੇਵਨ ਕਰਨ। ਯਾਨੀ ਉਹ ਦਿਨ ਭਰ ਵਿੱਚ ਕੁੱਲ 5 ਚੱਮਚ ਸਬਜ਼ੀਆਂ ਖਾਣ। ਅਧਿਐਨ ‘ਚ ਇਨ੍ਹਾਂ ਸਾਰੇ ਲੋਕਾਂ ਦੀ ਸਿਹਤ ਦਾ 12 ਸਾਲਾਂ ਤੱਕ ਪਤਾ ਲਗਾਇਆ ਗਿਆ। ਖੋਜ ਵਿੱਚ ਪਾਇਆ ਗਿਆ ਹੈ ਕਿ ਜੋ ਲੋਕ ਜ਼ਿਆਦਾ ਕੱਚੀਆਂ ਸਬਜ਼ੀਆਂ ਦਾ ਸੇਵਨ ਕਰਦੇ ਹਨ, ਉਨ੍ਹਾਂ ਵਿੱਚ ਦਿਲ ਦੀਆਂ ਬਿਮਾਰੀਆਂ ਨਾਲ ਮਰਨ ਦਾ ਖ਼ਤਰਾ 15 ਪ੍ਰਤੀਸ਼ਤ ਘੱਟ ਹੁੰਦਾ ਹੈ।
ਪਰ ਇਸ ਵਿੱਚ ਲੋਕਾਂ ਦੀ ਜੀਵਨ ਸ਼ੈਲੀ ਵੀ ਸ਼ਾਮਲ ਸੀ। ਉਦਾਹਰਨ ਲਈ, ਕੀ ਸਿਗਰਟ ਪੀਣ ਵਾਲੇ ਸੀ ਅਤੇ ਕਈਆਂ ਨੇ ਇਸ ਅਧਿਐਨ ਦੌਰਾਨ ਸ਼ਰਾਬ ਵੀ ਪੀਤੀ ਸੀ, ਨਾਲ ਹੀ ਉਹਨਾਂ ਦੀ ਨੌਕਰੀ, ਆਮਦਨ ਅਤੇ ਪੂਰੀ ਖੁਰਾਕ ਦਾ ਵੀ ਅਸਰ ਰਿਹਾ। ਅਜਿਹੇ ‘ਚ ਖੋਜਕਰਤਾਵਾਂ ਨੇ ਕਿਹਾ ਕਿ ਉਨ੍ਹਾਂ ਦੇ ਅਧਿਐਨ ‘ਚ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਸਿਰਫ ਸਬਜ਼ੀਆਂ ਦਾ ਸੇਵਨ ਕਰਨ ਨਾਲ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ।
ਨੋਟ- ਪੰਜਾਬੀ ਲੋਕ ਚੈਨਲ ਇਸ ਲੇਖ ਵਿੱਚ ਦੱਸੇ ਗਏ ਤਰੀਕਿਆਂ ਜਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ ਸੁਝਾਅ ਵਜੋਂ ਲਓ।
